ਇੰਜ: ਬਲਦੇਵ ਸਿੰਘ ਸਰਾਂ ਸੀਐਮਡੀ ਪੀਐਸਪੀਸੀਐਲ ਵਲੋਂ ਜਨਰਲ ਫੈਡਰੇਸ਼ਨ ਦਾ ਨਵੇਂ ਸਾਲ 2024 ਦਾ ਕਲੰਡਰ ਰਲੀਜ਼
ਪਟਿਆਲਾ /ਜਨਵਰੀ 3,2024
ਇੰਜ: ਬਲਦੇਵ ਸਿੰਘ ਸਰਾਂ, ਸੀਐਮਡੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਵਲੋਂ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀਐਸਈਬੀ (ਪੀਐਸਪੀਸੀਐਲ/ ਪੀਐਸਟੀਸੀਐਲ), ਪੰਜਾਬ ਦਾ ਨਵੇਂ ਸਾਲ 2024 ਦਾ ਕਲੰਡਰ ਰਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਦੇ ਡਾਇਰੈ:/ਵੰਡ ਇੰਜ: ਡੀਪੀਐਸ ਗਰੇਵਾਲ, ਡਾਇਰੈ:/ਜਨਰੇਸ਼ਨ ਇੰਜ: ਪਰਮਜੀਤ ਸਿੰਘ, ਡਾਇਰੈ:/ਕਮਰਸ਼ੀਅਲ ਇੰਜ: ਰਵਿੰਦਰ ਸਿੰਘ ਸੈਣੀ, ਡਾਇਰੈ:/ਵਿੱਤ ਸ਼੍ਰੀ ਐਸ ਕੇ ਬੇਰੀ, ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮ: ਦੇ ਡਾਇਰੈ:/ਟੈਕਨੀਕਲ ਇੰਜ: ਵਰਦੀਪ ਸਿੰਘ ਮੰਡੇਰ ਵੀ ਮੌਜੂਦ ਸਨ। ਫੈਡਰੇਸ਼ਨ ਵਲੋਂ ਹਰ ਸਾਲ ਦੀ ਤਰਾਂ ਸਾਲ 2024 ਦਾ ਕਲੰਡਰ ਸ਼ਹੀਦ—ਏ—ਆਜ਼ਮ ਭਗਤ ਸਿੰੰਘ, ਸੁਖਦੇਵ ਅਤੇ ਰਾਜ਼ਗੁਰੂ ਨੂੰ ਸਮਰਪਿਤ ਕੀਤਾ ਗਿਆ।
ਫੈਡਰੇਸ਼ਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਜੀਵੀਕੇ ਪਾਵਰ ਥਰਮਲ ਪਲਾਂਟ ਗੋਇੰਦਵਾਲ ਨੂੰ ਖ੍ਰੀਦਣ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੀਐਸਪੀਸੀਐਲ ਮੈਨੇਜ਼ਮਟ ਨੂੰ ਮੁਬਰਕਬਾਦ ਦਿੱਤੀ ਅਤੇ ਮਠਿਆਈ ਵੰਡੀ। ਇਸ ਸਮੇਂ ਫੈਡਰੇਸ਼ਨ ਦੇ ਚੇਅਰਮੈਨ ਜਸਵੰਤ ਸਿੰਘ ਧਾਲੀਵਾਲ, ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਹਰਗੁਰਮੀਤ ਸਿੰਘ, ਵਿੱਤ ਸਕੱਤਰ, ਗੁਰਦੀਪ ਸਿੰਘ ਟਿਵਾਨਾ ਸੀਨੀਅਰ ਮੀਤ ਪ੍ਰਧਾਨ, ਕੰਚਨ ਕੁਮਾਰ, ਸ਼੍ਰੀ ਧੀਰਜ਼ ਬੱਤਾ, ਅਮਿਤ ਕੁਮਾਰ, ਮਨਮਹਿੰਦਰ ਕੌਰ, ਹਰਸ਼ਦੀਪ ਕੌਰ, ਅਸ਼ੋਕ ਚੋਪੜਾ, ਨਰਿੰਦਰ ਕਥੂਰੀਆ, ਚੰਦਨ ਕਾਂਸਲ, ਬੂਟਾ ਸਿੰਘ ਆਦਿ ਹਾਜ਼ਰ ਸਨ