ਪਾਵਰਕਾਮ ਦੇ ਸਟੋਰ ਤੇ ਵਰਕਸ਼ਾਪ ਸੰਸਥਾ ਵੱਲੋਂ ਸਫ਼ਾਈ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰਭਾਵਸ਼ਾਲੀ ਮੁਹਿੰਮ- ਮਨਮੋਹਨ ਸਿੰਘ

233
Social Share

ਪਾਵਰਕਾਮ ਦੇ ਸਟੋਰ ਤੇ ਵਰਕਸ਼ਾਪ ਸੰਸਥਾ ਵੱਲੋਂ ਸਫ਼ਾਈ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰਭਾਵਸ਼ਾਲੀ ਮੁਹਿੰਮ- ਮਨਮੋਹਨ ਸਿੰਘ

 

ਮਨਮੋਹਨ ਸਿੰਘ/28 ਜਨਵਰੀ, 2024

ਕਿਸੇ ਵੀ ਸਰਕਾਰੀ ਅਦਾਰੇ ਦੇ ਦਫਤਰ,ਅਦਾਰੇ ਦੇ ਪ੍ਰਤੀਬਿੰਬ ਨੂੰ ਪ੍ਰਦਰਸ਼ਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ । ਜੇਕਰ ਸਰਕਾਰੀ ਅਦਾਰਾ ਕਮਰਸ਼ੀਅਲ ਹੈ ਅਤੇ ਅਦਾਰੇ ਦੇ ਖਪਤਕਾਰ ਦਿਨ ਪ੍ਰਤੀ ਦਿਨ ਅਦਾਰੇ ਦੇ ਦਫਤਰਾਂ ਵਿੱਚ ਆਉਂਦੇ ਰਹਿੰਦੇ ਹਨ ਤਾਂ ਅਦਾਰਿਆਂ ਦੀ ਇਹ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਅਦਾਰੇ ਵਿੱਚ ਆਉਣ ਵਾਲੇ ਖਪਤਕਾਰਾਂ ਲਈ ਅਦਾਰੇ ਦੇ ਦਫਤਰਾਂ ਦੀ ਦਿੱਖ ਆਕਰਸ਼ਕ ਅਤੇ ਸਫਾਈ ਭਰਪੂਰ ਹੋਣੀ ਚਾਹੀਦੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰਾਜ ਭਰ ਵਿੱਚ ਆਪਣੇ ਦਫਤਰਾਂ ਦੀ ਦਿੱਖ ਅਤੇ ਸਫਾਈ ਲਈ  ਹਮੇਸ਼ਾਂ ਹੀ ਯਤਨਸ਼ੀਲ ਰਹਿੰਦਾ ਹੈ।

ਸਟੋਰ ਅਤੇ ਵਰਕਸ਼ਾਪ ਦੇ ਨਾਮ ਤੋਂ ਹੀ ਇਹ ਪ੍ਰਤੀਤ ਹੁੰਦਾ ਹੈ ਕਿ ਜਿੱਥੇ ਜਿਹੜੇ ਸਟੋਰਾਂ ਅਤੇ ਵਰਕਸ਼ਾਪਾਂ ਵਿੱਚ ਸਮਾਨ ਰੱਖੇ ਜਾਣੇ ਹਨ  ਉਹ ਕਿੰਨੇ ਕੁ ਆਕਰਸ਼ਕ ਅਤੇ ਸਫਾਈ ਭਰਪੂਰ ਹੋਣਗੇ ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਨਵੀਂ ਪਿਰਤ ਪਾਉਂਦਿਆਂ ਪੰਜਾਬ ਭਰ ਵਿੱਚ  ਕੇਂਦਰੀ ਭੰਡਾਰਜ਼ ਅਤੇ ਟੀ.ਆਰ.ਵਾਈਜ਼ ਵਰਕਸ਼ਾਪਾਂ  ਦੇ ਦਫਤਰਾਂ ਵਿੱਚ ਸਫਾਈ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਉਲੀਕੀ ਮੁਹਿੰਮ ਵਿੱਚ ਪਾਵਰਕਾਮ ਦੀਆਂ ਕੇਂਦਰੀ ਭੰਡਾਰਜ਼ ਅਤੇ ਟੀ.ਆਰ.ਵਾਈਜ਼ ਵਰਕਸ਼ਾਪਾਂ ਦੇ ਦਫਤਰਾਂ ਦੀ ਦਿੱਖ ਆਕਰਸ਼ਕ ਅਤੇ ਦਿਲ ਲੁਬਮੀ ਕਰ ਦਿੱਤੀ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਵਡਮੁੱਲੇ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਰੱਖ-ਰਖਾਵ ਲਈ ਮੁੱਖ ਇੰਜੀਨੀਅਰ ਸਟੋਰ ਅਤੇ ਵਰਕਸ਼ਾਪ ਨਾਮ ਦਾ ਇੱਕ ਵਿੰਗ ਸੰਨ 2012 ਵਿੱਚ ਸਥਾਪਿਤ ਕੀਤਾ ਗਿਆ ਹੈ। ਬਿਜਲੀ ਦੇ ਬੁਨਿਆਦੀ ਢਾਂਚੇ ਲਈ ਲੋੜੀਂਦਾ ਸਮਾਨ ਜਿਵੇਂ ਤਾਰਾਂ ,ਕੰਡਕਟਰ, ਕੇਬਲ,ਟ੍ਰਾਂਸਫਾਰਮਰ ਆਦਿ ਦੇ ਰੱਖ-ਰਖਾਵ ਲਈ ਪਾਵਰਕਾਮ ਵੱਲੋਂ ਰਾਜ ਭਰ ਵਿੱਚ ਕੰਟਰੋਲਰ ਆਫ ਸਟੋਰਜ ਦੱਖਣ ਅਤੇ ਉੱਤਰ ਅਧੀਨ 12 ਕੇਂਦਰੀ ਭੰਡਾਰਜ਼ ਸਥਾਪਿਤ ਕੀਤੇ ਹੋਏ ਹਨ । ਇਸ ਤੋਂ ਇਲਾਵਾ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ਤੇ ਟੀ.ਆਰ.ਡਬਲਿਯੂ. ਵਰਕਸ਼ਾਪਾਂ ਵੀ ਹਨ, ਜਿਥੇ ਖਰਾਬ ਟ੍ਰਾਂਸਫਾਰਮਰਾਂ ਨੂੰ ਰਖਿਆ ਜਾਂਦਾ ਹੈ ।

ਪਾਵਰਕਾਮ ਦੇ ਮੁੱਖ ਇੰਜੀਨੀਅਰ ਸਟੋਰੇਜ ਅਤੇ ਵਰਕਸ਼ਾਪ ਇੰਜ: ਐਚ.ਐਸ.ਬੋਪਾਰਾਏ  ਦੇ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਰਾਜ ਭਰ ਵਿੱਚ ਕੇਂਦਰੀ ਭੰਡਾਰਜ਼ ਅਤੇ ਟੀ.ਆਰ.ਵਾਈਜ਼  ਵਰਕਸ਼ਾਪਾਂ ਵਿੱਚ ਸਫਾਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਸਾਲ 2023 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੇ ਸ਼ੁਭ ਅਵਸਰ ਤੇ ਇੱਕ ਬਹੁਤ ਪ੍ਰਭਾਵਸ਼ਾਲੀ ਮੁਹਿੰਮ ਉਲੀਕੀ  ਗਈ ਹੈ,ਇਹ ਮੁਹਿੰਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਕਮਰਸੀਅਲ ਇੰਜ: ਰਵਿੰਦਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਇਹ ਮੁਹਿੰਮ ਵਿੱਚ ਕੰਟਰੋਲਰ ਆਫ ਸਟੋਰਜ (ਦੱਖਣ) ਅਧੀਨ ਪਟਿਆਲਾ, ਮੋਹਾਲੀ, ਸੰਗਰੂਰ, ਫਿਰੋਜਪੁਰ, ਮਲੋਟ, ਕੋਟਕਪੁਰਾ ਅਤੇ ਬਠਿੰਡਾ ਅਤੇ ਇਸ ਤੋਂ ਇਲਾਵਾ ਕੰਟਰੋਲਰ ਆਫ ਸਟੋਰਜ ਉੱਤਰ ਅਧੀਨ ਲੁਧਿਆਣਾ, ਵੇਰਕਾ, ਹੁਸ਼ਿਆਰਪੁਰ, ਫਗਵਾੜਾ ਅਤੇ ਪਠਾਨਕੋਟ ਸੈਂਟਰਲ ਵਰਕਸ਼ਾਪਾਂ ਤੋਂ ਇਲਾਵਾ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ਤੇ ਟੀ.ਆਰ.ਵਾਈਜ਼ ਵਰਕਸ਼ਾਪਾਂ ਵਿੱਚ ਵੀ ਸਫਾਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਮੁਹਿੰਮ ਉਲੀਕੀ ਹੋਈ ਹੈ ਇਸ ਮੁਹਿੰਮ ਦਾ ਮੁੱਖ ਉਦੇਸ਼ ਪਾਵਰਕਾਮ ਦੇ ਕਰਮਚਾਰੀਆਂ ਅਤੇ ਵਿਸ਼ੇਸ ਕਰਕੇ ਬਿਜਲੀ ਖਪਤਕਾਰਾਂ ਦੇ ਮਨਾਂ ਵਿੱਚ ਪਾਵਰਕਾਮ ਦੇ ਦਫਤਰਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣਾ ਸ਼ਾਮਿਲ ਹੈ ।

ਪਾਵਰਕਾਮ ਦੇ ਨਿਗਰਾਨ ਇੰਜੀਨੀਅਰ (ਕੰਟ੍ਰੋਲਰ ਆਫ  ਸਟੋਰਜ਼ ਐਂਡ ਡਿਸਪੋਜਲ (ਦੱਖਣ) ਇੰਜ: ਮੋਹਿੰਦਰ ਪ੍ਰੀਤ ਸਿੰਘ ਦੇ ਅਨੁਸਾਰ  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ ਇੱਕ ਕਰੋੜ ਤੋਂ ਵੱਧ ਵੱਖ-ਵੱਖ ਸ੍ਰੇਣੀਆਂ ਦੇ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ  । ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਨੂੰ 24X7 ਨਿਰਵਿਘਨ ਚਲਾਉਣ ਲਈ ਸਮੇਂ-ਸਮੇਂ ਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ,  ਸੁਧਾਰ ਅਤੇ ਹਾਦਸਿਆਂ ਅਤੇ ਹੋਰ ਕਾਰਨ ਜੋ ਮਨੁੱਖ ਦੇ ਕਾਬੂ ਵਿੱਚ ਨਹੀਂ ਹਨ ਜਿਵੇਂ ਮੀਂਹ, ਝੱਖੜ, ਹਨੇਰੀ, ਤੂਫਾਨ ਆਦਿ ਵਿੱਚ ਹੋਏ ਨੁਕਸਾਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਹਿਲਾਂ ਹੀ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਲੋੜੀਂਦਾ ਸਮਾਨ ਸਟੋਰ ਕਰਕੇ ਕੇਂਦਰੀ ਭੰਡਾਰਜ਼  ਵਿੱਚ ਰੱਖਿਆ ਜਾਂਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਸ ਮੁਹਿੰਮ ਦੌਰਾਨ ਬਿਜਲੀ ਦੇ ਬੁਨਿਆਦੀ ਢਾਂਚੇ ਵਿੱਚ ਲੋੜੀਂਦੇ ਸਾਜੋ-ਸਮਾਨ ਜਿਨ੍ਹਾਂ ਵਿੱਚ ਕੰਡਕਟਰ, ਟ੍ਰਾਂਸਫਾਰਮਰ, ਕੇਬਲ, ਆਦਿ ਸੈਟਰਲ ਸਟੋਰ ਅਤੇ ਟੀ.ਆਰ.ਵਾਈਜ਼ ਵਰਕਸ਼ਾਪਾਂ ਵਿੱਚ ਪਏ ਸਮਾਨ ਨੂੰ ਯੋਜਨਾਬੱਧ ਢੰਗ ਨਾਲ ਵੱਖ-ਵੱਖ ਥਾਵਾਂ ਤੇ ਸਾਫ ਸਫਾਈ, ਉਹਨਾਂ ਤੇ ਲੋੜੀਂਦੀ ਲੈਬਲਿੰਗ ਅਤੇ ਹੋਰ ਲੋੜੀਂਦੀਆਂ ਸੋਧਾਂ ਕੀਤੀਆਂ ਗਈਆਂ ।

ਇਸ ਤੋਂ ਇਲਾਵਾ ਕੇਂਦਰੀ ਭੰਡਾਰਜ਼  ਵਿੱਚ ਜਿਹੜਾ ਸਮਾਨ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਉਸ ਦੇ ਵੀ ਰੱਖ-ਰਖਾਵ ਲਈ ਲੋੜੀਂਦੇ ਉਪਰਾਲੇ ਕੀਤੇ ਗਏ।  ਕੇਂਦਰੀ ਭੰਡਾਰਜ਼ ਅਤੇ ਟੀ.ਆਰ.ਵਾਈਜ਼ ਵਰਕਸ਼ਾਪਾਂ ਦੀਆਂ ਇਮਾਰਤਾਂ ਦੀ ਬਾਹਰੀ ਦਿੱਖ ਨੂੰ ਆਕਰਸ਼ਕ ਬਣਾਉਣ ਲਈ ਕਲੀ, ਲ਼ੋੜੀਂਦਾ ਰੰਗ ਅਤੇ ਇਹਨਾਂ ਇਮਾਰਤਾਂ ਵਿੱਚ ਜਿੱਥੇ-ਜਿੱਥੇ ਖਾਲੀ ਥਾਵਾਂ ਪਈਆਂ ਹਨ ਵਿੱਚ ਛੋਟੇ-ਛੋਟੇ ਪੌਦੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਕਰਨ ਲਈ ਵੀ ਉਪਰਾਲੇ ਕੀਤੇ ਗਏ ਹਨ। ਇਸ ਲੇਖ ਨਾਲ ਛਪੀਆਂ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਪਾਵਰਕਾਮ ਦੇ ਮੁੱਖ ਇੰਜੀਨੀਅਰ ਸਟੋਰ ਅਤੇ ਵਰਕਸ਼ਾਪ ਵਿੱਚ ਤੈਨਾਤ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਇੱਕਸਾਰਤਾ ਵਿੱਚ  ਸੇਵਾਵਾਂ ਨਿਭਾਉਂਦੇ ਹੋਏ ਕੇਂਦਰੀ ਪ੍ਰਬੰਧਾਂ ਭੰਡਾਰਜ਼ ਅਤੇ ਟੀ.ਆਰ.ਵਾਈਜ਼ ਵਰਕਸ਼ਾਪਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਲਈ ਉਪਰਾਲੇ ਆਪਣੇ ਆਪ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮਰਪਿਤ ਹੋ ਕੇ ਕੀਤੇ ਗਏ ਉਪਰਾਲੇ ਪ੍ਰਤੱਖ ਪ੍ਰਮਾਣ ਹਨ।

ਪਾਵਰਕਾਮ ਦੇ ਸਟੋਰ ਤੇ ਵਰਕਸ਼ਾਪ ਸੰਸਥਾ ਵੱਲੋਂ ਸਫ਼ਾਈ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰਭਾਵਸ਼ਾਲੀ ਮੁਹਿੰਮ- ਮਨਮੋਹਨ ਸਿੰਘ

ਪਾਵਰਕਾਮ ਦੇ ਕੇਂਦਰੀ ਭੰਡਾਰਜ਼ ਅਤੇ ਟੀ.ਆਰ.ਵਾਈਜ਼ ਵਰਕਸ਼ਾਪਾਂ ਖਾਲੀ ਪਈ ਥਾਵਾਂ ਤੇ ਰੇਤੇ ਦੀ ਮਦਦ ਨਾਲ ਪੌਦੇ ਲਗਾਏ ਗਏ ਇਸ ਤੋਂ ਇਲਾਵਾ  ਦੇ ਬੁਨਿਆਦੀ ਢਾਂਚੇ ਨੂੰ ਬਿਜਲੀ ਦੇ ਲੋੜੀਂਦੇ ਥਾਂ ਤੇ ਲਿਫਟਿੰਗ ਲਈ ਲਗਾਈਆਂ ਗਈਆਂ ਕਰੇਨਾਂ ਦੀ ਵੀ ਦਿੱਖ ਸੁਧਾਰੀ ਗਈ ਹੈ ।

ਇਹ ਕਰੇਨਾਂ 12 ਟਨ ਤੱਕ ਬੁਨਿਆਦੀ ਢਾਂਚੇ ਨੂੰ ਲੋੜੀਂਦੇ ਸਾਈਟ ਤੇ ਪਹੁੰਚਾਉਣ ਵਿੱਚ ਬਹੁਤ ਮਦਦਗਾਰ ਹਨ । ਇਸ ਤੋਂ ਇਲਾਵਾ ਸਟੋਰ ਅਤੇ ਵਰਕਸ਼ਾਪ ਸੰਸਥਾ ਵੱਲੋਂ ਕੇਂਦਰੀ ਭੰਡਾਰਜ਼ ਤੋਂ ਡਾਇਰੈਕਟ ਮੈਟੀਰੀਅਲ ਐਟ ਸਾਈਟ ਦੀ ਆਨਲਾਈਨ ਮੋਨੀਟਰਿੰਗ ਕਰਨ ਲਈ ਇਹਨਾਂ ਕਮਰਸੀ਼ਅਲ ਵਹੀਕਲ ਵਿੱਚ ਜੀ.ਪੀ.ਐਸ. ਸਿਸਟਮ ਸਥਾਪਿਤ ਕੀਤਾ ਹੋਇਆ ਹੈ। ਜਿਸ ਦੇ ਨਾਲ ਅਧਿਕਾਰੀਆਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕੇਂਦਰੀ ਭੰਡਾਰਜ਼ ਤੋਂ ਜਾਰੀ ਕੀਤਾ ਸਮਾਨ ਮੈਟੀਰੀਅਲ ਐਟ ਸਾਈਟ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੱਗਦਾ ਹੈ।

ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ (ਕੰਟ੍ਰੋਲਰ ਆਫ  ਸਟੋਰਜ਼ ਐਂਡ ਡਿਸਪੋਜਲ (ਉਤਰ) ਇੰਜ: ਬਲਜੀਤ ਸਿੰਘ  ਦੇ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਯੋਗ ਪ੍ਰਣਾਲੀ ਅਨੁਸਾਰ ਖਰੀਦੇ ਗਏ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਸਮਾਨ ਜਦੋਂ ਕੇਂਦਰੀ ਭੰਡਾਰਜ਼ ਵਿੱਚ ਆਉਂਦਾ ਹੈ ਤਾਂ ਸਟੋਰ ਅਤੇ ਵਰਕਸ਼ਾਪ ਸੰਸਥਾ ਅਤੇ ਟੈਕਨੀਕਲ ਆਡਿਟ ਐਂਡ ਇੰਨਸਪੈਸ਼ਨ ਵੱਲੋਂ ਸਾਂਝੇ ਤੌਰ ਤੇ ਸਾਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਟੋਰ ਅਤੇ ਵਰਕਸ਼ਾਪ ਸੰਸਥਾ ਵੱਲੋਂ ਲੰਘੇ ਝੌਨੇ ਦੇ ਮੌਸਮ 2023   ਦੋਰਾਨ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ,ਜਿਸ ਸਦਕਾ ਪੰਜਾਬ ਦੇ ਖੇਤੀਬਾੜੀ ਖਪਤਕਾਰਾਂ ਅਤੇ ਵੱਖ-ਵੱਖ ਸ੍ਰੇਣੀਆਂ ਦੇ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ । ਸਟੋਰ ਅਤੇ  ਵਰਕਸ਼ਾਪ ਸੰਸਥਾ ਅਧੀਨ 12 ਕੇਂਦਰੀ ਭੰਡਾਰਜ਼ ਅਤੇ ਟੀ.ਆਰ.ਵਾਈਜ਼ ਵਰਕਸ਼ਾਪਾਂ ਆਉਂਦੇ ਹਨ । ਜੋ ਕਿ ਸਾਰੇ ਪੰਜਾਬ ਨੂੰ ਲੋੜੀਂਦਾ ਬਿਜਲੀ ਦਾ ਸਮਾਨ ਮੁਹੱਈਆ ਕਰਵਾਉਂਦੇ ਹਨ ।

ਪਾਵਰਕਾਮ ਦੇ ਮੁੱਖ ਇੰਜੀਨੀਅਰ ਸਟੋਰੇਜ ਅਤੇ ਵਰਕਸ਼ਾਪ ਇੰਜ: ਐਚ.ਐਸ.ਬੋਪਾਰਾਏ  ਦੇ ਅਨੁਸਾਰ ਝੌਨੇ ਦੇ ਮੌਸਮ 2023 ਦੋਰਾਨ ਵੱਖ-ਵੱਖ ਸਟੋਰਾਂ ਵੱਲੋ 1,32,347 ਟਰਾਂਸਫਾਰਮਰਜ਼ ਜਾਰੀ ਕੀਤੇ ਗਏ ਅਤੇ ਮਈ-2023 ਵਿੱਚ ਆਏ ਝੱਖੜ ਦੋਰਾਨ ਕੇਵਲ 10 ਦਿਨਾਂ ਵਿੱਚ 20,000 ਪੋਲ ਪੰਜਾਬ ਦੇ ਵੱਖ-ਵੱਖ ਖੇਤਰਾਂ ਤੇ ਪਹੁੰਚਾਏ ਗਏ ਅਤੇ ਬਹੁਤ ਜਲਦੀ ਬਿਜਲੀ ਸਪਲਾਈ ਬਹਾਲ ਕਰਵਾਉਣ ਲਈ ਯੋਗਦਾਨ ਪਾਇਆ ਗਿਆ । ਇਸ ਤੋਂ ਇਲਾਵਾ ਟ੍ਰਾਂਸਫਾਰਮਰ ਰਿਪੇਅਰ ਵਰਕਸ਼ਾਪ, ਜਗਰਾਓ ਵੱਲੋਂ ਪਹਿਲਾਂ 80 ਤੋਂ 90 ਟ੍ਰਾਂਸਫਾਰਮਰ ਪ੍ਰਤੀ ਮਹੀਨਾ ਰਿਪੇਅਰ ਕੀਤੇ ਜਾਂਦੇ ਸਨ ਜੋ ਕਿ ਹੁਣ 120 ਤੋ 130 ਦੇ ਕਰੀਬ ਟ੍ਰਾਂਸਫਾਰਮਰ ਪ੍ਰਤੀ ਮਹੀਨਾ ਰਿਪੇਅਰ ਕਰਕੇ ਪਾਵਰਕਾਮ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ । ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜੇ.ਈ. ਦਾ ਸਟੋਰਾਂ ਵਿੱਚ ਆਉਣਾ ਬੰਦ ਕੀਤਾ ਗਿਆ ਹੈ ਅਤੇ ਆਨ-ਲਾਈਨ ਐਸ.ਆਰ ਪ੍ਰਾਪਤ ਹੋਣ ਤੇ ਸਟੋਰ ਸੰਸਥਾ ਦੀਆ ਗੱਡੀਆਂ ਰਾਹੀਂ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ ।  ਅਪਾਤਕਾਲੀਨ ਹਾਲਾਤਾਂ ਵਿੱਚ ਵੀ ਸਟੋਰ ਸੰਸਥਾ ਵੱਲੋਂ 24 ਘੰਟੇ 7 ਦਿਨ ਸਮਾਨ ਮੁਹੱਈਆ ਕਰਵਾਇਆ ਜਾਂਦਾ ਰਿਹਾ ਹੈ । ਸਟੋਰ ਸੰਸਥਾ ਵੱਲੋਂ ਵੱਖ-ਵੱਖ ਕੇਂਦਰੀ ਭੰਡਾਰਾਂ ਵਿੱਚ ਲੋੜ ਅਨੁਸਾਰ ਸਮਾਨ ਮੁਹੱਈਆ ਕਰਵਾਇਆ ਗਿਆ ਤਾਂ ਜੋ ਰਾਜ ਭਰ ਵਿੱਚ ਪਾਵਰਕਾਮ ਦੇ ਫੀਲਡ ਦਫਤਰਾਂ ਨੂੰ ਕਿਤੇ ਦੂਰ ਸਮਾਨ ਲੈਣ ਨਾ ਜਾਣਾ ਪਵੇ ।  ਸਟੋਰ ਸੰਸਥਾ ਵੱਲੋਂ ਆਪਣੇ ਅਧੀਨ ਪੈਂਦੇ ਸਾਰੇ ਸਟੋਰਾਂ, ਸਬ ਸਟੋਰਾਂ ਅਤੇ ਟੀ.ਆਰ.ਵਾਈਜ ਵਿੱਖੇ ਸਫਾਈ ਅਤੇ ਨਵੇਂ ਦਰੱਖਤ ਲਗਾਉਣ ਦੀ ਮੁਹਿੰਮ ਚਲਾਈ ਗਈ । ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਸਾਰੇ ਸਟੋਰਾਂ ਨੂੰ ਸਾਫ ਸੁਥਰਾ ਬਣਾਇਆ ਗਿਆ । ਸਟੋਰਾਂ ਵਿੱਚ ਫੁੱਲਦਾਰ, ਫੱਲਦਾਰ ਅਤੇ ਸਜਾਵਟੀ ਦਰੱਖਤ ਲਗਾ ਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਯੋਗਦਾਨ ਪਾਇਆ ਗਿਆ ਹੈ

ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ (ਕੰਟ੍ਰੋਲਰ ਆਫ  ਸਟੋਰਜ਼ ਐਂਡ ਡਿਸਪੋਜਲ (ਉਤਰ) ਇੰਜ: ਬਲਜੀਤ ਸਿੰਘ  ਦੇ ਅਨੁਸਾਰ ਪੰਜਾਬ  ਸਰਕਾਰ ਦੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰੀ ਵਿਰੋਧੀ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਟੋਰ ਅਤੇ ਵਰਕਸ਼ਾਪ ਸੰਸਥਾ ਵੱਲੋਂ ਪੰਜਾਬ ਭਰ ਵਿੱਚ ਕੇਂਦਰੀ ਭੰਡਾਰਜ਼ ਅਤੇ ਵਰਕਸ਼ਾਪਾਂ  ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਨੀਤੀ ਨੂੰ ਅਪਣਾਉਂਦਿਆਂ ਜ਼ਰੂਰੀ ਸੂਚਨਾ ਤਹਿਤ ਨੋਟਿਸ ਬੋਰਡ ਲਗਾਏ ਹਨ। ਇਨ੍ਹਾਂ ਵਿੱਚ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ/ਕਰਮਚਾਰੀ/ਅਧਿਕਾਰੀ ਰਿਸ਼ਵਤ/ਪੈਸੇ ਦੀ ਮੰਗ ਕਰਦਾ ਹੈ ਤਾਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਸਟੋਰ ਅਤੇ ਵਰਕਸ਼ਾਪ‌ , ਲੁਧਿਆਣਾ ਦੇ ਫੋਨ 9646118721, ਕੰਟਰੋਲਰ ਆਫ ਸਟੋਰ (ਦੱਖਣ), ਪਟਿਆਲਾ ਦੇ ਟੈਲੀਫੋਨ ਨੰਬਰ 9646199909 ਅਤੇ ਕੰਟਰੋਲਰ ਆਫ ਸਟੋਰ (ਦੱਖਣ), ਪਟਿਆਲਾ ਦੇ ਟੈਲੀਫੋਨ ਨੰਬਰ 9646118761 ਅਤੇ ਸਟੋਰ ਅਤੇ ਵਰਕਸ਼ਾਪਾਂ ਦੇ ਐਕਸੀਅਨ ਨਾਲ ਟੈਲੀਫੋਨ ਤੇ ਸੰਪਰਕ ਕਰ ਸਕਦਾ ਹੈ

ਪਾਵਰਕਾਮ ਦੇ ਸਟੋਰ ਤੇ ਵਰਕਸ਼ਾਪ ਸੰਸਥਾ ਵੱਲੋਂ ਸਫ਼ਾਈ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰਭਾਵਸ਼ਾਲੀ ਮੁਹਿੰਮ- ਮਨਮੋਹਨ ਸਿੰਘ

ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

ਫੋਨ 9646177800