ਗਲੇਸ਼ੀਅਰਜ਼ ਬਚਾਉਣ ਲਈ ਲੱਦਾਖ ਦੀ ‘ਪਸ਼ਮੀਨਾ ਮਾਰਚ’ ਨੂੰ ਮਿਲਿਆ ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਦਾ ਸਮਰਥਨ

242

ਗਲੇਸ਼ੀਅਰਜ਼ ਬਚਾਉਣ ਲਈ ਲੱਦਾਖ ਦੀ ‘ਪਸ਼ਮੀਨਾ ਮਾਰਚ’ ਨੂੰ ਮਿਲਿਆ ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਦਾ ਸਮਰਥਨ

ਪਟਿਆਲ਼ਾ/ 9 ਅਪ੍ਰੈਲ, 2024

ਮਨੁੱਖਤਾ ਅਤੇ ਹੋਰ ਜੀਵਨਸ਼ੈਲੀਆਂ ਦੀ ਹੋਂਦ ਪੁਰੀ ਤਰ੍ਹਾਂ ਕੁਦਰਤ ਤੇ ਹੀ ਨਿਰਭਰ ਹੈ। ਇਸ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਦੇ ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਵਲੋਂ 7 ਅਪ੍ਰੈਲ ਨੂੰ ਯੋਜਿਤ “ਪਸ਼ਮੀਨਾ ਮਾਰਚ” ਅਤੇ 30 ਤੋ ਵੱਧ ਦੀਨਾਂ ਤੋ ਅਨਸ਼ਨ ਤੇ ਬੈਠੇ ਲੱਦਾਖ ਵਾਸੀਆਂ ਅਤੇ ਵਿਦਵਾਨੀ ਸੋਨਮ ਵਾਂਗਚੁਕ ਜੀ ਦੇ ਸਮਰਥਨ ਵਿਚ ਪਟਿਆਲ਼ਾ ਦੇ ਵਾਤਾਵਰਣ ਪਾਰਕ ਵਿਚ ਕੁਦਰਤ ਪ੍ਰੇਮੀ ਆਂ ਅਤੇ ਸਥਾਨਕ ਨਿਵਾਸੀਆਂ ਨੂੰ ਜਾਗਰੂਕ ਕਿੱਤਾ।

ਪੰਜਾਬ-ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਦੇ ਵਲੰਟਿਅਰਜ਼ ਅਰਸ਼ਲੀਨ ਆਹਲੂਵਾਲੀਆ, ਸੁਰੇਂਦਰ ਆਹਲੂਵਾਲੀਆ, ਵੀ.ਕੇ ਸਿਆਲ, ਰਾਜੇਸ਼ ਬਸੰਤ ਰਿਤੂ, ਹਰੀਸ਼ ਕੁਮਾਰ, ਜਸਪਾਲ ਸਿੰਘ, ਆਸ਼ੀਸ਼, ਪੂਰਨ ਸਿੰਘ, ਗੁਰਮੀਤ ਸਿੰਘ, ਜੀਵਨ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਲੇਸ਼ੀਅਰ ਅਤੇ ਕੁਦਰਤ ਨੂੰ ਬਚਾਉਣ ਲਈ ਦੇਸ਼ਵਾਸੀਆਂ ਨੂੰ ਅੱਗੇ ਆਕੇ ਸ਼ਾਂਤੀ ਪੂਰਕ ਸਹਿਯੋਗ ਕਰਨ ਲੱਦਾਖ ਅਤੇ ਵਾਤਾਵਰਣ ਦੀ ਆਵਾਜ਼ ਬਣਨ ਲਈ ਪ੍ਰੇਰਿਤ ਕਿੱਤਾ ਤਾਂ ਜੋ ਅਗਲੀ ਪੀੜੀ ਲਈ ਕੁਛ ਹੱਦ ਤਕ ਕੁਦਰਤ ਦੇ ਸੋਮਿਆਂ ਨੂੰ ਬਚਾਇਆ ਜਾ ਸਕੇ | ਇਸ ਮੌਕੇ ਸਚਾਈ, ਕੁਦਰਤ, ਅਤੇ ਲੋਕਤੰਤਰ ਨੂੰ ਆਵਾਜ਼ ਦੇਣ ਲਈ ਜਸਬੀਰ ਸਿੰਘ ਗਾਂਧੀ, ਗੱਜਨ  ਸਿੰਘ ਪ੍ਰਕਾਸ਼ ਸਿੰਘ, ਡਾ ਅਨਿਲ ਗਰਗ ,ਰਾਮਤੇਜ ਸਿੰਘ ਦਿਲਬਾਗ ਸਿੰਘ,ਕਰਤਾਰ ਸਿੰਘ ਸੰਧੂ, ਪ੍ਰਤਾਪ ਸਿੰਘ, ਭਗਵਾਨਦਾਸ ਗੁਪਤਾ, ਗੁਰਮੇਲ ਸਿੰਘ , ਮੋਹਨ ਸਿੰਘ, ਜਤਿੰਦਰ ਜੋਸ਼ੀ, ਬਿਲਮਜੀਤ, ਚਰਨਜੀਤ ਸਿੰਘ ਰੋਜ਼ੀ, ਤਰਸੇਮ ਵਾਲੀਆ, ਜਸਦੇਵ, ਰਾਇਲ ਪਟਿਆਲਾ ਰਾਈਡਰਜ਼, ਫਨ ਆਨ ਵ੍ਹੀਲਜ਼, ਰਨਰ ਸਕੁਐਡ, ਗ੍ਰੀਨ ਬਾਈਕਰਜ਼, ਸਾਂਭ ਸੰਭਾਲ ਫਾਉਂਡੇਸ਼ਨ, ਅਤੇ ਅਨੇਕਾਂ ਹੋਰ ਵਾਤਾਵਰਨ, ਪਾਣੀ ਬਚਾਓ ਤੇ ਸਿਹਤ ਪ੍ਰਮੀਆਂ ਵੱਲੋਂ ਪਟਿਆਲਾ ਫਰੈਂਡਸ ਆਫ ਲੱਦਾਖ ਨੂੰ ਭਰਵਾਂ ਅਤੇ ਉਤਸ਼ਾਹਿਤ ਸਹਿਯੋਗ ਮਿਲਿਆ ।

ਗਲੇਸ਼ੀਅਰਜ਼ ਬਚਾਉਣ ਲਈ ਲੱਦਾਖ ਦੀ ‘ਪਸ਼ਮੀਨਾ ਮਾਰਚ’ ਨੂੰ ਮਿਲਿਆ ਪਟਿਆਲ਼ਾ ਫਰੈਂਡਜ਼ ਆਫ ਲੱਦਾਖ ਦਾ ਸਮਰਥਨ

ਆਪਣੇ ਵਾਤਾਵਰਨ ਦੀ ਸਾਂਭ ਸੰਭਾਲ ਦੀ ਗੱਲ ਹੋਵੇ ਜਾਂ ਸਰਬਤ ਦੇ ਭੱਲੇ ਦੀ, ਪੰਜਾਬ ਅਤੇ  ਪੰਜਾਬੀ ਸਚਾਈ ਦੀ ਆਵਾਜ਼ ਬੁਲੰਦ ਕਰਨ ਵਿੱਚ ਹਮੇਸ਼ਾ ਅੱਗੇ ਆਉਂਦੇ ਰਹਿਣਗੇ ਅਤੇ ਲੱਦਾਖ ਅਤੇ ਸੋਨਮ ਵਾਂਗਚੁਕ ਦੇ ਸਮਰਥਨ  ਵਿੱਚ ਹਰ ਸੰਭਵ ਸਾਥ ਦੇਣ ਦੀ ਹਰ ਪੁਰ-ਜ਼ੋਰ ਕੋਸ਼ਿਸ਼ ਕਰਨਗੇ।