ਪਟਿਆਲਾ ਮੀਡੀਆ ਕਲੱਬ ਵੱਲੋਂ ਕਰਨਲ ਬਾਠ ਦੇ ਮਾਮਲੇ ’ਤੇ ਧਰਨੇ ’ਚ ਮੀਡੀਆ ਨਾਲ ਬਦਸਲੂਕੀ ਦੀ ਸਖ਼ਤ ਨਿਖੇਧੀ

205

ਪਟਿਆਲਾ ਮੀਡੀਆ ਕਲੱਬ ਵੱਲੋਂ ਕਰਨਲ ਬਾਠ ਦੇ ਮਾਮਲੇ ’ਤੇ ਧਰਨੇ ’ਚ ਮੀਡੀਆ ਨਾਲ ਬਦਸਲੂਕੀ ਦੀ ਸਖ਼ਤ ਨਿਖੇਧੀ

ਪਟਿਆਲਾ, 22 ਮਾਰਚ,2025:

ਪਟਿਆਲਾ ਮੀਡੀਆ ਕਲੱਬ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹੋਏ ਹਮਲੇ ਦੇ ਮਾਮਲੇ ਵਿਚ ਡੀ ਸੀ ਦਫਤਰ ਦੇ ਬਾਹਰ ਧਰਨੇ ਵਿਚ ਮੀਡੀਆ ਨਾਲ ਹੋਈ ਬਦਸਲੂਕੀ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਭਾਸ਼ਾ ਦੀ ਮਰਿਆਦਾ ਦਾ ਖਿਆਲ ਰੱਖਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਜਸਵਿੰਦਰ ਕੌਰ ਬਾਠ ਇਕ ਪਾਸੇ ਤਾਂ ਪ੍ਰੈਸ ਕਾਨਫਰੰਸਾਂ ਕਰ ਕੇ ਆਪਣੇ ਲਈ ਨਿਆਂ ਮੰਗ ਰਹੇ ਹਨ ਤੇ ਮੀਡੀਆ ਵਿਚ ਮਾਮਲਾ ਹਾਈਲਾਈਟ ਹੋਣ ਸਦਕਾ ਹੀ ਪੰਜਾਬ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ ਹੈ ਪਰ ਦੂਜੇ ਪਾਸੇ ਉਹ ਮੀਡੀਆ ਲਈ ਹੀ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਵਰਤ ਰਹੇ ਹਨ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

ਪਟਿਆਲਾ ਮੀਡੀਆ ਕਲੱਬ ਵੱਲੋਂ ਕਰਨਲ ਬਾਠ ਦੇ ਮਾਮਲੇ ’ਤੇ ਧਰਨੇ ’ਚ ਮੀਡੀਆ ਨਾਲ ਬਦਸਲੂਕੀ ਦੀ ਸਖ਼ਤ ਨਿਖੇਧੀ

 

ਉਹਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਇਨਸਾਫ ਦੀ ਲੜਾਈ ਵਿਚ ਮੀਡੀਆ ਦਾ ਸਾਥ ਮਿਲਣਾ ਹੋਰ ਗੱਲ ਹੈ ਤੇ ਸਾਥ ਲੈਣ ਮਗਰੋਂ ਮੀਡੀਆ ਨੂੰ ਭੰਡਣਾ ਬਹੁਤਹੀ  ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਬੀਬੀ ਜਸਵਿੰਦਰ ਕੌਰ ਬਾਠ ਤੇ ਉਹਨਾਂ ਦੇ ਸਾਥੀਆਂ ਨੂੰ ਮੀਡੀਆ ਨਾਲ ਬਦਸਲੂਕੀ ਤੇ ਉਹਨਾਂ ਲਈ ਮੰਦੇ ਸ਼ਬਦਾਂ ਦੀ ਵਰਤੋਂ ਲਈ ਮੁਆਫੀ ਮੰਗਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਸ੍ਰੀਮਤੀ ਬਾਠ ਨੂੰ ਮੀਡੀਆ ਅਤੇ ਕਥਿਤ ਮੀਡੀਆ ਵਿੱਚ ਅੰਤਰ ਸਮਝਣ ਦੀ ਵੀ ਸਲਾਹ ਦਿੱਤੀ ਹੈ।