ਪਟਿਆਲਾ ਵਿੱਚ ਕੱਲ੍ਹ ਨੂੰ ਕੁਝ ਖੇਤਰ ਵਿੱਚ 11:00 ਵਜੇ ਤੋਂ ਲੈ ਕੇ 17:00 ਵਜੇ ਤੱਕ ਬਿਜਲੀ ਬੰਦ ਸਬੰਧੀ ਜਾਣਕਾਰੀ

186

ਪਟਿਆਲਾ ਵਿੱਚ ਕੱਲ੍ਹ ਨੂੰ ਕੁਝ ਖੇਤਰ ਵਿੱਚ 11:00 ਵਜੇ ਤੋਂ ਲੈ ਕੇ 17:00 ਵਜੇ ਤੱਕ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 22-10-2024

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ ਗੁਰਬਖਸ਼ ਕਲੋਨੀ ਫੀਡਰ , 11 ਕੇ.ਵੀ ਗੁਰੂ ਨਾਨਕ ਨਗਰ, 11 ਕੇ.ਵੀ ਵਿਰਕ  ਕਲੋਨੀ ਫੀਡਰ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਬਾਜਵਾ ਕਲੋਨੀ, ਵਿਰਕ ਕਲੋਨੀ, ਪਟਿਆਲਾ ਹਾਈਟਸ, ਜਗਤਾਰ ਨਗਰ, ਤਫ਼ਜ਼ਲਪੁਰਾ, ਸਨੀ ਏਨਕਲੈਵ, ਜੁਝਾਰ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 23-10-2024 ਨੂੰ ਸਵੇਰੇ 11:00 ਵਜੇ ਤੋਂ ਲੈ ਕੇ 17:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।