ਪੰਜਾਬੀ ਯੂਨੀਵਰਸਿਟੀ ਕਾਨਵੋਕੇਸ਼ਨ : ‘ਡਿਗਰੀ ਇਨ ਐਬਸੈਂਸ਼ੀਆ’ ਵਾਲੇ ਵਿਦਿਆਰਥੀ ਕਨਵੋਕੇਸ਼ਨ ਦੌਰਾਨ ਰਸਮੀ ਤੌਰ ‘ਤੇ ਡਿਗਰੀ ਮੁੜ ਪ੍ਰਾਪਤ ਕਰ ਸਕਦੇ ਹਨ- ਕੰਟਰੋਲਰ
ਪਟਿਆਲਾ /ਜਨਵਰੀ 27, 2024
ਪੰਜਾਬੀ ਯੂਨੀਵਰਸਿਟੀ ਪਟਿਆਲਾ 28 ਫਰਵਰੀ ਨੂੰ ਕਾਨਵੋਕੇਸ਼ਨ ਕਰਵਾਉਣ ਜਾ ਰਿਹਾ ਹੈ. ਵਿਦਿਆਰਥੀਆਂ ਦੀ ਮੰਗ ਅਨੁਸਾਰ ਉਹ ਵਿਦਿਆਰਥੀ ਵੀ ਆਪਣੀ ਡਿਗਰੀ ਰਸਮੀ ਰੂਪ ਵਿੱਚ ਮੁੜ ਪ੍ਰਾਪਤ ਕਰ ਸਕਦੇ ਹਨ ਜਿਹੜੇ ਡਿਗਰੀ ਇਨ ਐਬਸੈਂਸ਼ੀਆ ਭਾਵ ਪਹਿਲਾਂ ਹੀ ਆਪਣੀ ਡਿਗਰੀ ਪ੍ਰੀਖਿਆ ਸ਼ਾਖਾ ਤੋਂ ਯੂਨੀਵਰਸਿਟੀ ਨਿਯਮ ਅਨੁਸਾਰ ਲੈ ਚੁੱਕੇ ਹਨ ।
ਜ਼ਿਕਰਯੋਗ ਹੈ ਕਿ ਉਂਝ ਡਿਗਰੀ ਇਨ ਐਬਸੈਂਸ਼ੀਆ ਲੈ ਚੁੱਕੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਉੱਤੇ ਡਿਗਰੀ ਲੈਣ ਦਾ ਯੂਨੀਵਰਸਿਟੀ ਨਿਯਮਾਂ ਅਨੁਸਾਰ ਅਧਿਕਾਰ ਹਾਸਿਲ ਨਹੀਂ ਹੁੰਦਾ ਪਰ ਵਿਦਿਆਰਥੀਆਂ ਦੀ ਮੰਗ ਨੂੰ ਵੇਖਦੇ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਹ ਫ਼ੈਸਲਾ ਲਿਆ ਗਿਆ ਹੈ।
ਵਰਣਨਯੋਗ ਹੈ ਕਿ ਹਰੇਕ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਪੀ.ਐੱਚ. ਡੀ ਦੀ ਵੱਕਾਰੀ ਡਿਗਰੀ ਨੂੰ ਗਾਊਨ ਪਾ ਕੇ ਰਸਮੀ ਰੂਪ ਵਿੱਚ ਪ੍ਰਾਪਤ ਕਰੇ ਪਰ ਨੌਕਰੀ/ਰੁਜ਼ਗਾਰ ਨਾਲ਼ ਜੁੜੀਆਂ ਲੋੜਾਂ ਦੇ ਮੱਦੇਨਜ਼ਰ ਕਈ ਵਾਰ ਵਿਦਿਆਰਥੀਆਂ ਨੂੰ ਪਹਿਲਾਂ ਹੀ ਆਪਣੀ ਡਿਗਰੀ ਪ੍ਰਾਪਤ ਕਰਨੀ ਪੈ ਜਾਂਦੀ ਹੈ।
ਕੁੱਝ ਵਿਦਿਆਰਥੀ ਜਥੇਬੰਦੀਆਂ ਦੀ ਮੰਗ ਤੇ ਅਜਿਹੇ ਵਿਦਿਆਰਥੀ ਹੁਣ 10 ਫਰਵਰੀ 2024 ਤੱਕ 2500/- ਰੁਪਏ ਫ਼ੀਸ ਨਾਲ਼ ਆਨਲਾਇਨ ਫਾਰਮ ਭਰ ਕੇ ਕਾਨਵੋਕੇਸ਼ਨ ਵਿਚ ਡਿਗਰੀ ਲੈਣ ਬਾਰੇ ਸਹਿਮਤੀ ਦੇ ਸਕਦੇ ਹਨ ਅਤ ਆਪਣੀ ਡਿਗਰੀ ਪ੍ਰੀਖਿਆ ਸ਼ਾਖਾ ਵਿਚ ਕੰਪਿਟਰ ਲੈਬ ਵਿਖੇ ਗੁਰਪ੍ਰੀਤ ਸਿੰਘ ਨੂੰ ਕਵਰ ਸਮੇਤ ਜਮ੍ਹਾਂ ਕਰਵਾ ਸਕਦੇ ਹਨ।
ਇਹ ਫ਼ੈਸਲਾ 24 ਜਨਵਰੀ 2024 ਤੋਂ ਲਾਗੂ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਫੀਸ ਸਿਰਫ਼ ਉਨ੍ਹਾਂ ਵਿਦਿਆਰਥੀਆਂ ਲਈ ਹੀ ਹੈ ਜੋ ਡਿਗਰੀ ਇਨ ਐਬਸੈਂਸ਼ੀਆ ਪ੍ਰਾਪਤ ਕਰ ਚੁੱਕੇ ਹਨ। ਜਿੰਨ੍ਹਾਂ ਵਿਦਿਆਰਥੀਆਂ ਨੇ ਹਾਲੇ ਡਿਗਰੀ ਹਾਸਿਲ ਨਹੀਂ ਕੀਤੀ ਸੀ ਭਾਵ ਨਵੇਂ ਸਿਰਿਉਂ ਪਹਿਲੀ ਵਾਰ ਡਿਗਰੀ ਹਾਸਿਲ ਕਰ ਰਹੇ ਹਨ, ਉਨ੍ਹਾਂ ਲਈ ਅਜਿਹੀ ਕੋਈ ਫੀਸ ਨਹੀਂ ਹੈ।
ਆਨਲਾਇਨ ਫਾਰਮ ਭਰਨ ਲਈ http://onlineservices.pupexamination.ac.in/convocation.php ਤੇ ਕਲਿਕ ਕਰੋ.
ਕੰਟਰੋਲਰ ਵਿਸ਼ਾਲ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਅਜੇ ਤੱਕ 80 ਵਿਦਿਆਰਥੀਆਂ ਨ ਰਸਮੀ ਰੂਪ ਵਿੱਚ ਡਿਗਰੀ ਹਾਸਿਲ ਕਰਨ ਲਈ ਆਨਲਾਇਨ ਫਾਰਮ ਭਰ ਕੇ ਅਰਜ਼ੀ ਦੇ ਚੁੱਕੇ ਹਨ। ਇਨ੍ਹਾਂ ਵਿੱਚੋਂ 51 ਵਿਦਿਆਰਥੀਆਂ ਨੇ ਆਪਣੀ ਪਹਿਲਾਂ ਪ੍ਰਾਪਤ ਕੀਤੀ ਡਿਗਰੀ ਕਵਰ ਸਮੇਤ ਯੂਨੀਵਰਸਿਟੀ ਵਿਖੇ ਜਮ੍ਹਾਂ ਕਰਵਾ ਦਿੱਤੀ ਹੈ।