ਜ਼ਿਲ੍ਹਾ ਰੂਪਨਗਰ ਵਿੱਚ ਪਿਛਲੇ ਦੋ ਦਿਨਾਂ ਤੋ ਕੋਈ ਵੀ ਨਵਾਂ ਕੋਵਿਡ ਪਾਜ਼ੇਟਿਵ ਮਰੀਜ ਨਹੀਂ- ਡਾ.ਪਰਮਿੰਦਰ ਕੁਮਾਰ
ਬਹਾਦਰਜੀਤ ਸਿੰਘ ,ਰੂਪਨਗਰ, 29 ਮਾਰਚ,2022
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹ੍ਹੇ ਅੰਦਰ ਬੀਤੇ ਦੋ ਦਿਨਾਂ ਵਿੱਚ ਕੋਈ ਵੀ ਕੋਵਿਡ ਮਰੀਜ ਸਾਹਮਣੇ ਨਹੀਂ ਆਇਆ ਹੈ ਅਤੇ ਨਵੇਂ ਕੋਵਿਡ ਕੇਸਾਂ ਦੇ ਮਾਮਲੇ ਵਿੱਚ ਜ਼ਿਲ੍ਹਾ ਰੂਪਨਗਰ ਪਿਛਲੇ ਦੋ ਦਿਨਾਂ ਤੋਂ ਮੁਕਤ ਹੈ ਅਤੇ ਐਕਟਿਵ ਮਰੀਜਾਂ ਦੀ ਗਿਣਤੀ ਵੀ 2 ’ਤੇ ਹੀ ਸਥਿਰ ਹੈ ਤੇ ਐਕਟਿਵ ਮਰੀਜ ਘਰ ਵਿੱਚ ਹੀ ਇਕਾਂਤਵਾਸ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਂਵੇ ਕੋਰੋਨਾ ਦਾ ਪ੍ਰਕੋਪ ਬਹੁਤ ਹੱਦ ਤੱਕ ਘੱਟ ਗਿਆ ਹੈ ਪਰੰਤੂ ਫਿਰ ਵੀ ਕੋਵਿਡ ਤੋਂ ਬਚਾਅ ਹਿੱਤ ਆਪਣੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਖੁਦ ਦਾ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਤਾਂ ਜ਼ੋ ਆਪਣੇ ਅਤੇ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।