ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ-ਮਨਮੋਹਨ ਸਿੰਘ

176

ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ-ਮਨਮੋਹਨ ਸਿੰਘ

ਮਨਮੋਹਨ ਸਿੰਘ/  ਮਾਰਚ 16,2025

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਬੀਤੇ ਕਲ 15 ਮਾਰਚ ਨੂੰ ਮੁੱਖ ਮੰਤਰੀ ਦੇ ਕਾਰਜਕਾਲ ਦੇ 3 ਸਾਲ ਪੂਰੇ ਹੋ ਗਏ ਹਨ ਅਤੇ ਪੰਜਾਬ ਸਰਕਾਰ ਨੇ ਚੋਥੇ ਸਾਲ ਵੱਲ ਆਪਣਾ ਸਫ਼ਰ ਸ਼ੁਰੂ ਕਰ ਲਿਆ ਹੈ।ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨਾਗਰਿਕਾਂ ਦੀ ਭਲਾਈ ਲਈ ਕਈ ਨਵੀਆਂ ਸਕੀਮਾਂ ਅਤੇ ਯੋਜਨਾਵਾਂ ਲਾਗੂ ਕੀਤੀਆਂ ਸਨ। ਬਿਜਲੀ, ਸਿੱਖਿਆ, ਸਿਹਤ, ਵਪਾਰ ਅਤੇ ਉਦਯੋਗ, ਰੁਜ਼ਗਾਰ, ਭ੍ਰਿਸ਼ਟਾਚਾਰ ਵਿਰੋਧੀ, ਖੇਡਾਂ, ਸੱਭਿਆਚਾਰਕ, ਆਦਿ ਖੇਤਰਾਂ ਵਿੱਚ। ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਲਈ ਕੀਤੀਆਂ ਗਈਆਂ ਵੱਖ-ਵੱਖ ਲੋਕ-ਪੱਖੀ ਪਹਿਲਕਦਮੀਆਂ ਦੇ ਪ੍ਰਤੱਖ ਨਤੀਜੇ ਸਾਹਮਣੇ ਆ ਰਹੇ ਹਨ।

ਪੰਜਾਬ ਸਰਕਾਰ ਦੀਆਂ ਦੋ ਬਿਜਲੀ ਕਾਰਪੋਰੇਸ਼ਨਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਸਦਕਾ  ਬਿਜਲੀ ਖੇਤਰ ਵਿੱਚ ਪਿਛਲੇ 3 ਸਾਲਾਂ  ਦੌਰਾਨ ਕੀਤੇ ਉਪਰਾਲਿਆਂ ਦੇ ਨਤੀਜਿਆਂ ਸਦਕਾ ਵੱਡੀਆਂ ਪ੍ਰਾਪਤੀਆਂ ਸਦਕਾ ਨਵੇਂ ਮਿੱਲ ਪੱਥਰ ਸਥਾਪਤ ਕੀਤੇ ਹਨ ।

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਇਮਾਨਦਾਰ,ਦ੍ਰਿੜ ਇਰਾਦੇ ਵਾਲੀ ਰਾਜਨੀਤਕ ਇੱਛਾ ਸ਼ਕਤੀ ਨਾਲ ਪਹਿਲ ਕਦਮੀ ਕਰਦਿਆਂ ਕੁਝ ਵਿਸ਼ੇਸ਼ ਫੈਸਲਿਆਂ ਨੂੰ ਲਾਗੂ ਕਰਕੇ ਪੰਜਾਬ ਦਾ ਨਾਮ  ਬਿਜਲੀ ਖੇਤਰ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਕਰ ਦਿੱਤਾ ਹੈ।

ਪੰਜਾਬ ਸਰਕਾਰ ਨੇ ਸਾਲ 2024 ਵਿੱਚ ਨਿੱਜੀ ਖੇਤਰ ਦੇ ਜੀ.ਵੀ.ਕੇ. ਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ 1080 ਕਰੋੜ ਰੁਪਏ ਵਿੱਚ ਖਰੀਦ ਕੇ  ਨਵਾਂ ਇਤਿਹਾਸ ਸਿਰਜਿਆ ਹੈ। ਇਸ ਥਰਮਲ ਪਲਾਂਟ ਦਾ ਨਾਮ ਤੀਜੇ ਗੁਰੂ ਸਾਹਿਬ ਦੇ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਹੈ, ਇਹ  ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਨਿੱਜੀ ਖੇਤਰ ਦਾ ਜੀ.ਵੀ.ਕੇ. ਥਰਮਲ ਪਲਾਂਟ ਗੋਇੰਦਵਾਲ ਸਾਹਿਬ ਪੰਜਾਬ ਅਤੇ ਭਾਰਤ ਦੇ ਦੂਜਿਆਂ ਰਾਜਾਂ ਦੇ ਇਤਿਹਾਸ ਵਿੱਚ ਪਹਿਲਾ ਥਰਮਲ ਪਲਾਂਟ ਹੈ ,ਜੋ ਕਿਸੇ ਸੂਬੇ ਦੀ ਸੱਤਾਧਾਰੀ ਸਰਕਾਰ ਵੱਲੋਂ ਨਿੱਜੀ ਖੇਤਰ ਦਾ ਥਰਮਲ ਪਲਾਂਟ ਖਰੀਦਿਆ ਹੋਵੇ । ਪਾਵਰਕਾਮ ਵੱਲੋਂ ਇਹ ਥਰਮਲ ਪਲਾਂਟ ਦਾ ਸਭ ਤੋਂ ਘੱਟ ਕੀਮਤ ਉਤੇ ਕੀਤਾ ਖਰੀਦ ਸਮਝੌਤਾ ਹੈ । ਇਸ ਥਰਮਲ ਪਲਾਂਟ ਦੇ ਖਰੀਦਣ ਨਾਲ ਪੰਜਾਬ ਵਿੱਚ ਬਿਜਲੀ ਦੀ ਦਰ ਵਿੱਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ 300 ਤੋਂ 350 ਕਰੋੜ ਰੁਪਏ ਦੀ ਸਲਾਨਾ ਬੱਚਤ ਹੋਵੇਗੀ। ਪਛਵਾੜਾ ਕੋਲਾ ਖਾਣ ਦਾ ਕੋਲਾ ਸਿਰਫ਼ ਸਰਕਾਰੀ ਬਿਜਲੀ ਪਲਾਂਟਾਂ ਲਈ ਵਰਤਿਆ ਜਾ ਸਕਦਾ ਹੈ। ਪੰਜਾਬ ਵੱਲੋਂ ਇਹ ਥਰਮਲ ਪਲਾਂਟ ਦੀ ਖਰੀਦ ਨਾਲ ਹੁਣ ਪਛਵਾੜਾ ਕੋਲ ਖਾਣ ਦੇ ਕੋਲੇ ਨਾਲ ਇਸ ਥਰਮਲ ਪਲਾਂਟ ਤੋਂ ਬਿਜਲੀ ਦੀ ਪੈਦਾਵਾਰ ਲਈ ਵਰਤਿਆ ਜਾਵੇਗਾ, ਜੀਵੀਕੇ ਥਰਮਲ ਪਲਾਂਟ ਦੀ ਵਰਤੋਂ ਔਸਤਨ 34 ਫੀਸਦੀ ਰਹੀ ਹੈ, ਪਛਵਾੜਾ ਕੋਲੇ ਖਾਣ ਦੇ ਕੋਲੇ ਨਾਲ ਪਾਵਰਕਾਮ ਇਸ ਥਰਮਲ ਪਲਾਂਟ ਦੀ ਸਮਰੱਥਾ ਨੂੰ  (34.73% to 79%  ਫੀਸਦੀ ਵਧਾ ਸਕਦੀ ਹੈ।

ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ-ਮਨਮੋਹਨ ਸਿੰਘ
PSPCL and PSTCL

ਕੇਂਦਰੀ ਪਛਵਾੜਾ ਕੋਲ ਖਾਣ :ਕੇਂਦਰੀ ਪਛਵਾੜਾ ਕੋਲ ਖਾਣ ਜੋ ਕਿ ਪੰਜਾਬ ਰਾਜ ਲਈ ਵਰਦਾਨ ਸਾਬਿਤ ਹੋਈ ਹੈ, ਪਾਵਰਕਾਮ ਨੂੰ ਕੋਲਾ ਮੁੱਹਈਆ ਵਾਲੇ ਹੋਰ ਸਾਰੇ ਸਰੋਤਾਂ ਦੇ ਮੁਕਾਬਲੇ ਪਛਵਾੜਾ ਕੇਂਦਰੀ ਕੋਲਾ ਖਾਣ ਦੇ ਕੋਲੇ ਦੀ ਗੁਣਵੱਤਾ ਬਹੁਤ ਵਧੀਆ ਹੈ।  ਕੇਂਦਰੀ ਪਛਵਾੜਾ ਕੋਲ ਖਾਣ ਤੋਂ ਕੋਲੇ ਦੀ ਸਪਲਾਈ ਪਾਵਰਕਾਮ ਨੂੰ ਪੰਜਾਬ ਵਿੱਚ ਸਾਲ 2023 ਦੌਰਾਨ ਗਰਮੀਆਂ ਅਤੇ ਝੋਨੇ ਦੇ ਮੌਸਮ  ਦੌਰਾਨ ਪੰਜਾਬ ਦੇ ਬਿਜਲੀ ਤਾਪ ਘਰਾਂ ਦੀ ਵੱਧੀ ਹੋਈ ਕੋਲੇ ਦੀ ਲੋੜ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ ਅਤੇ ਇਸ ਦੇ ਉੱਚ ਗੁਣਵੱਤਾ ਵਾਲੇ ਕੋਲੇ ਨਾਲ ਪਾਵਰਕਾਮ ਨੂੰ ਅੰਦਾਜ਼ਨ 700 ਕਰੋੜ ਰੁਪਏ ਸਲਾਨਾ ਦੀ ਲਗਭਗ ਬੱਚਤ ਹੋਵੇਗੀ।ਕੇਂਦਰੀ ਪਛਵਾੜਾ ਕੋਲ ਖਾਣ ਨਾਲ ਪਾਵਰਕਾਮ ਨੂੰ ਗਰਮੀਆਂ ਦੇ ਮੋਸਮ ਵਿੱਚ ਕੋਲੇ ਦੀਆਂ ਵੱਧੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਹਿੰਗੇ ਵਿਦੇਸ਼ੀ ਕੋਲੇ ਦੀ ਖਰੀਦ ਨਹੀ ਕਰਨੀ ਪਈ ਜਿਸ ਨਾਲ  ਪਾਵਰਕਾਮ ਨੂੰ ਹੋਰ ਸੈਂਕੜੇ ਕਰੋੜ ਰੁਪਏ ਦੀ ਵਾਧੂ ਬੱਚਤ ਨਾਲ ਲਾਭ ਹੋਇਆ।ਪਛਵਾੜਾ ਕੇਂਦਰੀ ਕੋਲਾ ਖਾਣ ਸਦਕਾ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਵਿੱਚ ਵੀ ਵਾਧਾ ਹੋਇਆ ਹੈ,ਜਿਸ ਨਾਲ ਥਰਮਲ ਬਿਜਲੀ ਦੀ ਪੈਦਾਵਾਰ ਦੀ ਪ੍ਰਤੀਸ਼ਤ ਵੱਧੀ ਹੈ।

ਸਾਲ 2022,2023 ਅਤੇ 2024 ਦੇ ਝੋਨੇ ਦਾ ਮੌਸਮ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਇਕ ਉਲਪਿੰਕ ਦੇ ਬਰਾਬਰ ਹੁੰਦਾ ਹੈ ਵਿੱਚ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਜਿਨ੍ਹਾਂ ਵਿੱਚ  ਘਰੇਲੂ, ਵਪਾਰਕ, ਉਦਯੋਗਿਕ ਅਤੇ ਹੋਰ ਖਪਤਕਾਰਾਂ ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ ,8 ਘੰਟੇ ਤੋਂ ਵਾਧੂ ਬਿਜਲੀ ਸਪਲਾਈ ਕੀਤੀ ਗਈ। ਸਾਰੇ ਖਪਤਕਾਰਾਂ ਲਈ ਸਵੈ-ਇਛਕ ਲੋਡ ਪ੍ਹਗਟਾਵਾ ਸਕੀਮ, ,ਬਿਜਲੀ ਦੀ ਪੈਦਾਵਾਰ ਨੂੰ ਵਧਾਉਣ, ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਕਰਾਉਣ ਲਈ ਸਕੀਮਾਂ ਨੂੰ ਲਾਗੂ ਕਰਨ,ਠੇਕੇਦਾਰਾਂ/ ਊਟਸੋਰਸਡ ਏਜੰਸੀਆਂ ਵੱਲੋਂ ਰੱਖੇ ਗਏ ਕਾਮਿਆਂ ਲਈ ਦੁਰਘਟਨਾ ਮੁਆਵਜ਼ਾ ਨੀਤੀ ਅਤੇ ਰੋਜਗਾਰ ਮੁੱਹਈਆ ਆਦਿ ਕਰਵਾਉਣਾ ਸ਼ਾਮਲ ਹੈ।

ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ ਜਿੱਥੇ  ਸਾਰੇ ਘਰੇਲੂ ਖਪਤਕਾਰਾਂ ਨੂੰ 1 ਜੁਲਾਈ, 2023 ਤੋਂ 600 ਯੂਨਿਟ 2 ਮਹੀਨਿਆਂ/ 1 ਮਹੀਨੇ ਲਈ 300 ਯੂਨਿਟ  ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਲਗਭਗ 83 % ਤੋਂ 90% ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਲਈ ਸਾਲ 2022 ਵਿੱਚ ਸਵੈ-ਇਛਕ ਲੋਡ ਪ੍ਹਗਟਾਵਾ ਸਕੀਮ ਅਤੇ ਸਾਲ 2023 ਵਿੱਚ ਡਿਫਾਲਟਰ ਬਿਜਲੀ ਖਪਤਕਾਰਾਂ  ਲਈ ਵਨ ਟਾਈਮ ਸੈਂਟਲਮੈਂਟ ਸਕੀਮ  ਚਲਾਈ ਗਈ।ਹਾਲ ਹੀ ਵਿੱਚ ਪੰਜਾਬ ਦੇ ਸਾਰੇ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਲਈ ਸਵੈ ਇੱਛਤ ਲੋਡ ਪ੍ਰਗਟਾਵਾ ਸਕੀਮ ਸੁਰੂ ਕੀਤੀ ਗਈ ਹੈ। ਪੰਜਾਬ ਦੇ ਉਦਯੋਗਿਕ ਖਪਤਕਾਰਾਂ  ਦੀਆਂ ਮੁਸਕਲਾਂ ਦੇ ਹੱਲ ਲਈ ਇਕ ਉਦਯੋਗਿਕ ਸਹੂਲਤ ਸੈਲ ਦੀ ਸਥਾਪਨਾ ਕੀਤੀ ਗਈ ਜਿਸ ਦੀ ਨਿਗਰਾਨੀ  ਸੀਐਮਡੀ ਪਾਵਰਕਾਮ ਦਫਤਰ ਵੱਲੋਂ ਕੀਤੀ ਜਾਂਦੀ ਹੈ। ਉਦਯੋਗਿਕ ਖਪਤਕਾਰ ਮੋਬਾਈਲ 9646119141 ਤੇ ਆਪਣੀਆਂ ਮੁਸ਼ਕਿਲਾਂ ਲਈ ਟੈਲੀਫੋਨ  ਕਰ ਸਕਦੇ ਹਨ

ਉਪਲਬਧ ਟਰਾਂਸਮਿਸ਼ਨ ਸਮਰੱਥਾ (ਏ.ਟੀ.ਸੀ.): ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਨੇ ਰਾਜ ਦੇ ਬਾਹਰੋਂ ਵਧੇਰੇ ਬਿਜਲੀ ਦਰਾਮਦ ਲਈ ਕਰਨ ਲਈ ਉਪਲਬਧ ਟਰਾਂਸਮਿਸ਼ਨ ਸਮਰੱਥਾ (ਏ.ਟੀ.ਸੀ. ਸੀਮਾ,) ਨੂੰ 7100 ਮੈਗਾਵਾਟ ਤੋਂ ਵਧਾਕੇ 9500  ਮੈਗਾਵਾਟ ਕਰ ਦਿੱਤਾ ਹੈ। ਜਿਸ ਸਦਕਾ ਪੰਜਾਬ ਵਿੱਚ ਸਾਲ 2022 ਅਤੇ 2023 ਦੇ ਝੋਨੇ ਦੇ ਮੌਸਮ ਅਤੇ ਗਰਮੀਆਂ  ਵਿੱਚ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਜਿਨ੍ਹਾਂ ਵਿੱਚ  ਘਰੇਲੂ, ਵਪਾਰਕ, ਉਦਯੋਗਿਕ ਅਤੇ ਹੋਰ ਖਪਤਕਾਰਾਂ ਤੇ ਬਿਜਲੀ ਕੱਟ ਲਗਾਏ ਬਿਨਾਂ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਤੋਂ ਵਾਧੂ ਬਿਜਲੀ ਸਪਲਾਈ ਕੀਤੀ ਗਈ!

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਦੱਖਣ ਜੋਨ ਦੇ ਮੁੱਖ ਇੰਜੀਨੀਅਰ ਇੰਜੀ: ਰਤਨ ਮਿੱਤਲ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਸਮੇਂ ਇਕ ਕਰੋੜ ਅੱਠ ਲੱਖ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਰਿਹਾ ਹੈ ,ਇਸ ਵਿੱਚੋਂ 25.81 ਲੱਖ ਬਿਜਲੀ ਖਪਤਕਾਰਾਂ ਕੇਵਲ ਦੱਖਣ ਜੋਨ ਦੇ ਹਨ, ਜਿਨ੍ਹਾਂ ਵਿੱਚੋਂ 3,10,000 ਖੇਤੀਬਾੜੀ ਟਿਊਬਵੈੱਲ ਖਪਤਕਾਰ ਸ਼ਾਮਲ ਹਨ।ਇੰਜ:ਰਤਨ ਮਿੱਤਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਮੇਂ ਸਮੇਂ ਤੇ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈ ਗਈਆਂ ਮੁਹਿੰਮਾਂ ਵਿੱਚ ਦੱਖਣ ਜੋਨ ਨੇ ਸਾਲ 2023-24 ਵਿੱਚ 160000 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿਚ 9617 ‌ਬਿਜਲੀ ਖਪਤਕਾਰਾਂ ਨੂੰ 20 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ,ਇਸ ਤੋਂ ਇਲਾਵਾ ਸਾਲ 2024-25 ਵਿੱਚ 260000 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿਚ 9728 ‌ਬਿਜਲੀ ਖਪਤਕਾਰਾਂ ਨੂੰ 23 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ।

ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ-ਮਨਮੋਹਨ ਸਿੰਘ

ਆਰਡੀਐਸਐਸ ਸਕੀਮ:ਪੁਨਰਗਠਿਤ ਵੰਡ ਖੇਤਰ ਯੋਜਨਾ (ਆਰ.ਡੀ.ਐਸ.ਐਸ.) ਇੱਕ ਅਭਿਲਾਸ਼ੀ ਫਲੈਗਸ਼ਿਪ ਸਕੀਮ ਹੈ ਜਿਸਦਾ ਉਦੇਸ਼ ਇੱਕ ਮਜ਼ਬੂਤ ਅਤੇ ਟਿਕਾਊ ਵੰਡ ਨੈਟਵਰਕ ਰਾਹੀਂ ਡਿਸਕਾਮ ਦੀ ਸੰਚਾਲਨ ਕੁਸ਼ਲਤਾ ਅਤੇ ਵਿੱਤੀ ਸਥਿਰਤਾ ਵਿੱਚ ਸੁਧਾਰ ਕਰਨਾ ਹੈ।ਇਸ ਸਕੀਮ ਨੂੰ ਡਿਸਟਰੀਬਿਊਸ਼ਨ ਬੁਨਿਆਦੀ ਢਾਂਚਾ ਜਿਵੇਂ ਕਿ 66 ਕੇਵੀ ਲਾਈਨਾਂ ਅਤੇ 66 ਕੇਵੀ ਪਾਵਰ ਟਰਾਂਸਫਾਰਮਰ, 11 ਕੇ.ਵੀ. ਫੀਡਰ, 11 ਕੇਵੀ ਡੀਟੀਆਰ ਆਗੂਮੈਂਟ ਸੁਧਾਰ ਲਈ 3,873 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ ।ਇਸ ਤੋਂ ਇਲਾਵਾ, ਲਗਭਗ 9563 ਕਰੋੜ ਰੁਪਏ ਦੇ ਆਧੁਨਿਕੀਕਰਨ ਕਾਰਜਾਂ ਲਈ ਡੀਪੀਆਰ ਨੂੰ  ਭਾਰਤ ਸਰਕਾਰ ਵੱਲੋਂ ਪਰਵਾਨਗੀ ਦਿੱਤੇ ਜਾਣ ਦੀ ਉਮੀਦ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਬਹੁਤ ਕਾਬਲ ਇੰਜੀਨੀਅਰਾਂ ਦੀਆਂ ਟੀਮਾਂ ਇੱਕ ਵਿਉਂਤ ਅਧੀਨ 365 ਦਿਨ 24 ਘੰਟੇ ਬਿਨਾਂ ਕਿਸੇ ਵਿਘਨ ਦੇ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਤੇ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਟਰਾਂਸਮਿਸ਼ਨ ਨੂੰ ਬਹੁਤ ਦੂਰ ਅੰਦੇਸ਼ੀ ਨਾਲ ਨਿਗਰਾਨੀ ਅਤੇ ਕੰਟਰੋਲ ਕਰਦੇ ਹਨ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਭਾਰਤ ਵਿੱਚ ਪ੍ਰਮੁੱਖ ਦੇ  ਸਟੇਟ ਲੋਡ ਡਿਸਪੈਚ ਸੈਂਟਰਾਂ ਵਿੱਚੋਂ ਇੱਕ ਹੈ।ਐਸ.ਐਲ.ਡੀ.ਸੀ.ਪੰਜਾਬ ਦੀ ਬਿਜਲੀ ਦੀ ਨਿਗਰਾਨੀ ਅਤੇ ਕੰਟਰੋਲ ਕਰਨ ਅਤੇ ਵੱਖ-ਵੱਖ ਮਾਪਦੰਡਾਂ ਜਿਵੇਂ ਕਿ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਟਰਾਂਸਮਿਸ਼ਨ ਨੂੰ ਕੰਟਰੋਲ ਕਰਕੇ ਗਰਿੱਡ ਸੁਰੱਖਿਆ ਨੂੰ ਬਣਾਈ ਰੱਖਣ ਲਈ ਅਧਿਕਾਰਤ ਏਜੰਸੀ ਹੈ। ਸਟੇਟ ਲੋਡ ਡਿਸਪੈਚ ਸੈਂਟਰ ਪੰਜਾਬ ਵਿੱਚ ਬਿਜਲੀ ਦੀ ਟਰਾਂਸਮਿਸ਼ਨ ਦੇ ਨੈੱਟਵਰਕ ਦੀ ਰੀਅਲ ਟਾਈਮ ਆਧਾਰ ‘ਤੇ ਨਿਗਰਾਨੀ ਕਰਦਾ ਹੈ ਜੋ ਇਕ ਸਕਰੀਨ ਤੇ ਸੁਪਰਵਾਈਜ਼ਰੀ ਕੰਟਰੋਲ ਐਂਡ ਡਾਟਾ ਐਕਊਜਈਸ਼ਨ  ਸਿਸਟਮ ਨਾਲ ਦੇਖਿਆ ਜਾ ਸਕਦਾ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰਿਤ ਕੋਰੀਡੋਰ ਰਾਹੀਂ ਪੰਜਾਬ ਤੋਂ ਬਾਹਰ ਸੈਂਟਰ ਪੂਲ/ਐਕਸਚੇਂਜ/ਹੋਰ ਜਨਰੇਟਰਾਂ ਤੋਂ ਵੱਧ ਤੋਂ ਵੱਧ ਬਿਜਲੀ  ਲੈਣ  ਵਿੱਚ ਮਦਦ ਕਰਦਾ ਹੈ। ਇਸ ਦੇ ਅਧਿਐਨ ਦੇ ਆਧਾਰ ‘ਤੇ ਪੀ.ਐਸ.ਟੀ.ਸੀ.ਐਲ. ਵੱਖ-ਵੱਖ ਜਨਰੇਟਰਾਂ ਦੀਆਂ ਬਿਜਲੀ ਦਰਾਂ ਦੀ ਵੀ ਨਿਗਰਾਨੀ ਰੱਖਦਾ ਹੈ ਤਾਂ ਜੋ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਘੱਟ ਦਰਾਂ ‘ਤੇ ਬਿਜਲੀ ਦੀ ਸਪਲਾਈ ਮਿਲ ਸਕੇ

ਪੰਜਾਬ ਵਿੱਚ ਝੋਨੇ  ਅਤੇ ਗਰਮੀਆਂ ਦੇ ਸਮੇਂ ਦੌਰਾਨ ਬਿਜਲੀ ਦੇ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ  ਕਰਵਾਉਣ ਲਈ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ  ਦਾ ਯੋਗਦਾਨ ਬਹੁਤ ਸ਼ਲਾਘਾਯੋਗ ਹੁੰਦਾ ਹੈ, ਕਿਉਂਕਿ ਝੋਨੇ ਦਾ ਸੀਜ਼ਨ ਪੰਜਾਬ ਦੇ ਬਿਜਲੀ ਖੇਤਰ ਲਈ ਇਹ ਉਲਪਿੰਕ ਵਾਂਗ ਹੁੰਦਾ ਹੈ। ਕੇਂਦਰੀ ਅੰਨ ਭੰਡਾਰ ਵਿੱਚ ਪੰਜਾਬ ਦੇ ਵਡਮੁੱਲੇ ਯੋਗਦਾਨ ਵਿੱਚ ਬਿਜਲੀ ਦਾ ਪ੍ਰਮੁੱਖ ਯੋਗਦਾਨ ਹੈ।

ਸ਼ਾਹਪੁਰਕੰਡੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ :ਸ਼ਾਹਪੁਰਕੰਡੀ ਬਹੁ ਮੰਤਵੀ ਡੈਮ ਪ੍ਰੋਜੈਕਟ ਅਧੀਨ 206 ਮੈਗਾਵਾਟ ਹਾਈਡਲ ਪਾਵਰ ਪ੍ਰੋਜੈਕਟ ਅਤੇ ਬੈਰਾਜ ਪ੍ਰੋਜੈਕਟ ਉਸਾਰੀ ਅਧੀਨ ਹਨ । ਸ਼ਾਹਪੁਰਕੰਡੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਤੋਂ ਸਾਲ 2025 ਦੇ  ਅੰਤ ਤੱਕ ਬਿਜਲੀ ਦੀ ਪੈਦਾਵਾਰ ਸ਼ੁਰੂ ਹੋਣ ਦੀ ਸੰਭਾਵਨਾ ਹੈ

ਵਾਧੂ ਅਤੇ ਗ੍ਰੀਨ ਹਾਈਡਲ ਬਿਜਲੀ ਲਈ ਯਤਨਪੰਜਾਬ ਵਿੱਚ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰਨ ਲਈ ਸੂਰਜੀ ਊਰਜਾ ਲਈ ਦੋ ਸਭ ਤੋਂ ਵੱਡੇ ਬਿਜਲੀ ਖਰੀਦ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ।  ਦੇਸ਼ ਵਿੱਚ ਅਜਿਹੇ ਸਮਝੌਤੇ. ਬੀਕਾਨੇਰ (ਰਾਜਸਥਾਨ) ਵਿੱਚ ਬਾਅਦ ਵਾਲੇ ਦੋ ਪ੍ਰੋਜੈਕਟਾਂ ਤੋਂ 1,200 ਮੈਗਾਵਾਟ ਸੂਰਜੀ ਊਰਜਾ ਦੀ ਸਪਲਾਈ ਲਈ 14 ਅਗਸਤ, 2023 ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ SJVN ਗ੍ਰੀਨਜ਼ ਐਨਰਜੀ ਲਿਮਟਿਡ, SJVN ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਨਾਲ ਦੋ ਸਮਝੌਤਿਆਂ ‘ਤੇ ਹਸਤਾਖਰ ਕੀਤੇ

ਪਾਵਰਕਾਮ ਨੁਕਸਾਨ ਤੋਂ ਲਾਭ ਵਿੱਚ – ਸੰਨ 2023-24 ਵਿੱਚ ਪਾਵਰਕਾਮ  ਨੂੰ  Rs 800 ਕਰੋੜ ਦਾ ਲਾਭ ਹੋਇਆ। ਜਦੋਂ ਕਿ ਸੰਨ 2024-25 ਦੇ ਪਹਿਲੇ 6 ਮਹੀਨਿਆਂ (ਸਤੰਬਰ 2024 ਤੱਕ) Rs 2685 ਕਰੋੜ ਦਾ ਲਾਭ ਬਿਜਲੀ ਖਰੀਦ ਦੀ ਯੋਜਨਾ ਬਿਹਤਰ ਬਣਾਈ, ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਬਿਜਲੀ ਪੈਦਾਵਾਰ ਵਧਾਇਆ, ਹੋਰ ਰਾਜਾਂ ਨਾਲ ਬਿਜਲੀ ਬੈਂਕਿੰਗ ਨੂੰ ਵਧਾਇਆ।ਕਿਸਾਨਾਂ ਨੂੰ ਦਿਨ ਦੌਰਾਨ ਪੂਰੀ ਬਿਜਲੀ ਸਪਲਾਈ ਦਿੱਤੀ, ਬਾਕੀ ਖਪਤਕਾਰਾਂ ਉੱਤੇ ਕੋਈ ਵੀ ਬਿਜਲੀ ਕੱਟ ਨਹੀਂ ਲਗਾਇਆ।

ਕਿਸਾਨਾਂ ਲਈ 3 ਵਾਰ ਵੀ.ਡੀ.ਐਸ. ਸਕੀਮ ਸ਼ੁਰੂ ਕੀਤੀ, ਖੇਤੀਬਾੜੀ ਮੋਟਰਾਂ ਦੀ ਲੋਡ ਵਧਾਉਣ ਲਈ ਅੱਧੀ ਰੇਟ ‘ਤੇ ਸਹੂਲਤ। ਸ਼ਾਹਪੁਰ ਕੰਡੀ ਹਾਈਡਲ ਪ੍ਰੋਜੈਕਟ ਦੀ ਨਿਰਮਾਣ ਗਤੀ ਤੇਜ਼ ਕੀਤੀ। 5000 ਮੈਗਾਵਾਟ ਤੋਂ ਵੱਧ ਨਵੇਂ ਬਿਜਲੀ ਖਰੀਦ ਸਮਝੋਤੇ ਸੋਲਰ,ਵਿੰਡ ਪਾਵਰ (Solar, Wind Power ਆਦਿ) ਬਹੁਤ ਹੀ ਸਸਤੇ ਦਰਾਂ ‘ਤੇ। ਰੂਫਟਾਪ ਸੋਲਰ ਨੂੰ ਵੀ ਉਤਸ਼ਾਹਿਤ ਕੀਤਾ।

ਪਿਛਲੇ  ਤਿੰਨ ਸਾਲਾਂ ਵਿੱਚ ਪੰਜਾਬ ਦੇ ਸਾਰੇ ਵਿਭਾਗਾਂ ਜਿਨ੍ਹਾਂ ਵਿੱਚ ਕਾਰਪੋਰੇਸ਼ਨ,ਬੋਰਡ ਅਤੇ ਬਾਕੀ ਸਰਕਾਰੀ ਅਦਾਰੇ ਵਿੱਚ 50000 ਦੇ ਕਰੀਬ ਨੋਕਰੀਆ ਦਿਤੀਆਂ ਗਈਆਂ ਹਨ, ਇਕੱਲੇ ਪਾਵਰਕਾਮ ਵੱਲੋਂ 7000 (8000) ਤੋਂ ਵੱਧ ਨਵੀਆਂ ਨੌਕਰੀਆਂ ਪੂਰੀ ਪਾਰਦਰਸ਼ਤਾ ਨਾਲ ਦਿਤੀਆਂ ਗਈਆਂ ਹਨ ਜ਼ੋ ਕਿ ਪੰਜਾਬ ਵਿੱਚ ਦਿਤੀਆਂ ਕੁਲ ਨੌਕਰੀਆਂ ਵਿਚੋਂ 13% ਤੋਂ ਵੱਧ ਹੈ, ਅਜਿਹਾ ਬਿਜਲੀ ਖਪਤਕਾਰਾਂ ਨੂੰ ਹੋਰ ਵਧੇਰੇ ਚੰਗੀਆਂ ਖਪਤਕਾਰ ਪੱਖੀ ਸਹੂਲਤਾਂ ਦੇਣ ਲਈ ਕੀਤਾ ਗਿਆ ਹੈ।

ਪਾਵਰਕਾਮ ਵੱਲੋਂ ਸਮੇਂ ਸਮੇਂ ਤੇ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਸਮੇਂ ਸਮੇਂ ਤੇ ਜੋਰਦਾਰ ਮੁਹਿੰਮ ਚਲਾਈਆਂ। ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਬੱਚਤ ਤੋਂ ਇਲਾਵਾ ਕੁਦਰਤੀ ਸੋਮਾ ਪਾਣੀ ਦੀ ਬਚਤ ਕਰਨ ਲਈ ਮੀਟਿੰਗਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕਰਨ ਲਈ ਮੁਹਿੰਮਾਂ ਉਲੀਕੀਆਂ ਗਈਆਂ।

ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ-ਮਨਮੋਹਨ ਸਿੰਘ

ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ ਜਿੱਥੇ  ਸਾਰੇ ਘਰੇਲੂ ਖਪਤਕਾਰਾਂ ਨੂੰ 1 ਜੁਲਾਈ, 2023 ਤੋਂ 600 ਯੂਨਿਟ 2 ਮਹੀਨਿਆਂ/ 1 ਮਹੀਨੇ ਲਈ 300 ਯੂਨਿਟ  ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਪੰਜਾਬ ਵਿੱਚ ਲਗਭਗ 83 % ਤੋਂ 90% ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ  ਰਹੇ ਹਨ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਦੱਖਣ ਜੋਨ ਦੇ ਮੁੱਖ ਇੰਜੀਨੀਅਰ ਇੰਜੀਰਤਨ ਮਿੱਤਲ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਸਮੇਂ ਇਕ ਕਰੋੜ ਅੱਠ ਲੱਖ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਰਿਹਾ ਹੈ ,ਇਸ ਵਿੱਚੋਂ 25.81 ਲੱਖ ਬਿਜਲੀ ਖਪਤਕਾਰਾਂ ਕੇਵਲ ਦੱਖਣ ਜੋਨ ਦੇ ਹਨਜਿਨ੍ਹਾਂ ਵਿੱਚੋਂ 3,10,000 ਖੇਤੀਬਾੜੀ ਟਿਊਬਵੈੱਲ ਖਪਤਕਾਰ ਸ਼ਾਮਲ ਹਨ

ਇੰਜ:ਰਤਨ ਮਿੱਤਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਮੇਂ ਸਮੇਂ ਤੇ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈ ਗਈਆਂ ਮੁਹਿੰਮਾਂ ਵਿੱਚ ਦੱਖਣ ਜੋਨ ਨੇ ਸਾਲ 2023-24 ਵਿੱਚ 160000 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀਜਿਨ੍ਹਾਂ ਵਿਚ 9617 ‌ਬਿਜਲੀ ਖਪਤਕਾਰਾਂ ਨੂੰ 20 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ,ਇਸ ਤੋਂ ਇਲਾਵਾ ਸਾਲ 2024-25 ਵਿੱਚ 260000 ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀਜਿਨ੍ਹਾਂ ਵਿਚ 9728 ਬਿਜਲੀ ਖਪਤਕਾਰਾਂ ਨੂੰ 23 ਕਰੋੜ ਰੁਪਏ ਜੁਰਮਾਨਾ ਕੀਤਾ ਗਿਆਪੰਜਾਬ ਸਰਕਾਰ ਨੇ ਸਾਲ 2024 ਵਿੱਚ ਨਿੱਜੀ ਖੇਤਰ ਦੇ ਜੀ.ਵੀ.ਕੇਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ 1080 ਕਰੋੜ ਰੁਪਏਵਿੱਚ ਖਰੀਦ ਕੇ  ਨਵਾਂ ਇਤਿਹਾਸ ਸਿਰਜਿਆ ਹੈਇਸ ਥਰਮਲ ਪਲਾਂਟ ਦਾ ਨਾਮ ਤੀਜੇ ਗੁਰੂ ਸਾਹਿਬ ਦੇ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਹੈਇਹ  ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਨਿੱਜੀ ਖੇਤਰ ਦਾ ਜੀ.ਵੀ.ਕੇਥਰਮਲ ਪਲਾਂਟ ਗੋਇੰਦਵਾਲ ਸਾਹਿਬ ਪੰਜਾਬ ਅਤੇ ਭਾਰਤ ਦੇ ਦੂਜਿਆਂ ਰਾਜਾਂ ਦੇ ਇਤਿਹਾਸ ਵਿੱਚ ਪਹਿਲਾ ਥਰਮਲ ਪਲਾਂਟ ਹੈ ,ਜੋ ਕਿਸੇ ਸੂਬੇ ਦੀ ਸੱਤਾਧਾਰੀ ਸਰਕਾਰ ਵੱਲੋਂ ਨਿੱਜੀ ਖੇਤਰ ਦਾ ਥਰਮਲ ਪਲਾਂਟ ਖਰੀਦਿਆ ਹੋਵੇ 

ਨੋਟ: ਲੇਖਕ ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ)ਪਾਵਰਕਾਮ, ਦੇ ਵਿਚਾਰ ਨਿੱਜੀ ਹਨ। ਲੇਖਕ ਨਾਲ ਇੱਥੇ ਸੰਪਰਕ ਕੀਤਾ ਜਾ ਸਕਦਾ ਹੈ: ਫੋਨ 8437725172, ਈ.ਮੇਲ  [email protected]