ਪਰਮਜੀਤ ਸਿੰਘ ਮੱਕੜ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿੱਚ ਸਪੈਸ਼ਲ ਇਨਵਾਇਟੀ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ
ਬਹਾਦਰਜੀਤ ਸਿੰਘ/ਰੂਪਨਗਰ,5 ਜੁਲਾਈ,2025
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿੱਚ ਸਪੈਸ਼ਲ ਇਨਵਾਇਟੀ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਉਪਰੰਤ ਅੱਜ ਪਰਮਜੀਤ ਸਿੰਘ ਮੱਕੜ ਪਾਰਟੀ ਦੀ ਸਮੁੱਚੀ ਟੀਮ ਨੂੰ ਲੈ ਕੇ ਚੰਡੀਗੜ੍ਹ ਪਾਰਟੀ ਦਫਤਰ ਵਿਖੇ ਹਾਈ ਕਮਾਂਡ ਦਾ ਧੰਨਵਾਦ ਕਰਨ ਲਈ ਪਹੁੰਚੇ ।
ਜਿੱਥੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਗੁਲਦਸਤਾ ਭੇਂਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਰਦਾਰ ਮੱਕੜ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਪਾਰਟੀ ਦੀ ਹਾਈ ਕਮਾਂਡ ਨੇ ਜਿਸ ਵਿਸ਼ਵਾਸ ਨਾਲ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਹੈ ਹੈ ਉਹ ਪਾਰਟੀ ਦੇ ਵਿਸ਼ਵਾਸ ਤੇ ਖਰਾ ਉਤਰਨਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਕੰਮ ਕਰਨਗੇ।
ਉਹਨਾਂ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ ਐਡਵੋਕੇਟ ਰਾਜੀਵ ਸ਼ਰਮਾ ਸਾਬਕਾ ਚੇਅਰਮੈਨ ਬਾਵਾ ਸਿੰਘ , ਜਸਬੀਰ ਸਿੰਘ ਗਿੱਲ,ਮਨਜੀਤ ਸਿੰਘ ਤੰਬੜ ,ਪ੍ਰਿੰਸੀਪਲ ਰਣਜੀਤ ਸਿੰਘ ਸੰਧੂ ਸੁਖਵਿੰਦਰ ਸਿੰਘ ਸੋਬਤੀ ,ਸੇਵਾ ਸਿੰਘ ਪ੍ਰਧਾਨ ਗਿਲਕੋ ਵੈਲੀ ,ਮਨਜੀਤ ਸਿੰਘ ਤੰਬੜ, ਜੋਰਾਵਰ ਸਿੰਘ ਬਿੱਟੂ, ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ,ਭਾਵਾਧਸ ਦੇ ਪੰਜਾਬ ਪ੍ਰਧਾਨ ਰਜਿੰਦਰ ਕੁਮਾਰ ,ਸੋਨੀ ਬੇਗੜਾ, ਮੋਨੂ ਕੁਮਾਰ, ਬਲਵੀਰ ਸਿੰਘ ਸਾਬਕਾ ਕੌਂਸਲਰ ਕੁਲਵੰਤ ਸਿੰਘ ਸੈਣੀ, ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ, ਇੰਜੀਨੀਅਰ ਕੇ ਆਰ ਗੋਇਲ, ਪਰਮਜੀਤ ਸਿੰਘ ਮਾਡਲ ਟਾਊਨ,ਅਛਰ ਸਿੰਘ ,ਆਯੁਸ਼ ਠਾਕੁਰ, ਹਰਜੀਤ ਸਿੰਘ ਸੋਨੂ, ਰਵੀ ਕੁਮਾਰ ,ਯੂਥ ਆਗੂ ਮਨਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।