ਪੀ.ਆਰ.ਟੀ.ਸੀ. ਦੇ ਚੇਅਰਮੈਨ ਜੁਨੇਜਾ ਵੱਲੋਂ ਪਲੇਠੀ ਬੈਠਕ ਮੌਕੇ ਅਹਿਮ ਫੈਸਲੇ; ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੋਂ ਵਾਧੂ ਬੱਸਾਂ ਚਲਾਉਣ ਦਾ ਵੀ ਫੈਸਲਾ ਹੋਇਆ
ਪਟਿਆਲਾ, royalpatiala.in News/ 4 ਫਰਵਰੀ,2026:
ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਆਪਣਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਪੀ.ਆਰ.ਟੀ.ਸੀ ਦੀ ਭਲਾਈ, ਉੱਨਤੀ ਅਤੇ ਤਰੱਕੀ ਲਈ ਬਿਨਾਂ ਕਿਸੇ ਦੇਰੀ ਤੋਂ ਪੀ.ਆਰ.ਟੀ.ਸੀ. ਦੇ ਬੋਰਡ ਆਫ ਡਾਇਰੈਕਟਰਜ਼ ਦੀ ਇੱਕ ਮਹੱਤਵਪੂਰਨ ਮੀਟਿੰਗ ਕਰਕੇ ਅਹਿਮ ਫੈਸਲੇ ਲਏ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਆਰ.ਟੀ.ਸੀ. ਨੂੰ ਹੋਰ ਉੱਚਾਈਆਂ ਤੱਕ ਲਿਜਾਣਾ, ਸੰਸਥਾ ਦੇ ਕਰਮਚਾਰੀਆਂ ਦੇ ਹਿੱਤਾਂ ਦੀ ਸੰਭਾਲ ਕਰਨੀ ਅਤੇ ਪੀ.ਆਰ.ਟੀ.ਸੀ. ਦੀਆਂ ਸਵਾਰੀਆਂ ਨੂੰ ਹੋਰ ਉੱਤਮ, ਸੁਰੱਖਿਅਤ ਅਤੇ ਲਾਭਕਾਰੀ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ ਹੀ ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਹੈ।
ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਬੈਠਕ ਮੌਕੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਨਵੀਆਂ ਬੱਸਾਂ ਪਾਉਣ ਤੋਂ ਇਲਾਵਾ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਸਵਾਰੀਆਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਉਣਾ ਬਾਬਤ ਫੈਸਲੇ ਲਏ ਗਏ। ਵੱਖ-ਵੱਖ ਮਹੱਤਵਪੂਰਨ ਏਜੰਡਿਆਂ ਤੇ ਨੀਤੀਆਂ ਨੂੰ ਬੌਰਡ ਆਫ਼ ਡਾਇਰੈਕਟਰਜ਼ ਦੇ ਮੈਂਬਰਾਂ ਨੇ ਏਜੰਡੇ ਵਿਚਾਰਦੇ ਹੋਏ ਪੀਆਰਟੀਸੀ ਦੀ ਵਿੱਤੀ ਵਰ੍ਹੇ ਦੀ ਆਮਦਨ ਨੂੰ ਵਧਾਉਣ ਬਾਬਤ ਵੀ ਵਿਚਾਰਿਆ ਗਿਆ ।
ਬੈਠਕ ਦੌਰਾਨ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੋਂ ਹੋਰ ਵਾਧੂ ਬੱਸਾਂ ਵੱਖ-ਵੱਖ ਰੂਟਾਂ ਉਤੇ ਚਲਾਉਣ ਦਾ ਵੀ ਫੈਸਲਾ ਹੋਇਆ ਤਾਂ ਜੋ ਸਵਾਰੀਆਂ ਨੂੰ ਨਵੇਂ ਬੱਸ ਸਟੈਂਡ ਤੋਂ ਆਉਣ ਜਾਣ ਵਿੱਚ ਕੋਈ ਮੁਸ਼ਕਿਲ ਨਾ ਆਵੇ, ਪੀਆਰਟੀਸੀ ਦੇ ਮੁੱਖ ਦਫ਼ਤਰ, ਪਟਿਆਲਾ ਡਿਪੂ ਤੇ ਸੰਗਰੂਰ ਵਿਖੇ ਡੀਜਲ ਦੇ ਰਿਟੇਲ ਆਊਟਲੈੱਟ ਸਥਾਪਤ ਕਰਨ ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਹੋਰ ਜਿੱਥੇ-ਜਿੱਥੇ ਰਿਟੇਲ ਆਊਟਲੈੱਟ ਸਬੰਧੀ ਢੁੱਕਵੀਂ ਜ਼ਮੀਨ ਉਪਲੱਬਧ ਹੈ ਵਿਖੇ ਰਿਟੇਲ ਆਊਟਲੈੱਟ ਸਬੰਧੀ ਤੁਰੰਤ ਸਰਵੇ ਕਰਵਾਉਣ ਸਮੇਤ ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ ਅਤੇ ਸਮੂਹ ਡਿਪੂਆਂ ਅਤੇ ਉਨ੍ਹਾਂ ਅਧੀਨ ਆਉਂਦੇ ਬੱਸ ਅੱਡਿਆਂ ਵਿਖੇ ਸੋਲਰ ਸਿਸਟਮ ਲਗਾਉਣ ਦੇ ਵੀ ਫ਼ੈਸਲੇ ਲਏ ਗਏ ।

ਹਰਪਾਲ ਜੁਨੇਜਾ ਨੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਮੈਨੈਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਾਈਸ ਚੇਅਰਮੈਨ ਬਲਵਿੰਦਰ ਝਾੜਵਾਂ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਪੀ.ਆਰ.ਟੀ.ਸੀ ਦੇ ਡਾਇਰੈਕਟਰਜ ਚਰਨਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਵਿਰਕ, ਵਿੱਤ ਵਿਭਾਗ ਤੋਂ ਡੀ.ਸੀ.ਐੱਫ਼.ਏ ਹਰਪ੍ਰੀਤ ਕੌਰ, ਟਰਾਂਸਪੋਰਟ ਵਿਭਾਗ ਪੰਜਾਬ ਤੋਂ ਸੁਪਰਡੰਟ ਮਨਮੌਹਨ ਸਿੰਘ ਤੇ ਸਹਾਇਕ ਰਿਜਨਲ ਟਰਾਂਸਪੋਰਟ ਅਥਾਰਟੀ ਮਨਜੋਤ ਸਿੰਘ, ਮੁੱਖ ਲੇਖਾ ਅਫ਼ਸਰ ਜਸਪਾਲ ਸਿੰਘ, ਕਾਰਜ਼ਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜੀ.ਐੱਮ ਪ੍ਰਸ਼ਾਸਨ ਅਮਨਵੀਰ ਸਿੰਘ ਟਿਵਾਣਾ, ਸੀਨੀਅਰ ਕਾਨੂੰਨੀ ਸਲਾਹਕਾਰ ਮਨਿੰਦਰਪਾਲ ਸਿੰਘ ਸਿੱਧੂ, ਜੀ.ਐੱਮਜ ਮੌਹਿੰਦਰਪਾਲ ਸਿੰਘ ਤੇ ਪ੍ਰਵੀਨ ਕੁਮਾਰ, ਤੋਂ ਇਲਾਵਾ ਪੀ.ਆਰ.ਟੀ.ਸੀ ਦੇ ਹੋਰ ਅਧਿਕਾਰੀ ਹਾਜ਼ਰ ਰਹੇ।












