ਪਟਿਆਲਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਸ਼ਨੀਵਾਰ ਨੂੰ ਸਵੇਰੇ 09:30 ਵਜੇ ਤੋਂ ਸ਼ਾਮ 06.00 ਵਜੇ ਤੱਕ ਬਿਜਲੀ ਬੰਦ ਸੰਬੰਧੀ ਜਾਣਕਾਰੀ

224

ਪਟਿਆਲਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਸ਼ਨੀਵਾਰ ਨੂੰ ਸਵੇਰੇ 09:30 ਵਜੇ ਤੋਂ ਸ਼ਾਮ 06.00 ਵਜੇ ਤੱਕ  ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 10-10-2025

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਸ਼ਕਤੀ ਵਿਹਾਰ ਗਰਿੱਡ ਤੋ ਚਲਦੇ 11 ਕੇ.ਵੀ. ਸ਼ਕਤੀ ਵਿਹਾਰ ਫੀਡਰ ਤੋ ਚਲਦੇ ਸਾਰੇ ਏਰੀਆ ਜਿਵੇਂ ਕਿ ਗੁਰੂ ਨਾਨਕ ਨਗਰ, ਹੀਰਾ ਨਗਰ, ਸ਼ਕਤੀ ਵਿਹਾਰ ਸ਼ੈੱਡ , ਅਤੇ ਨਾਲ ਲੱਗਦੇ ਏਰੀਆ ਦੀ ਸਪਲਾਈ ਜਰੂਰੀ ਮੁਰੰਮਤ, GO ਸਵਿੱਚਾ ਦੀ ਮੁਰੰਮਤ ਅਤੇ ਟਰੀ ਕਟਿੰਗ ਕਰਨ ਲਈ 11-10-2025 ਨੂੰ ਸਮਾਂ 09:30 ਵਜੇ ਸਵੇਰੇ ਤੋਂ ਲੈ ਕੇ ਸਵੇਰੇ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

*ਜਾਰੀ ਕਰਤਾ:- ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ ਤਕਨੀਕੀ ਪਟਿਆਲਾ।*

======================================================

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਸੰਤ ਨਗਰ ਫੀਡਰ ਤੇ ਠੇਕੇਦਾਰ ਵੱਲੋਂ ਨਵਾਂ ਟਰਾਂਸਫਾਰ ਰੱਖਣ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਮਣੀਪਾਲ ਹਸਪਤਾਲ਼, ਰਾਜ ਕਮਲ ਸਕੁਏਅਰ ਮਾਰਕੀਟ, ਲੈਂਡ ਆਫ ਗਰਿੱਲ ਰੇਸਟੋਰੈਂਟ, ਹੋਟਲ ਜੀਵਨ ਪਲਾਜ਼ਾ ਨੇੜੇ ਮਾਰਕੀਟ, ਡੀ. ਏ. ਵੀ. ਸਕੂਲ, ਜੱਗੀ ਸਵੀਟ ਰੇਸਟੋਰੈਂਟ, ਸਾਹ੍ਨੀ ਬੇਕਰੀ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਏਕਤਾ ਵਿਹਾਰ, ਡਾ. ਸਦਾਨਾ ਕਲੀਨਿਕ ਨੇੜੇ ਏਰੀਆ, ਸੰਤ ਨਗਰ, ਰਘਬੀਰ ਨਗਰ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 11-10-25 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾਂ ਹੈ ਜੀ l

ਨੋਟ: ਉਪਰੋਕਤ ਦੱਸੇ ਏਰੀਆ ਦੀ ਬਿਜਲੀ  ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।

ਜਾਰੀ ਕਰਤਾ: ਉਪ ਮੰਡਲ ਅਫ਼ਸਰ, ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ

======================================================

ਉਪ ਮੰਡਲ ਉਤਰ ਤਕਨੀਕੀ, ਪ.ਸ.ਪ.ਕ.ਲ., ਪਟਿਆਲਾ ਦੇ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਾਲ ਗ੍ਰਿਡ ਤੋਂ ਚਲਦੇ 11 ਕੇ.ਵੀ. ਫੀਡਰਾਂ ਅਨੰਦ ਨਗਰ, ਸਿੱਧੂ ਕਾਲੋਨੀ ਅਤੇ ਦਸ਼ਮੇਸ਼ ਨਗਰ ਉੱਤੇ ਜਰੂਰੀ ਕੰਮ ਦੇ ਚਲਦਿਆਂ ਇਨ੍ਹਾਂ ਫੀਡਰਾਂ ਅਧੀਨ ਏਰੀਏ (ਅਨੰਦ ਨਗਰ ਬੀ, ਏਕਤਾ ਵਿਹਾਰ, ਅਨੰਦ ਨਗਰ ਐਕਸਟੇਂਸ਼ਨ, ਤ੍ਰਿਪੜੀ ਮੇਨ ਬਜਾਰ ਆਦਿ) ਦੀ ਬਿਜਲੀ ਸਪਲਾਈ ਮਿਤੀ 11.10.2025 ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 2.30 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਦੌਰਾਨ ਉਪਰੋਕਤ ਏਰੀਏ ਦੀ ਸਪਲਾਈ ਲੋੜ ਅਨੁਸਾਰ ਵੱਖ-ਵੱਖ ਸਮੇਂ ਤੇ ਬੰਦ ਰਹੇਗੀ। 11ਕੇ.ਵੀ. ਡੀ.ਏ.ਸੀ. ਫੀਡਰ ਦੀ ਸਪਲਾਈ ਸੇਫਟੀ ਵਜੋਂ ਸਵੇਰੇ 10.30 ਤੋਂ 12.30 ਤੱਕ ਬੰਦ ਰਹੇਗੀ।

ਜਾਰੀ ਕਰਤਾ: ਇੰਜ. ਅਮਨਦੀਪ ਜੇਹਲਵੀ-ਐਸ.ਡੀ.ੳ., ਉਪ ਮੰਡਲ ਉਤਰ ਤਕਨੀਕੀ, ਏਰੀਆ ਇੰਚਾਰਜ: ਮਨੀਸ਼ ਕੁਮਾਰ ਏ.ਜੇ.ਈ.