ਪੰਜਾਬੀ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਆਨਲਾਈਨ ਦਾਖਲੇ ਲਈ ਵੈੱਬ ਪੋਰਟਲ ਜਾਰੀ

394

ਪੰਜਾਬੀ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਆਨਲਾਈਨ ਦਾਖਲੇ ਲਈ ਵੈੱਬ ਪੋਰਟਲ ਜਾਰੀ

ਪਟਿਆਲਾ / ਮਈ 19, 2022

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦਾ ਸੈਸਨ 2022-23 ਲਈ ਪ੍ਰਾਸਪੈਕਟ ਅਤੇ ਆਨ-ਲਾਈਨ ਦਾਖਲੇ ਲਈ ਵੈਬ ਪੋਰਟਲ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ। ਜਿ਼ਕਰਯੋਗ ਹੈ ਕਿ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ 33 ਕੋਰਸ ਚਲਾਏ ਜਾਂਦੇ ਹਨ। ਇਹਨਾਂ ਕੋਰਸਾਂ ਵਿੱਚ ਸਮਾਜ ਵਿਗਿਆਨ ਨਾਲ ਸੰਬੰਧਤ ਵਿਸਿ਼ਆਂ ਦੀਆਂ ਮਾਸਟਰ ਡਿਗਰੀਆਂ ਜਿਵੇਂ ਐਮ.ਏ ਰਾਜਨੀਤੀ ਵਿਗਿਆਨ, ਐਮ.ਏ ਰਾਜਨੀਤੀ ਸ਼ਾਸਤਰ, ਐਮ.ਏ ਹਿਸਟਰੀ, ਐਮ.ਏ ਸਿੱਖ ਇਤਿਹਾਸ ਨਾਲ ਸੰਬੰਧਤ ਕੋਰਸ ਚਲਾਏ ਜਾਂਦੇ ਹਨ। ਇਸੇ ਪ੍ਰਕਾਰ ਹੀ ਭਾਸ਼ਾ ਫਕੈਲਟੀ ਵਿੱਚ ਐਮ.ਏ ਪੰਜਾਬੀ, ਐਮ.ਏ ਅੰਗਰੇਜ਼ੀ ਅਤੇ ਐਮ.ਏ ਹਿੰਦੀ ਦੇ ਕੋਰਸ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਮਾਸਟਰ ਕੋਰਸਾਂ ਵਿੱਚ ਐਮ.ਕਾਮ, ਐਮ.ਲਿਬ. ਐਮ.ਐਸ.ਆਈ.ਟੀ ਅਤੇ ਜਰਨਲਿਜਮ ਦੇ ਮਾਸਟਰ ਪੱਧਰ ਦੇ ਕੋਰਸ ਚਲਾਏ ਜਾਂਦੇ ਹਨ। ਵਿਭਾਗ ਵਿਚ ਅੰਡਰ ਗ੍ਰੈਜੂਏਟ ਪੱਧਰ ਉੱਤੇ ਬੀ.ਏ, ਬੀ ਕਾਮ, ਬੀ.ਬੀ.ਏ, ਬੀ.ਸੀ.ਏ ਅਤੇ ਬੀ.ਲਿਬ. ਆਦਿ ਕੋਰਸ ਚਲਾਏ ਜਾਂਦੇ ਹਨ।ਇਹਨਾਂ ਕੋਰਸਾਂ ਤੋਂ ਇਲਾਵਾ ਵਿਭਾਗ ਵਿਚ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਵੀ ਹਨ। ਜਿਸ ਵਿੱਚ ਪੀ.ਜੀ.ਡੀ.ਸੀ.ਏ, ਡਿਪਲੋਮਾਂ ਇਨ ਟ੍ਰਾਂਸਲੇਸ਼ਨ, ਗਿਆਨੀ, ਡੀ.ਲਿਬ. ਅਤੇ ਫੋਰੈਂਸਿਕ ਸਾਇੰਸ ਨਾਲ ਸਬੰਧਤ ਕੋਰਸ ਸ਼ਾਮਿਲ ਹਨ।

ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਡਿਸਟੈਂਸ ਐਜੂਕੇਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਵਿਭਾਗ ਹੈ। ਜਿਹੜੇ ਵਿਦਿਆਰਥੀ ਕਿਸੇ ਕਾਰਨ ਰੈਗੂਲਰ ਸਿੱਖਿਆ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਇਹ ਵਿਭਾਗ ਉਹਨਾਂ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।

ਇਸ ਮੌਕੇ ਬੋਲਦਿਆਂ ਵਿਭਾਗ ਦੇ ਮੁਖੀ ਡਾ. ਸਤਿਨਾਮ ਸਿੰਘ ਸੰਧੂ ਨੇ ਕਿਹਾ ਕਿ ਆਨ ਲਾਈਨ ਦਾਖਲੇ ਲਈ ਅੱਜ ਚਾਲੂ ਕੀਤਾ ਜਾ ਰਿਹਾ ਹੈ ਪੋਰਟਲ ਵਿਭਾਗੀ ਵੈਬ ਸਾਈਟ ਰਾਹੀਂ ਅੱਜ ਤੋਂ ਹੀ ਦਾਖਲਾ ਸੁਰੂ ਹੋ ਗਿਆ ਹੈ। ਇਹ ਵੈਬ ਪੋਰਟਲ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਬਣਾਇਆ ਗਿਆ ਹੈ। ਇਸ ਵੈਬ ਪੋਰਟਲ ਦੀ ਵਿਸ਼ੇਸਤਾ ਇਹ ਹੈ ਕਿ ਵਿਦਿਆਰਥੀਆਂ ਨੂੰ ਲਿਖਣ ਦੀ ਥਾਂ ਤੇ ਕੇਵਲ ਟਿਕ-ਮਾਰਕ ਕਰਨੇ ਦੀ ਸੁਵਿਧਾ ਉਪਲੱਬਧ ਹੈ। ਜਿਹੜੇ ਵਿਦਿਆਰਥੀ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਲਈ ਇਹ ਬਹੁਤ ਲਾਹੇਵੰਦ ਸਾਬਤ ਹੋਵੇਗਾ। ਜੇਕਰ ਕੋਈ ਵਿਦਿਆਰਥੀ ਆਨ ਲਾਈਨ ਦਾਖਲਾ ਲੈਣ ਤੋਂ ਅਸਮਰੱਥ ਰਹਿੰਦਾ ਹੈ ਤਾਂ ਉਸ ਲਈ ਵਿਭਾਗ ਵਿੱਚ ਪ੍ਰਾਸਪੈਕਟ ਦੀ ਕਾਪੀ ਖ੍ਰੀਦਣ ਅਤੇ ਉਸ ਨੂੰ ਭਰਨ ਦੀ ਸਹੂਲਤ ਉਪਲੱਬਧ ਹੈ।

ਪੰਜਾਬੀ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਆਨਲਾਈਨ ਦਾਖਲੇ ਲਈ ਵੈੱਬ ਪੋਰਟਲ ਜਾਰੀ

ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਯੂਨੀਵਰਸਿਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਦਮਦਮਾ ਸਾਹਿਬ ਅਤੇ ਪੰਜਾਬੀ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਵੀ ਡਿਸਟੈਂਸ ਐਜੂਕੇਸ਼ਨ ਦਾਖਲਾ ਕੇਂਦਰ ਸਥਾਪਤ ਕੀਤੇ ਗਏ ਹਨ ਤਾਂ ਕਿ ਉਸ ਇਲਾਕੇ ਦੇ ਵਿਦਿਆਰਥੀ ਉੱਥੇ ਆ ਕੇ ਪ੍ਰਾਸਪੈਕਟ ਖਰੀਦ ਸਕਣ ਅਤੇ ਦਾਖਲ ਹੋ ਸਕਣ। ਵਿਭਾਗ ਵਿੱਚ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਲਿਖਤ ਪਾਠ ਸਮਗਰੀ, ਵੀਡੀਓ ਲੈਸਨ, ਆਨ ਲਾਈਨ ਕਲਾਸਾਂ ਅਤੇ ਫੇਸ ਟੂ ਫੇਸ ਮੋਡ ਪੀ.ਸੀ.ਪੀ. ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ।

ਡਿਸਟੈਂਸ ਐਜੂਕੈਸ਼ਨ ਵਿਭਾਗ ਦੀ ਵਿਸ਼ੇਸਤਾ ਇਹ ਹੈ ਕਿ ਇੱਥੇ ਵਿਦਿਆਰਥੀਆਂ ਨੂੰ ਰੈਗੂਲਰ ਵਿਦਿਆਰਥੀਆਂ ਵਾਲੇ ਹੀ ਸਿਲੇਬਸ ਪੜ੍ਹਾਏ ਜਾਂਦੇ ਹਨ ਜਿਸ ਕਾਰਨ ਕੋਈ ਵਿਦਿਆਰਥੀ ਸੁਵਿਧਾ ਅਨੁਸਾਰ ਆਪਣੀ ਪੜਾਈ ਨੂੰ ਡਿਸਟੈਂਸ ਐਜੂਕੇਸ਼ਨ ਵਿਭਾਗ ਰਾਹੀਂ ਜਾਰੀ ਰੱਖਦਾ ਹੈ।

ਪੰਜਾਬੀ ਯੂਨੀਵਰਸਿਟੀ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਆਨਲਾਈਨ ਦਾਖਲੇ ਲਈ ਵੈੱਬ ਪੋਰਟਲ ਜਾਰੀI ਇਸ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ, ਡਿਸਟੈਂਸ ਐਜੂਕੇਸ਼ਨ ਵਿਭਾਗ ਦੀ ਪ੍ਰਾਸਪੈਕਟ ਕਮੇਟੀ ਅਤੇ ਵਿਭਾਗ ਦੇ ਦਾਖਲਿਆਂ ਨਾਲ ਸਬੰਧਤ ਸੁਪਰਡੈਂਟ ਹਾਜ਼ਰ ਰਹੇ। ਉਮੀਦ ਹੈ ਕਿ ਵਿਦਿਆਰਥੀ ਇਸ ਦਾ ਵੱਧ ਤੋਂ ਵੱਧ ਲਾਹਾ ਲੈਣਗੇ।