ਨਵੇਂ ਸਿਵਲ ਸਰਜਨ ਪਟਿਆਲਾ ਨੇ ਆਹੁਦਾ ਸੰਭਾਲਿਆ

667

ਨਵੇਂ ਸਿਵਲ ਸਰਜਨ ਪਟਿਆਲਾ ਨੇ ਆਹੁਦਾ ਸੰਭਾਲਿਆ

ਪਟਿਆਲਾ 01 ਅਪ੍ਰੈਲ,2024

ਮੈਡੀਕਲ ਸੁਪਰਡੈਂਟ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਡਾ.  ਜਗਪਾਲਇੰਦਰ ਸਿੰਘ ਵੱਲੋਂ ਆਪਣੀਆਂ ਐਮ.ਐਸ. ਦੀਆਂ ਸੇਵਾਵਾਂ ਦੇ ਨਾਲ-ਨਾਲ ਸਿਵਲ ਸਰਜਨ ਵਜੋਂ ਦੇਖ ਰੇਖ ਕਰਨ ਸਬੰਧੀ ਆਹੁਦਾ ਸੰਭਾਲ ਲਿਆ ਹੈ।

ਦਫਤਰ ਸਿਵਲ ਸਰਜਨ ਪਟਿਆਲਾ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਬਤੌਰ ਸਿਵਲ ਸਰਜਨ ਆਹੁਦਾ ਸੰਭਾਲਨ ਸਮੇਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਅਹੁਦਾ ਸੰਭਾਲਣ ਤੇ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜੋ ਜਿਮੇਂਵਾਰੀ ਉਹਨਾਂ ਨੂੰ ਸੋਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।

ਨਵੇਂ ਸਿਵਲ ਸਰਜਨ ਪਟਿਆਲਾ ਨੇ ਆਹੁਦਾ ਸੰਭਾਲਿਆ

ਦਫਤਰ ਸਿਵਲ ਸਰਜਨ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਸਮੇਂ-ਸਮਂੇ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ  ਟੀਚੇ ਦਿੱਤੇ ਜਾਣਗੇ ,ਉਹ ਮਿਥੇ ਸਮਂੇ ਵਿੱਚ ਪੂਰੇ ਕਰਵਾਏ ਜਾਣਗੇ। ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲ੍ਹੇ ਦੇ ਸਾਰੇ ਨਾਗਰਿਕਾਂ ਤੱਕ ਪੰਹੁਚਾਉਣ ਲਈ ਵਚਨਬੱਧ ਹੋਣਗੇ।