ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ 2 ਨੇੜਲੇ ਸਾਥੀਆਂ ਨੂੰ 10 ਪਿਸਟਲਾਂ ਸਮੇਤ 22 ਰੋਦਾਂ ਦੇ ਕਾਬੂ
ਪਟਿਆਲਾ /25 ਜੁਲਾਈ,2025
ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਡੀ.ਜੀ.ਪੀ. ਪੰਜਾਬ ਦੇੇ ਦਿਸਾ ਨਿਰਦੇਸਾ ਅਨੁਸਾਰ ਪਟਿਆਲਾ ਪੁਲਿਸ ਗੈਗਸਟਰਾਂ, ਅਪਰਾਧਿਕ ਅਨਸਰਾਂ ਖਿਲਾਫ/ਅਣਸੁਲਝੇ ਸੰਗੀਨ ਜੁਰਮਾਂ ਵਿੱਚ ਲੋੜੀਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸਪੈਸਲ ਮੁਹਿੰਮ ਤਹਿਤ ਕਾਮਯਾਬੀ ਮਿਲੀ ਹੈ, ਜਦੋਂ ਗੁਰਬੰਸ ਸਿੰਘ ਬੈਸ, ਪੀ.ਪੀ.ਐੱਸ, ਪੁਲਿਸ ਸੁਪਰਡੈਂਟ (ਡੀ) ਅਤੇ ਰਾਜੇਸ ਕੁਮਾਰ ਮਲਹੋਤਰਾ, ਪੀ.ਪੀ.ਐੱਸ, ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ)ਦੀ ਅਗਵਾਈ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ਪਰ ਗੈਗਸਟਰ ਤੇਜਪਾਲ ਮਹਿਰਾ ਦੇ ਨੇੜਲੇ ਸਾਥੀ ਮਾਨਵ ਉਰਫ ਗਾਧੀ ਪੁੱਤਰ ਵਿਜੇ ਕੁਮਾਰ ਵਾਸੀ ਵਿਜੇ ਕੁਮਾਰ ਵਾਸੀ ਰੋਜ ਕਲੋਨੀ ਰਾਜਪੁਰਾ ਰੋਡ ਪਟਿਆਲਾ ਅਤੇ ਸਚਿਨ ਪੁੱਤਰ ਲਖਮੀ ਚੰਦ ਵਾਸੀ ਮਕਾਨ ਨੰਬਰ 291 ਗਲੀ ਨੰਬਰ 4 ਭਾਰਤ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਮਿਤੀ 25.07.2025 ਨੂੰ ਘਲੋੜੀ ਗੇਟ ਮੜੀਆਂ ਤੋ ਗ੍ਰਿਫਤਾਰ ਕੀਤਾ ਗਿਆ ਜਿਹਨਾ ਦੇ ਕਬਜਾ ਵਿੱਚੋਂ 10 ਪਿਸਟਲ (ਜਿਹਨਾ ਵਿੱਚ 8 ਪਿਸਟਲ 32 ਬੋਰ ਸਮੇਤ ਮੈਗਜੀਨ, 1 ਪਿਸਟਲ 30 ਬੋਰ ਸਮੇਤ ਮੈਗਜੀਨ,1 ਰਿਵਾਲਵਰ 32 ਬੋਰ,4 ਮੈਗਜੀਨ 32 ਬੋਰ ਅਤੇ 22 ਰੋਦ ਜਿੰਦਾ) ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰੀ/ਬ੍ਰਾਮਦਗੀ ਬਾਰੇ ਜਾਣਕਾਰੀ: ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅੱਜ ਮਿਤੀ 25.07.2025 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਬਰਾਏ ਤਲਾਸ ਸੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਸਨੋਰੀ ਅੱਡਾ ਪਟਿਆਲਾ ਮੋਜੂਦ ਸੀ ਜਿਥੇ ਗੁਪਤ ਸੂਚਨਾ ਮਿਲੀ ਕਿ ਗੈਗਸਟਰ ਤੇਜਪਾਲ ਮਹਿਰਾ ਜਿਸ ਦਾ ਅਪ੍ਰੈਲ 2024 ਵਿੱਚ ਕਤਲ ਹੋਇਆ ਸੀ, ਤੇਜਪਾਲ ਮਹਿਰਾ ਦਾ ਸਾਥੀ ਮਾਨਵ ਉਰਫ ਗਾਧੀ ਅਤੇ ਸਚਿਨ ਉਕਤਾਨ ਜੋ ਕਿ ਤੇਜਪਾਲ ਦੇ ਕਤਲ ਦਾ ਬਦਲਾ ਲੈਣ ਲਈ ਭਾਰੀ ਮਾਤਰਾਂ ਵਿੱਚ ਅਸਲਾ ਐਮੋਨੀਸਨ ਲੈਕੇ ਆ ਰਿਹੇ ਹਨ ਇਸ ਇਤਲਾਹ ਪਰ ਮੁੱ:ਨੰ: 160 ਮਿਤੀ 25.07.2025 ਅ/ਧ 318 (4),310 (5),111 ਨਟਛ & 25ੇ54ੇ59 ਂ।ਂਫਵ ਸ਼ਤ ਕੋਤਵਾਲੀ ਪਟਿਆਲਾ ਦਰਜ ਕੀਤਾ ਗਿਆ ਅਤੇ ਤਫਤੀਸ ਦੋਰਾਨ ਮਾਨਵ ਉਰਫ ਗਾਧੀ ਅਤੇ ਸਚਿਨ ਉਕਤਾਨ ਨੂੰ ਘਲੋੜੀ ਗੇਟ ਮੜੀਆ ਤੋ ਆਉਦਿਆਂ ਨੂੰ ਕਾਬੂ ਕੀਤਾ ਗਿਆ ਜਿਹਨਾ ਦੇ ਕਬਜਾ ਵਾਲੇ ਬੈਗ ਵਿੱਚੋਂ 10 ਪਿਸਟਲ ਸਮੇਤ 22 ਰੋਦ ਬਰਾਮਦ ਕੀਤੇ ਜਿੰਨ੍ਹਾ ਵਿੱਚ (8 ਪਿਸਟਲ 32 ਬੋਰ ਸਮੇਤ ਮੈਗਜੀਨ, 1 ਪਿਸਟਲ 30 ਬੋਰ ਸਮੇਤ ਮੈਗਜੀਨ, 1 ਰਿਵਾਲਵਰ 32 ਬੋਰ,4 ਮੈਗਜੀਨ 32 ਬੋਰ ਅਤੇ 22 ਰੋਦ ਜਿੰਦਾ) ਬਰਾਮਦ ਕੀਤੇ ਗਏ।
ਅਪਰਾਧਿਕ ਪਿਛੋਕੜ ਅਤੇ ਖੁਲਾਸੇ :— ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਦੋਸੀ ਮਾਨਵ ਗਾਧੀ ਅਤੇ ਸਚਿਨ ਉਕਤਾਨ ਦੇ ਖਿਲਾਫ ਪਹਿਲਾ ਹੀ ਇਰਾਦਾ ਕਤਲ ਆਦਿ ਦੇ ਮੁਕੱਦਮੇ ਦਰਜ ਹਨ ਅਤੇ ਇਹ ਤੇਜਪਾਲ ਮਹਿਰਾ ਦੇ ਨੇੜਲੇ ਸਾਥੀ ਹਨ, ਜੋ ਤੇਜਪਾਲ ਮਹਿਰਾ ਦਾ ਵੀ ਅਪਰਾਧਿਕ ਪਿਛੋਕੜ ਹੈ ਜਿਸਦੇ ਖਿਲਾਫ ਵੀ ਕਤਲ, ਇਰਾਦਾ ਕਤਲ ਆਦਿ ਦੇ ਮੁਕੱਦਮੇ ਦਰਜ ਹਨ ਤੇਜਪਾਲ ਮਹਿਰਾ ਜੋ ਕਿ ਲੋਰੈਸ ਬਿਸਨੋਈ ਗੈਗ ਦੇ ਨਵ ਲਾਹੋਰੀਆਂ ਉਰਫ ਨਵ ਸੰਧੂ ਦਾ ਕੇਸਵਾਲ ਸੀ ਅਤੇ ਤੇਜਪਾਲ ਮਹਿਰਾ ਦਾ ਮਿਤੀ 03.04.2024 ਨੂੰ ਨੇੜੇ ਸਨੋਰੀ ਅੱਡਾ ਪਟਿਆਲਾ ਵਿਖੇ ਪੁਨੀਤ ਗੋਲਾ ਗੈਗ ਨੇ ਕਤਲ ਕਰ ਦਿੱਤਾ ਸੀ, ਪਟਿਆਲਾ ਪੁਲਿਸ ਨੇ ਤੇਜਪਾਲ ਕਤਲ ਕੇਸ ਵਿੱਚ ਪੁਨੀਤ ਗੋਲਾ ਅਤੇ ਇਸ ਦੇ ਸਾਥੀ ਅਮਨਦੀਪ ਸਿੰਘ ਜੱਟ ਵਗੈਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਵੱਖ ਵੱਖ ਜੇਲਾਂ ਵਿੱਚ ਬੰਦ ਹਨ ।ਪੁਨੀਤ ਗੋਲਾ ਜੋ ਕਿ ਗੈਗਸਟਰ ਰਜੀਵ ਰਾਜਾ ਦਾ ਸਾਥੀ ਤਰੁਨ ਦਾ ਕੇਸਵਾਲ ਹੈ।ਮਾਨਵ ਗਾਧੀ ਅਤੇ ਸਚਿਨ ਉਕਤਾਨ ਆਪਣੇ ਸਾਥੀ ਨਾਲ ਮਿਲਕੇ ਤੇਜਪਾਲ ਮਹਿਰਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ ਜਿਸ ਕਰਕੇ ਮਾਨਵ ਉਕਤ ਗਾਧੀ ਅਤੇ ਸਚਿਨ ਉਕਤਾਨ ਅਸਲਾ ਐਮੋਨੀਸਨ ਲੈਕੇ ਆਏ ਹਨ ਜੋ ਇਹ ਆਪਣੇ ਸਾਥੀਆਂ ਨਾਲ ਮਿਲਕੇ ਅਮਨਦੀਪ ਸਿੰਘ ਉਰਫ ਜੱਟ ਅਤੇ ਪੁਨੀਤ ਗੋਲਾ ਗੈਗ ਦੇ ਮੈਬਰਾਂ ਪਰ ਇਹਨਾ ਹਥਿਆਰਾਂ ਨਾਲ ਹਮਲਾ ਕਰਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਂਕ ਵਿੱਚ ਸੀ ਜਿੰਨ੍ਹਾ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇਸ ਵਾਰਦਾਤ ਨੂੰ ਟਾਲਿਆ ਗਿਆ ਹੈ।ਦੋਸੀ ਮਾਨਵ ਉਰਫ ਗਾਧੀ ਅਤੇ ਸਚਿਨ ਉਕਤਾਨ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਇਹਨਾ ਦੇ ਸਾਥੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾਂ।
ਵਰੁਣ ਸ਼ਰਮਾਂ, ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗੈਗਸਟਰ ਅਤੇ ਕਰੀਮੀਨਲ ਗਤੀਵਿਧੀਆਂ ਕਰਨ ਵਾਲੇ ਮੁਲਜਮਾ ਨੂੰ ਸਖਤ ਤਾੜਨਾ ਕੀਤੀ ਹੈ ਕਿ ਪਟਿਆਲਾ ਜਿਲ੍ਹਾ ਵਿੱਚ ਲਾਅ ਐਡ ਆਰਡਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਮਾੜੇ ਅਨਸਰਾ ਤੋ ਸੁਰੱਖਿਅਤ ਕੀਤਾ ਜਾਵੇਗਾ।
ਦੋਸੀ ਦਾ ਨਾਮ ਪਤਾ ਦਰਜ ਮੁਕੱਦਮੇ ਬਾਰੇ ਵੇਰਵਾ ਬਰਾਮਦਗੀ ਦਾ ਵੇਰਵਾ
ਮਾਨਵ ਉਰਫ ਗਾਧੀ ਪੁੱਤਰ ਵਿਜੇ ਕੁਮਾਰ ਵਾਸੀ ਵਿਜੇ ਕੁਮਾਰ ਵਾਸੀ ਰੋਜ ਕਲੋਨੀ ਰਾਜਪੁਰਾ ਰੋਡ ਪਟਿਆਲਾ। 1) ਮ:ਨੰ: 93/21 ਅ/ਧ 324,341,506 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ।
2) ਮ:ਨੰ: 218/21 ਅ/ਧ 307,324,323,148,149 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਬਰਾਮਦਗੀ
- 8 ਪਿਸਟਲ 32 ਬੋਰ ਸਮੇਤ ਮੈਗਜੀਨ
- 1 ਪਿਸਟਲ 30 ਬੋਰ ਸਮੇਤ ਮੈਗਜੀਨ
- 1 ਰਿਵਾਲਵਰ 32 ਬੋਰ
- 4 ਮੈਗਜੀਨ 32 ਬੋਰ
- 20 ਰੋਦ ਜਿੰਦਾ (.32 ਬੋਰ ਅਤੇ .30 ਬੋਰ)
ਗ੍ਰਿਫਤਾਰੀ- ਮਿਤੀ 25.07.25 ਨੂੰ ਘਲੋੜੀ ਗੇਟ ਮੜੀਆਂ ਨੇੜੇ ਸਨੋਰੀ ਅੱਡਾ ਪਟਿਆਲਾ ਤੋ ਗ੍ਰਿਫਤਾਰ ਕੀਤਾ ਗਿਆ ।
ਸਚਿਨ ਪੁੱਤਰ ਲਖਮੀ ਚੰਦ ਵਾਸੀ ਮਕਾਨ ਨੰਬਰ 291 ਗਲੀ ਨੰਬਰ 4 ਭਾਰਤ ਨਗਰ ਥਾਣਾ ਅਨਾਜ ਮੰਡੀ ਪਟਿਆਲਾ। 1) ਮ:ਨੰ: 14 ਮਿਤੀ 28.01.25 ਅ/ਧ 127(1),115(2), 118(1),351(2),190,191(3) ਥਾਣਾ ਅਨਾਜ ਮੰਡੀ।
2) ਮ:ਨੰ: 46 ਮਿਤੀ 23.03.24 ਅ/ਧ 307,148,149 ਹਿੰ:ਦਿੰ ਥਾਣਾ ਅਨਾਜ ਮੰਡੀ ।
3) ਮ:ਲੱ: 246 ਮਿਤੀ 04.10.24 ਅ/ਧ 323,341,506, 148,149 ਹਿੰ:ਦਿੰ: ਥਾਣਾ ਅਨਾਜ ਮੰਡੀ
4) ਮ:ਨੰ: 79 ਮਿਤੀ 01.06.22 ਅ/ਧ 323,341,506,148,149 ਹਿੰ:ਦਿੰ: ਥਾਣਾ ਅਨਾਜ ਮੰਡੀ