Homeਪੰਜਾਬੀ ਖਬਰਾਂਪਾਵਰਕਾਮ ਬਣਦਾ ਸਨਮਾਨ ਦੇ ਰਿਹਾ ਆਪਣੇ ਪੈਨਸ਼ਨਰਾਂ ਨੂੰ- ਮਨਮੋਹਨ ਸਿੰਘ

ਪਾਵਰਕਾਮ ਬਣਦਾ ਸਨਮਾਨ ਦੇ ਰਿਹਾ ਆਪਣੇ ਪੈਨਸ਼ਨਰਾਂ ਨੂੰ- ਮਨਮੋਹਨ ਸਿੰਘ

ਪਾਵਰਕਾਮ ਬਣਦਾ ਸਨਮਾਨ ਦੇ ਰਿਹਾ ਆਪਣੇ ਪੈਨਸ਼ਨਰਾਂ ਨੂੰ- ਮਨਮੋਹਨ ਸਿੰਘ

ਮਨਮੋਹਨ ਸਿੰਘ/ ਅਪ੍ਰੈਲ 4,2024

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ  ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ ਇਕ ਕਰੌੜ ਤੋਂ ਵੱਧ ਵੱਖੑ-ਵੱਖ ਸ੍ਰੇਣੀਆਂ ਦੇ‌ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੀ ਆਰਥਿਕ‌ਤਾ ਨੂੰ ਮਜ਼ਬੂਤ ਕਰ ਰਿਹਾ  ਹੈ ।

1990 ਦੇ ਦਹਾਕਿਆਂ ਵਿੱਚ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਦੇ ਸਾਰੀਆਂ ਸ੍ਰੇਣੀਆਂ ਦੇ ਕਰਮਚਾਰੀ ਜਿਹਨਾਂ ਵਿੱਚ ਅਧਿਕਾਰੀ ਅਤੇ ਅਫ਼ਸਰ  ਦੀ ਗਿਣਤੀ 105000 ਕਰੀਬ ਸੀ।

ਸਾਲ 2023 ਦੇ ਆਂਕੜਿਆਂ ਅਨੁਸਾਰ ਹੁਣ ਦੋਵੇਂ ਬਿਜਲੀ ਕਾਰਪੋਰੇਸ਼ਨਾਂ ਵਿੱਚ ਅਧਿਕਾਰੀ,ਅਫਸਰ ਅਤੇ ਕਰਮਚਾਰੀਆਂ ਦੀ ਗਿਣਤੀ ਕਰੀਬ 30500 ਹੈ। ਬੇਸ਼ੱਕ ਬਿਜਲੀ ਦੇ ਬੁਨਿਆਦੀ ਢਾਂਚੇ ਲਈ ਵਿਕਸਿਤ ਨਵੀਨਤਮ ਤਕਨੀਕਾਂ ਅਤੇ ਸੂਚਨਾ ਤਕਨਾਲੋਜੀ ਨਾਲ ਬਿਜਲੀ ਦੀ ਪੈਦਾਵਾਰ, ਬਿਜਲੀ ਦੀ ਟਰਾਂਸਮਿਸ਼ਨ ਅਤੇ ਬਿਜਲੀ ਦੀ ਸੰਚਾਲਨ ਵਿੱਚ  ਤੇਜ਼ੀ ਆਈ ਹੈ,ਪਰ ਵਿਗਿਆਨ ਅਤੇ ਸੂਚਨਾ ਤਕਨਾਲੋਜੀ ਤੋਂ ਪਹਿਲਾਂ ਵੀ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਸਪਲਾਈ ਲਈ ਮਨੁੱਖੀ ਯਤਨਾਂ ਦਾ ਹੀ ਮਹੱਤਵਪੂਰਨ ਤੇ ਵਡਮੁੱਲਾ ਯੋਗਦਾਨ ਸੀ। ਪੰਜਾਬ ਵਿੱਚ ਬਿਜਲੀ ਦੇ ਪਸਾਰ ਲਈ ਸਾਨੂੰ ਇਕ ਗੱਲ ਜ਼ਰੂਰ ਯਾਦ ਰੱਖਣੀ ਪਵੇਗੀ ਕਿ ਬਿਜਲੀ ਦੇ ਖੇਤਰ  ਵਿੱਚ ਹੋਏ ਵਿਕਾਸ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਸੇਵਾ ਨਿਭਾ ਚੁੱਕੇ ਇੰਜਨੀਅਰ,ਵਿੱਤੀ ,ਟੈਕਨੀਕਲ ਅਤੇ ਹੋਰ ਵਰਗਾਂ ਦੇ ਅਮਲੇ ਆਦਿ ਦਾ ਵੀ ਵਿਸ਼ੇਸ਼ ਯੋਗਦਾਨ ਹੈ ਜੋ ਕਿ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪੈਨਸ਼ਨਰ ਹਨ।

ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ, ਅਫਸਰਾਂ ਅਤੇ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੇ ਪੈਨਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅਧਿਕਾਰੀ, ਅਫਸਰ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਅਨੁਸਾਰ ਬਣਾਏ ਗਏ ਨਿਯਮਾਂ ਅਨੁਸਾਰ ਮਹੀਨਾਵਾਰ ਪੈਨਸ਼ਨ ਦਿਤੀ ਜਾਂਦੀ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲਗਭਗ 75,000 ਪੈਨਸ਼ਨਰਜ ਹਨ, ਜਿਨ੍ਹਾਂ ਵਿੱਚ ਲਗਭਗ  49,500 ਸੁਪਰਐਨੁਏਸ਼ਨ ਪੈਨਸ਼ਨਰ ਅਤੇ 25,500 ਫੈਮਿਲੀ ਪੈਨਸ਼ਨਰ ਹਨ*। ਪੈਨਸ਼ਨਰਾਂ ਨੂੰ ਸੇਵਾ ਮੁਕਤੀ ਉਪਰੰਤ ਸੁਖਮਈ ਜੀਵਨ ਬਤੀਤ ਕਰਨ ਲਈ ਮੁੱਖ ਰੱਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ।

ਪਾਵਰਕਾਮ ਬਣਦਾ ਸਨਮਾਨ ਦੇ ਰਿਹਾ ਆਪਣੇ ਪੈਨਸ਼ਨਰਾਂ ਨੂੰ- ਮਨਮੋਹਨ ਸਿੰਘ

ਜਸਵਿੰਦਰ ਸਿੰਘ ਉਪ ਮੁੱਖ ਲੇਖਾ ਅਫਸਰ ਪੈਨਸ਼ਨ ਅਤੇ ਫੰਡ ਪਾਵਰਕਾਮ ਅਨੁਸਾਰ  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਹਮੇਸ਼ਾ ਹੀ ਆਪਣੇ ਪੈਨਸ਼ਨਰਾਂ ਨੂੰ ਬਣਦਾ ਸਨਮਾਨ ਦਿਤਾ ਜਾਂਦਾ ਹੈ।ਇਸੇ ਹੀ ਲੜੀ ਵਿੱਚ ਪੀਐਸਪੀਸੀਐਲ ਦੇ ਪੈਨਸ਼ਨ ਅਤੇ ਫੰਡ ਵਿੰਗ  ਵੱਲੋਂ ਬੀਤੇ ਦਿਨੀਂ 1 ਅਪ੍ਰੈਲ,2024 ਨੂੰ ਪਾਵਰਕਾਮ ਦੇ ਪਟਿਆਲਾ ਵਿਖੇ ਸਥਿਤ ਮੁੱਖ ਦਫਤਰ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪੈਨਸ਼ਨਰਾਂ ਤੋਂ ਲਾੲਈਫ ਸਰਟੀਫਿਕੇਟ ਲਏ ਗਏ ।ਇਸ ਮੌਕੇ101  ਨੰਬਰ ਪੈਨਸ਼ਨਰਾਂ ਨੇ ਆਪਣੇ ਅਲਾਈਫ ਸਰਟੀਫਿਕੇਟ ਦਿੱਤੇ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਪੈਨਸ਼ਨਰਾਂ ਨੂੰ ਸਹੂਲਤਾਂ ਦੇਣ ਲਈ ਕਈ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਵਿੱਚ ਸਭ ਤੋਂ ਵੱਡਾ ਉਪਰਾਲਾ ਪੈਨਸ਼ਨਰਾਂ ਲਈ ਡਿਜ਼ੀਟਲ ਲਾਈਫ ਸਰਟੀਫਿਕੇਟ (Digital Life Certificate)  ਦੀ ਸਹੂਲਤ ਦੇ ਰਿਹਾ ਹੈ। ਜਿਵੇਂ ਕਿ  ਪੈਨਸ਼ਨਰਾਂ ਨੂੰ ਹਰ ਸਾਲ ਆਪਣਾ ਜਿੰਦਾ ਹੋਣ ਦਾ ਸਬੂਤ (ਸਰਟੀਫਿਕੇਟ) ਸਬੰਧਤ ਪੈਨਸ਼ਨ ਅਧਿਕਾਰੀ ਨੂੰ ਦੇਣ ਲਈ ਦਫਤਰ ਵਿਖੇ ਨਿੱਜੀ ਪੱਧਰ ਤੇ ਹਾਜ਼ਰ ਹੋ ਕੇ ਦੇਣਾ ਪੈਂਦਾ ਸੀ, ਪ੍ਰੰਤੂ ਪੈਨਸ਼ਨਰਾਂ ਨੂੰ ਵੱਧਦੀ ਬਿਰਧ  ਉਮਰ ਵਿੱਚ ਜਾਂ ਕਿਸੇ ਹੋਰ ਕਾਰਨਾਂ  ਆਦਿ ਕਰਕੇ ਆਪਣੇ ਜਿੰਦਾ ਰਹਿਣ ਦਾ ਸਬੂਤ ਦਫਤਰ ਵਿਖੇ ਦੇਣ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਪਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਹੁਣ ਅਧਾਰ ਕਾਰਡ ਧਾਰਕ ਪੈਨਸ਼ਨਰਾਂ ਲਈ ਘਰ ਬੈਠੇ ਹੀ JEEVAN PRAMAAN FACE APP ਰਾਹੀ ਪੈਨਸ਼ਨਰ ਨੂੰ ਆਪਣੇ ਜਿੰਦਾ ਰਹਿਣ ਦਾ ਸਬੂਤ ਸਬੰਧਤ ਦਫਤਰ ਕੋਲ ਜਮ੍ਹਾਂ ਕਰਵਾਉਣ ਦੀ  ਸਹੂਲਤ ਦਿੱਤੀ ਜਾ ਰਹੀ ਹੈ,ਜਿਸ ਸਬੰਧੀ ਵਿਸਥਾਰ ਪੂਰਵਕ ਸੂਚਨਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ  ਵੈਬਸਾਈਟ  ਉੱਤੇ ਅਪਲੋਡ ਹੈ।

ਇਸ ਦੇ ਨਾਲ ਹੀ ਵਿਦੇਸ਼ ਵਿੱਚ ਬੈਠੇ ਪੈਨਸ਼ਨਰਾਂ ਨੂੰ ਵੀ ਹਰ ਸਾਲ ਆਪਣੇ ਜਿੰਦਾ ਰਹਿਣ ਦਾ ਸਬੂਤ ਦੇਣ ਲਈ ਬਹੁਤ ਮੁਸ਼ਕਲੇ ਸੰਘਰਸ਼  ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਦਾ ਅਲਾਇਵ ਸਰਟੀਫਿਕਟ ਸਬੰਧਤ ਦਫਤਰ ਵਿਖੇ ਸਮੇਂ ਸਿਰ ਨਾ ਪਹੁੰਚਣ ਕਾਰਨ ਉਹਨਾਂ ਦੀ ਪੈਨਸ਼ਨ ਬੰਦ ਹੋ ਜਾਂਦੀ ਸੀ,ਪੈਨਸ਼ਨਰਾਂ ਦੀ ਇਸ  ਮੁਸ਼ਕਲ ਨੂੰ ਗੰਭੀਰਤਾ ਨਾਲ ਲੈਂਦਿਆਂ   ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਿਦੇਸ਼ ਵਿੱਚ ਬੈਠੇ ਪੈਨਸ਼ਨਰਜ ਲਈ ਇੱਕ ਅਨੋਖੀ ਸੇਵਾ ਜਾਰੀ ਕੀਤੀ ਗਈ ਹੈ, ਜਿਸ ਰਾਹੀ ਪੈਨਸ਼ਨ ਆਪਣੇ ਜਿੰਦਾ ਹੋਣ‌ ਦਾ ਸਰਟੀਫਿਕਟ ਸਬੰਧਤ ਦੇਸ਼ ਦੇ ਨੋਟਰੀ ਪਬਲਿਕ ਹਾਈ ਕਮਿਸ਼ਨ ਵੱਲੋਂ ਪ੍ਰਮਾਣਿਤ ਕਰਵਾਉਣ ਉਪਰੰਤ ਆਪਣੀ ਆਈ.ਡੀ ਤੇ ਅਪਲੋਡ ਕਰਕੇ ਦੇ ਸਕਦੇ ਹਨ, ਜਿਸ ਨਾਲ ਉਹਨਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਫਤਰ ਵਿਚ ਆਪਣਾ  ਅਲਾਈਵ ਸਰਟੀਫਿਕੇਟ ਦੇਣ ਲਈ ਦਫਤਰ ਵਿਚ ਆਉਣ ਦੀ ਜ਼ਰੂਰਤ ਨਹੀਂ ਪੈਂਦੀ।

ਜਸਵਿੰਦਰ ਸਿੰਘ ਉਪ ਮੁੱਖ ਲੇਖਾ ਅਫਸਰ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪੈਨਸ਼ਨ ਅਤੇ ਫੰਡਜ ਭਾਗ  ਵੱਲੋਂ ਬਦਲਦੇ ਸਮੇਂ ਦੇ ਨਾਲ ਨਾਲ ਆਪਣੇ ਪੈਨਸ਼ਨਰਜ ਦੀ ਸਹੁਲਤ ਲਈ ਭਵਿੱਖ ਵਿੱਚ ਵੀ ਨਵੀਂਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਪਾਵਰਕਾਮ ਬਣਦਾ ਸਨਮਾਨ ਦੇ ਰਿਹਾ ਆਪਣੇ ਪੈਨਸ਼ਨਰਾਂ ਨੂੰ- ਮਨਮੋਹਨ ਸਿੰਘ
ਮਨਮੋਹਨ ਸਿੰਘ

ਨੋਟ: ਲੇਖਕ ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕ ( ਸੇਵਾ ਮੁਕਤ) ਪਾਵਰਕਾਮ ਹੈ ਅਤੇ ਪ੍ਰਗਟਾਏ ਵਿਚਾਰ ਨਿੱਜੀ ਹਨ।

LATEST ARTICLES

Most Popular

Google Play Store