ਕੁਦਰਤੀ ਸ੍ਰੋਤਾਂ ਦੀ ਚੋਰੀ ਕਰਨ ਵਾਲੇ ਬਖਸ਼ੇ ਨਹੀ ਜਾਣਗੇ- ਹਰਜੋਤ ਬੈਂਸ

39

ਕੁਦਰਤੀ ਸ੍ਰੋਤਾਂ ਦੀ ਚੋਰੀ ਕਰਨ ਵਾਲੇ ਬਖਸ਼ੇ ਨਹੀ ਜਾਣਗੇ- ਹਰਜੋਤ ਬੈਂਸ

ਬਹਾਦਰਜੀਤ ਸਿੰਘ/ਸ੍ਰੀ ਅਨੰਦਪੁਰ ਸਾਹਿਬ,3 ਮਾਰਚ,2025

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਤੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਕੁਦਰਤੀ ਸ੍ਰੋਤਾਂ ਦੀ ਚੋਰੀ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਹੋਵੇਗੀ। ਕਾਨੂੰਨੀ ਤੌਰ ਤੇ ਵਾਜਬ ਕਰੈਸ਼ਰ ਇੰਡਸਟਰੀ ਨਾਲ ਕੋਈ ਧੱਕੇਸ਼ਾਹੀ ਨਹੀ ਹੋਣ ਦਿੱਤੀ ਜਾਵੇਗੀ, ਪ੍ਰੰਤੂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਸ਼ੱਕੀ ਥਾਵਾਂ ਤੇ 360 ਡਿਗਰੀ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਇਹ ਸ਼ਿਕਾੲਤਾ ਮਿਲ ਰਹੀਆਂ ਸਨ ਕਿ ਅੱਧੀ ਰਾਤ ਤੋ ਬਾਅਦ ਦੂਰ ਦੂਰਾਂਡੇ ਦੇ ਇਲਾਕਿਆ ਵਿਚ ਕੁਦਰਤੀ ਸ੍ਰੋਤਾਂ ਦੀ ਚੋਰੀ ਹੋ ਰਹੀ ਹੈ, ਇਸ ਨਾਲ ਸਾਡੇ ਦਰਿਆਂ ਤੇ ਪਹਾੜ ਪ੍ਰਭਾਵਿਤ ਹੋ ਰਹੇ ਹਨ। ਪੁੱਲਾਂ ਲਈ ਵੀ ਖਤਰਾਂ ਵੱਧ ਰਿਹਾ ਹੈ, ਇਸ ਲਈ ਮਾਈਨਿੰਗ ਮਾਫੀਆ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਗੈਰ ਕਾਨੂੰਨੀ ਕਰੈਸ਼ਰ ਸੀਲ ਕੀਤੇ ਜਾ ਰਹੇ ਹਨ, ਮਾਈਨਿੰਗ ਮਾਫੀਆ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਪੁੱਲਾਂ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ ਜਿਹੜੇ ਮਾਈਨਿੰਗ ਮਾਫੀਆਂ ਵੱਲੋਂ ਜਮੀਨ ਠੇਕੇ ਤੇ ਲੈ ਕੇ ਕੁਦਰਤੀ ਸ੍ਰੋਤਾਂ ਨਾਲ ਗੈਰ ਕਾਨੂੰਨੀ ਢੰਗ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਉਹ ਜ਼ਮੀਨ ਮਾਲਕ ਵੀ ਰਡਾਰ ਤੇ ਹਨ। ਉਨ੍ਹਾਂ ਵਿਰੁੱਧ ਵੀ ਕਾਰਵਾਈ ਹੋਵੇਗੀ। ਸਾਡੇ ਕੁਦਰਤੀ ਸ੍ਰੋਤ ਬਚਾਉਣਾਂ ਸਾਡੀ ਜਿੰਮੇਵਾਰੀ ਹੈ, ਉਨ੍ਹਾ ਦਾ ਸਾਥ ਦੇਣ ਵਾਲੇ ਬਖਸ਼ੇ ਨਹੀ ਜਾਣਗੇ, ਜਦੋ ਕਿ ਕਾਨੂੰਨੀ ਤੌਰ ਤੇ ਪ੍ਰਵਾਨਗੀ ਵਾਲੇ ਕਰੈਸ਼ਰ ਮਾਲਕ ਬਿਲਕੁੱਲ ਨਿਸ਼ਚਿਤ ਰਹਿਣ ਉਨ੍ਹਾਂ ਦੇ ਨਾਲ ਸਰਕਾਰ ਹਮੇਸ਼ਾ ਖੜੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗੰਮਪੁਰ ਪੁੱਲ ਦੀ ਸੁਰੱਖਿਆ ਅਤੇ ਐਲਗਰਾਂ ਪੁੱਲ ਦਾ ਨਿਰਮਾਣ ਕਰਵਾ ਕੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਦੇਵਾਂਗੇ।

ਕੁਦਰਤੀ ਸ੍ਰੋਤਾਂ ਦੀ ਚੋਰੀ ਕਰਨ ਵਾਲੇ ਬਖਸ਼ੇ ਨਹੀ ਜਾਣਗੇ- ਹਰਜੋਤ ਬੈਂਸ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ, ਐਸਡੀਐਮ ਅਨਤਜੋਤ ਕੌਰ, ਐਸਡੀਐਮ ਜਸਪ੍ਰੀਤ ਸਿੰਘ, ਐਸਡੀਐਮ ਅਨਮਜੋਤ ਕੌਰ, ਡੀਐਸਪੀ ਅਜੇ ਸਿੰਘ, ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਤਹਿਸੀਲਦਾਰ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਅੰਗਦਪ੍ਰੀਤ ਸਿੰਘ, ਮੀਡੀਆ ਕੋਆਰਡੀਨੇਟਰ ਦੀਪਕ ਸੋਨੀ ਹਾਜ਼ਰ ਸਨ।