ਦੇਸ਼ ਦਾ ਭਵਿੱਖ ਅੱਜ ਸਾਡੇ ਸਕੂਲਾਂ ਦੇ ਕਲਾਸ ਰੂਮ ਵਿਚ ਹੈ- ਹਰਜੋਤ ਬੈਂਸ

160
Social Share

ਦੇਸ਼ ਦਾ ਭਵਿੱਖ ਅੱਜ ਸਾਡੇ ਸਕੂਲਾਂ ਦੇ ਕਲਾਸ ਰੂਮ ਵਿਚ ਹੈ- ਹਰਜੋਤ ਬੈਂਸ 

ਬਹਾਦਰਜੀਤ ਸਿੰਘ /ਨੰਗਲ ,18 ਜੁਲਾਈ, 2022

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜੇਲਾਂ,ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਪਣੇ ਨੰਗਲ ਦੌਰੇ ਦੌਰਾਨ ਇਲਾਕੇ ਦੇ ਵੱਖ ਵੱਖ ਵਿੱਦਿਅਕ ਸੰਸਥਾਵਾ ਅਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਬੁਨਿਆਦੀ ਸਹੂਲਤਾ ਸ਼ਹਿਰ ਵਾਸੀਆ ਨੂੰ ਪ੍ਰਮੁੱਖਤਾ ਤੇ ਮੁਹੱਇਆ ਕਰਵਾਉਣ ਦੇ ਨਿਰਦੇਸ ਦਿੱਤੇ। ਉਨ੍ਹਾਂ ਨੇ ਵਿੱਦਿਅਕ ਅਦਾਰਿਆ ਦੇ ਦੌਰੇ ਦੌਰਾਨ ਸਿੱਖਿਆ ਸੁਧਾਰ ਤੇ ਜੋਰ ਦਿੱਤਾ ਅਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਸ਼ਹਿਰ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਸਹਿਰ ਦੇ ਵੱਖ ਵੱਖ ਖੇਤਰਾਂ ਵਿਚ ਉੱਗੀਆਂ ਵੱਡੀਆ ਝਾੜੀਆਂ ਤੁਰੰਤ ਸਾਫ ਕਰਵਾਉਣ ਦੇ ਹੁਕਮ ਦਿੱਤੇ।

ਦੇਸ਼ ਦਾ ਭਵਿੱਖ ਅੱਜ ਸਾਡੇ ਸਕੂਲਾਂ ਦੇ ਕਲਾਸ ਰੂਮ ਵਿਚ ਹੈ- ਹਰਜੋਤ ਬੈਂਸ

ਕੈਬਨਿਟ ਮੰਤਰੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਲਈ ਹਰ ਤਰਾਂ ਦੇ ਢੁਕਵੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ, ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਭ ਦਾ ਮੋਲਿਕ ਅਧਿਕਾਰ ਹੈ ਅਤੇ ਵਿਦਿਆਰਥੀਆਂ ਲਈ ਢੁਕਵਾ ਵਾਤਾਵਰਣ ਹੋਣਾ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਸਕੂਲ ਦੇ ਪ੍ਰਾਇਮਰੀ ਤੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨਾਲ ਬਹੁਤ ਹੀ ਸੁਖਾਵੇ ਵਾਤਾਵਰਣ ਵਿਚ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋ ਪ੍ਰਾਪਤ ਕੀਤੀ ਜਾ ਰਹੀ ਸਿੱਖਿਆ ਬਾਰੇ ਜਾਣਕਾਰੀ ਹਾਸਲ ਕੀਤੀ। ਸਿੱਖਿਆ ਮੰਤਰੀ ਨੇ ਸਕੂਲ ਦੇ ਅਧਿਆਪਕਾ ਤੋ ਮੁਸ਼ਕਿਲਾਂ ਅਤੇ ਲੋੜੀਦੀਆਂ ਸਹੂਲਤਾਂ ਬਾਰੇ ਪੁੱਛਣ ਉਪਰੰਤ ਭਰੋਸਾ ਦਿੱਤਾ ਕਿ ਇਸ ਸਕੂਲ ਨੂੰ ਬਹੁਤ ਜਲਦੀ ਨਵੀ ਇਮਾਰਤ ਬਣਾ ਕੇ ਦੇਣ ਦੇ ਯਤਨ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅੱਜ ਜਿਹੜੇ ਵਿਦਿਆਰਥੀ ਕਲਾਸ ਰੂਮ ਵਿਚ ਬੈਠੇ ਹਨ, ਉਨ੍ਹਾਂ ਨੇ ਹੀ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨਾ ਹੈ, ਸਾਡਾ ਭਵਿੱਖ ਸਾਡੇ ਸਕੂਲਾ ਵਿਚ ਹੈ ਅਤੇ ਸਕੂਲਾਂ ਵਿਚ ਵਿਦਿਆਰਥੀਆ ਨੂੰ ਚੰਗਾ ਮਾਹੋਲ ਮਿਲਣਾ ਚਾਹੀਦਾ ਹੈ, ਇਸ ਨਾਲ ਉਹ ਉਸਾਰੂ ਸੋਚ ਰੱਖ ਕੇ ਅੱਗੇ ਵਧਣਗੇ। ਕੈਬਨਿਟ ਮੰਤਰੀ ਨੇ ਸਕੂਲ ਮੁਖੀ ਬਲਵਿੰਦਰ ਕੌਰ ਤੇ ਅਧਿਆਪਕ ਭਾਰਤੀ ਤੋਂ ਸਕੂਲ ਦੇ ਪ੍ਰਬੰਧਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਉਨ੍ਹਾਂ ਨੇ ਗੰਭੀਰਪੁਰ ਅਤੇ ਹੋਰ ਆਲੇ ਦੁਆਲੇ ਦੇ ਵਿਦਿੱਅਕ ਅਦਾਰਿਆ ਬਾਰੇ ਜਾਣਕਾਰੀ ਲੈਣ ਉਪਰੰਤ ਭਰੋਸਾ ਦਿੱਤਾ ਕਿ ਜਲਦੀ ਪੰਜਾਬ ਦੇ ਵਿੱਦਿਅਕ ਅਦਾਰਿਆ ਨੂੰ ਨਮੂਨੈ ਦੇ ਵਿੱਦਿਅਕ ਅਦਾਰੇ ਵਜੋ ਵਿਕਸਤ ਕੀਤਾ ਜਾਵੇਗਾ। ਸਰਕਾਰੀ ਸਕੂਲਾ ਦਾ ਪੱਧਰ ਕਾਨਵੈਂਟ ਤੇ ਮਾਡਲ ਸਕੂਲਾਂ ਤੋ ਬਿਹਤਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਦੇਣ ਦਾ ਵਾਅਦਾ ਕੀਤਾ ਹੈ, ਉਹ ਜਲਦੀ ਪੂਰਾ ਹੋਵੇਗਾ। ਇਸ ਮੌਕੇ ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ, ਐਡਵੋਕੇਟ ਨੀਰਜ ਸ਼ਰਮਾ, ਜਸਪ੍ਰੀਤ ਜੇ.ਪੀ, ਨਿਤਿਨ, ਅੰਕੁਸ਼, ਹਰਪ੍ਰੀਤ ਸਿੰਘ, ਸੁਸੀਲ ਗੋਇਲ, ਸਚਿਨ ਸ਼ਰਮਾ ਆਦਿ ਹਾਜਰ ਸਨ।