ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪੱਛਮ ਜੋਨ ਬਠਿੰਡਾ ਵੱਲੋਂ ਰੋਸ ਰੈਲੀ; ਇੰਜੀਨੀਅਰ ਦੀ ਨਿਜ਼ਾਇਜ਼ ਢੰਗ ਨਾਲ ਕੀਤੀ ਮੁਅੱਤਲੀ ਸਬੰਧੀ ਸਖਤ ਰੋਸ ਪ੍ਰਗਟ ਕੀਤਾ
ਬਠਿੰਡਾ/ 30.7.2024
ਅੱਜ ਮਿਤੀ 30.7.2024 ਨੂੰ ਪੱਛਮ ਜੋਨ ਬਠਿੰਡਾ ਦੇ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਲੱਗਭੱਗ 100 ਤੋਂ ਵੱਧ ਇੰਜੀਨੀਅਰਜ਼ ਵੱਲੋਂ ਮੁੱਖ ਇੰਜੀਨੀਅਰ ਪੱਛਮ ਜ਼ੋਨ ਬਠਿੰਡਾ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸੈਟਰਲ ਸਟੋਰ ਕੋਟਕਪੂਰਾ ਦੇ ਇੰਜ. ਬੇਅੰਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਦੀ ਨਿਜ਼ਾਇਜ਼ ਢੰਗ ਨਾਲ ਕੀਤੀ ਗਈ ਮੁਅੱਤਲੀ ਸਬੰਧੀ ਸਖਤ ਰੋਸ ਪ੍ਰਗਟ ਕੀਤਾ ਗਿਆ।ਇਸ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਵੱਲੋਂ ਮੈਨੇਜ਼ਮੈਂਟ ਦਾ ਇੰਜੀਨੀਅਰਜ਼ ਵਿਰੋਧੀ ਰਵੱਈਏ ਦੀ ਸਖਤ ਅਲੋਚਨਾ ਕੀਤੀ ਗਈ ਅਤੇ ਅਤੀ ਅਣਸੁਖਾਵੇ ਹਲਾਤਾਂ ਵਿੱਚ ਅਤੇ ਸਟਾਫ਼ ਦੀ ਘਾਟ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਦੀਆਂ ਬੇ-ਵਜ੍ਹਾ ਕੀਤੀਆਂ ਜਾ ਰਹੀਆਂ ਦੋਸ਼ ਸੂਚੀਆਂ ਅਤੇ ਮੁਆਤੱਲੀਆਂ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਸਮੂਹ ਰਿਜ਼ਨ ਫ਼ਰੀਦਕੋਟ ਦੇ ਪੀਐਸਈਬੀ ਇੰਜੀਨੀਅਰਜ਼ ਵੱਲੋਂ ਪਹਿਲਾਂ ਹੀ ਇਸ ਮੁਅੱਤਲੀ ਵਿਰੱਧ ਪਹਿਲਾਂ ਹੀ ਸੰਘਰਸ਼ ਸ਼ੁਰੂ ਕੀਤਾ ਜਾ ਚੁੱਕਾ ਹੈ।ਜਿਸ ਦੀ ਪਹਿਲੀ ਕੜੀ ਤਹਿਤ ਇੰਜੀਨੀਅਰਜ਼ ਵੱਲੋਂ ਸਮੂਹਿਕ ਤੌਰ ਮਿਤੀ 29 ਅਤੇ 30 ਤਰੀਕ ਦੋ ਦਿਨ ਦੀਆਂ ਅਚਨਚੇਤ ਛੁੱਟੀਆਂ ਦਿੱਤੀਆਂ ਗਈਆਂ ਅਤੇ ਦਫ਼ਤਰੀ ਮੋਬਾਇਲ ਫ਼ੋਨ ਬੰਦ ਰੱਖੇ ਗਏ। ਸੰਘਰਸ਼ ਦੇ ਤੀਸਰੇ ਦਿਨ ਸੰਘਰਸ਼ ਨੂੰ ਜ਼ੋਨਲ ਪੱਧਰ ਤੇ ਲੈਜਾਕੇ ਇਹ ਫ਼ੈਸਲਾ ਕੀਤਾ ਗਿਆ ਜਦ ਤੱਕ ਇੰਜ. ਬੇਅੰਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਦੀ ਬਿਨਾਂ ਸ਼ਰਤ ਬਹਾਲੀ ਨਹੀਂ ਕੀਤੀ ਜਾਂਦੀ ਤਦ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਸਮੂਹਿਕ ਤੌਰ ਤੇ ਫ਼ੈਸਲਾ ਕੀਤਾ ਗਿਆ ਕਿ ਸੰਘਰਸ਼ ਦੀ ਅਗਲੀ ਕੜੀ ਵਿੱਚ ਪੱਛਮ ਜ਼ੋਨ ਬਠਿੰਡਾ ਪੀਐਸਈਬੀ ਦੇ ਇੰਜੀਨੀਅਰਜ਼ ਸ਼ਾਮ 5 ਵਜੇ ਤੋਂ ਸਵੇਰੇ ਸੁਭਾ 9 ਵਜੇ ਤੱਕ ਮੋਬਾਇਲ ਸਵਿੱਚ ਆੱਫ਼ ਰੱਖਣਗੇ ਅਤੇ ਉਸ ਤੋਂ ਬਾਅਦ ਸੈਟਰਲ ਬਾਡੀ ਵੱਲੋਂ ਦਿੱਤੀ ਗਈ ਕਾਲ ਅਨੁਸਾਰ ਅਗਲਾ ਸੰਘਰਸ਼ ਕੀਤਾ ਜਾਵੇਗਾ।