ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਉੱਤੇ ਨਾਟਕ, ਪਾਠ ਅਤੇ ਕਵਿਤਾ ਮੁਕਾਬਲੇ 24 ਨਵੰਬਰ ਨੂੰ ਹੋਣਗੇ- ਹਰਜੋਤ ਸਿੰਘ ਬੈਂਸ

69

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਉੱਤੇ ਨਾਟਕ, ਪਾਠ ਅਤੇ ਕਵਿਤਾ ਮੁਕਾਬਲੇ 24 ਨਵੰਬਰ ਨੂੰ ਹੋਣਗੇਹਰਜੋਤ ਸਿੰਘ ਬੈਂਸ

ਬਹਾਦਰਜੀਤ ਸਿੰਘ/ royalpatiala.in News/ ਸ੍ਰੀ ਅਨੰਦਪੁਰ ਸਾਹਿਬ 20 ਨਵੰਬਰ ,2025

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ  ਨੇ ਦੱਸਿਆ ਕਿ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾ ਬਾਰੇ ਨਾਟਕ, ਪਾਠ ਤੇ ਕਵਿਤਾ ਮੁਕਾਬਲੇ ਵਿਰਾਸਤ ਏ ਖਾਲਸਾ ਦੇ ਆਡੋਟੋਰੀਅਮ ਵਿਖੇ ਕਰਵਾਏ ਜਾਣਗੇ। ਇਹ ਸਮਾਗਮ ਵਿਦਿਆਰਥੀਆਂ ਵਿੱਚ ਗੁਰੂ ਸਾਹਿਬ ਦੀਆਂ ਕੁਰਬਾਨੀਆਂ, ਮਨੁੱਖਤਾ ਪ੍ਰਤੀ ਸਮਰਪਣ ਅਤੇ ਧਰਮ ਨਿਰਪੱਖਤਾ ਦੇ ਸੰਦੇਸ਼ ਨੂੰ ਹੋਰ ਗਹਿਰਾਈ ਨਾਲ ਪਹੁੰਚਾਉਣ ਲਈ ਮਹੱਤਵਪੂਰਣ ਭੂਮਿਕਾ ਨਿਭਾਏਗਾ।

ਬੈਂਸ ਨੇ ਦੱਸਿਆ ਕਿ ਇਸ ਵਿਸ਼ੇਸ਼ ਦਿਵਸ ਨੂੰ ਸਮਰਪਿਤ ਨਾਟਕ, ਪਾਠ ਤੇ ਕਵਿਤਾ ਮੁਕਾਬਲੇ ਸਵੇਰੇ ਤੋਂ ਹੀ ਸ਼ੁਰੂ ਹੋ ਜਾਣਗੇ, ਜਿਨ੍ਹਾਂ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਭਾਗ ਲੈਣਗੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਆਪਣੇ ਪ੍ਰਸਤੁਤੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਦੇ ਨਿਮਰਤਾ, ਧੀਰਜ, ਸੱਚਾਈ ਅ਼ਤੇ ਅਡੋਲਤਾ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਮੁਕਾਬਲੇ ਨਾ ਕੇਵਲ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਹਨ, ਸਗੋਂ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਦਾ ਵਿਕਾਸ ਕਰਦੇ ਹੋਏ ਸਿੱਖੀ ਦੇ ਨੈਤਿਕ ਮੁੱਲਾਂ ਨਾਲ ਰੂ-ਬ-ਰੂ ਕਰਨ ਦਾ ਵੀ ਇੱਕ ਅਹਿਮ ਮਾਧਿਅਮ ਬਣਨਗੇ।

ਕੈਬਨਿਟ ਮੰਤਰੀ ਨੇ  ਕਿਹਾ ਕਿ ਮੌਜੂਦਾ ਸਮੇਂ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਮੂਲਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਉਥੇ ਹੀ ਇਸ ਤਰ੍ਹਾਂ ਦੇ ਸਮਾਗਮ ਉਹਨਾਂ ਨੂੰ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਨੂੰ ਸਮਝਣ ਅਤੇ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿੰਦਗੀ ਇਹ ਸਪਸ਼ਟ ਕਰਦੀ ਹੈ ਕਿ ਸੱਚ ਅਤੇ ਮਨੁੱਖਤਾ ਦੀ ਰੱਖਿਆ ਲਈ ਅਡੋਲ ਖੜ੍ਹੇ ਰਹਿਣਾ ਸਿੱਖੀ ਦਾ ਅਸਲ ਮਰਮ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਉੱਤੇ ਨਾਟਕ, ਪਾਠ ਅਤੇ ਕਵਿਤਾ ਮੁਕਾਬਲੇ 24 ਨਵੰਬਰ ਨੂੰ ਹੋਣਗੇ- ਹਰਜੋਤ ਸਿੰਘ ਬੈਂਸ

ਇਸ ਮੌਕੇ ਉਹਨਾਂ ਨੇ ਖ਼ਾਸ ਤੌਰ ’ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਮਿਹਨਤ ਨਾਲ ਇਹ ਪ੍ਰੋਗਰਾਮ ਇੱਕ ਵੱਡੇ ਪੱਧਰ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨਵੇਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਅਮਲਾਂ ਦੀ ਪ੍ਰੇਰਣਾ ਦੇਣਾ ਅਤੇ ਸਿੱਖ ਸਿੱਧਾਂਤਾਂ ਨਾਲ ਗਹਿਰਾ ਸੰਬੰਧ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਗਮ ਵਿਦਿਆਰਥੀਆਂ ਦੇ ਮਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਕੁਰਬਾਨੀ ਲਈ ਆਦਰ, ਸਤਿਕਾਰ ਅਤੇ ਸਿੱਖ ਧਰਮ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।