ਪਟਿਆਲਾ ਦੇ ਕਈ ਖੇਤਰਾਂ ਵਿੱਚ ਕੱਲ੍ਹ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 06.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ / royalpatiala.in News/ 03-02-2026
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਜਿੰਦਰਾ ਗਰਿੱਡ ਦੀ ਸਾਲਾਨਾ ਜ਼ਰੂਰੀ ਮੁਰੰਮਤ ਕਰਨ ਲਈ ਇਸ ਗਰਿੱਡ ਤੋਂ ਚਲਦੇ 11 ਕੇ.ਵੀ. ਨਾਭਾ ਗੇਟ ਫੀਡਰ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ:- ਨਾਭਾ ਗੇਟ, ਧੋਬੀ ਘਾਟ, ਤੇਲੀਆ ਵਾਲੀ ਗਲੀ, ਰੌਂਤਾ ਵਾਲੀ ਗਲੀ, ਛੋਟੀ ਬਾਰਾਦਰੀ, ਕਿਸ਼ਨ ਨਗਰ, ਪੁੱਡਾ ਮਾਰਕੀਟ ਆਦਿ ਦੀ ਬਿਜਲੀ ਸਪਲਾਈ ਮਿਤੀ 04-02-2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ ਜੀ ।
ਜਾਰੀ ਕਰਤਾ: ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
========================================================ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਾਜਿੰਦਰਾ ਗਰਿੱਡ ਤੋਂ ਚਲਦੇ 11 ਕੇ.ਵੀ ਕਿਸ਼ਨ ਨਗਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਸ ਫੀਡਰ ਤੋਂ ਚਲਦੇ ਪੱਛਮ ਤਕਨੀਕੀ ਉਪ-ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਅੰਬੇ ਅਪਾਰਟਮੈਂਟ, ਸਾਈਂ ਮਾਰਕੀਟ, ਨਾਭਾ ਗੇਟ, ਛੋਟੀ ਬਾਰਾਦਰੀ, ਬੈਂਕ ਰੋਡ, ਲੋਅਰ ਮਾਲ ਰੋਡ, ਕਾਰ ਬਾਜ਼ਾਰ, ਇਨਕਮ ਟੈਕਸ ਕਾਲੋਨੀ, ਖਾਲਸਾ ਮੁਹੱਲਾਂ, ਧੋਬੀ ਘਾਟ ਆਦਿ ਦੀ ਬਿਜਲੀ ਸਪਲਾਈ ਮਿਤੀ 04-01-2026 ਨੂੰ ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ l
ਜਾਰੀ ਕਰਤਾ: ਇੰਜ: ਪ੍ਰੀਤਇੰਦਰ ਸਿੰਘ, ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
=======================================================
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11kV ਸੰਤ ਨਗਰ ਫੀਡਰ ਨੂੰ ਬਾਈਫਰਕੇਟ ਕਰਕੇ ਨਵਾਂ 11kV ਫੀਡਰ ਖਿੱਚਣ ਲਈ 11 ਕੇ.ਵੀ. ਰਾਜਾ ਇੰਨਕਲੇਵ ਫੀਡਰ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜਾ ਐਵੇਨਿਊ, ਜੀ.ਸੀ.ਆਈ. ਇੰਸਟੀਟਿਊਟ, 21 ਨੰ. ਪੁੱਲ ਨੇੜੇ ਮਾਰਕੀਟ, ਡੀਲਾਈਟ ਕਲੋਨੀ, ਲਹਿਲ ਕਲੋਨੀ, ਮਾਨਸ਼ਾਹੀਆ ਕਲੋਨੀ, ਸੰਤ ਨਗਰ, ਭੁਪਿੰਦਰਾ ਰੋਡ ਮਾਰਕੀਟ, ਸੰਤ ਪਕੌੜਿਆਂ ਵਾਲਾ, ਰੇਤਾ-ਸੀਮਿੰਟ ਦੀ ਦੁਕਾਨ ਨੇੜੇ ਏਰੀਆ, ਅਮਨ ਕਾਲੋਨੀ, ਟੰਡਨ ਕਲੋਨੀ, ਬਚਿੱਤਰ ਨਗਰ ਦਾ ਕੁਝ ਏਰੀਆ ਆਦਿ ਦੀ ਬਿਜਲੀ ਸਪਲਾਈ 04-02-26 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:– ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ
=======================================================
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਰਜਿੰਦਰਾ ਗਰਿੱਡ ਉਪਰ ਸਾਲਾਨਾ ਜ਼ਰੂਰੀ ਮੁਰੰਮਤ ਹੋਣ ਕਾਰਨ ਇਸ ਗਰਿੱਡ ਤੋਂ ਚਲਦੇ 11 ਕੇ. ਵੀ. ਚਾਂਦਨੀ ਚੌਂਕ ਫੀਡਰ ਦੀ ਬਿਜਲੀ ਸਪਲਾਈ ਮਿਤੀ 04-02-2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 16:00 ਵਜੇ ਤੱਕ ਬੰਦ ਰਹੇਗੀ।
ਪ੍ਰਭਾਵਿਤ ਖੇਤਰ:- ਸਾਈ ਮਾਰਕੀਟ, ਬਾਜਾ ਖਾਨਾ ਰੋਡ, ਫਾਇਰ ਬ੍ਰਿਗੇਡ ਦਫਤਰ ਏਰੀਆ, ਚਾਂਦਨੀ ਚੌਂਕ, ਟੋਬਾ ਬਾਬਾ ਧਿਆਨਾ , ਬਹੇੜਾ ਰੋਡ , ਆਗਿਆ ਸਿੰਘ ਢਾਬਾ ਏਰੀਆ, ਏਸੀ ਮਾਰਕੀਟ , ਅਦਾਲਤ ਬਾਜ਼ਾਰ , ਸ਼ਾਸਤਰਾਂ ਵਾਲੀ ਗਲੀ ਆਦਿ।
ਜਾਰੀ ਕਰਤਾ: ਸਹਾਇਕ ਇੰਜੀਨੀਅਰ, ਤਕਨੀਕੀ ਉਪ ਮੰਡਲ ਪੂਰਬ ਪਟਿਆਲਾ
========================================================
Tomorrow there will be a shutdown on 11kv Deep Nagar feeder Marriyan wala TOff for Contractor works and Maintenance and Tree cutting.
From 10am to 5pm, Area under shutdown covers Rattan nagar ext., Manesh enclave, Jhill Avenue, Deep nagar, etc.
SDO North












