ਪ੍ਰੋਗਰੈਸਿਵ ਟੀਚਰਜ਼ ਫਰੰਟ ਵੱਲੋਂ ਵੀ ਸੀ ਪੰਜਾਬੀ ਯੂਨੀਵਰਸਿਟੀ ਨਾਲ਼ ਮੀਟਿੰਗ
ਪਟਿਆਲਾ/ 17 ਦਸੰਬਰ,2025
ਅੱਜ ਪ੍ਰੋਗਰੈਸਿਵ ਟੀਚਰ ਫਰੰਟ(ਪੀਟੀਐਫ) ਵੱਲੋਂ ਵਾਈਸ ਚਾਂਸਲਰ ਨਾਲ ਲੰਮੇ ਸਮੇਂ ਤੋਂ ਲਟਕ ਰਹੀਆਂ ਅਧਿਆਪਕਾਂ ਦੀਆਂ ਸੀ. ਏ.ਐਸ ਤਰੱਕੀਆ, ਪਹਿਲਾਂ ਹੋਈਆਂ ਕੈਸ ਤਰੱਕੀਆਂ ਸਿੰਡੀਕੇਟ ਵਿੱਚ ਪਾਸ ਕਰਾਉਣਾ, ਅਧਿਆਪਕਾਂ ਲਈ ਕੀਤਾ ਜਾਣ ਵਾਲਾ ਹਰ ਫੈਸਲਾ ਯੂਨੀਵਰਸਿਟੀ ਕੈਲੰਡਰ ਅਨੁਸਾਰ ਨੀਤੀ ਅਧਾਰਤ ਕਰਵਾਉਣ ਲਈ, ਰੂਸਾ ਦੀ ਆਈ ਗਰਾਂਟ ਦੀ ਸਮੇਂ ਸਿਰ ਵਰਤੋਂ ਅਤੇ ਰੂਸਾ ਗਰਾਂਟ ਤਹਿਤ ਅਧਿਆਪਕ ਸਾਹਿਬਾਨ ਦੇ ਖੋਜ ਪ੍ਰੋਜੈਕਟ ਦੀ ਰਾਸ਼ੀ ਦੀ ਵਰਤੋਂ ਕਰਨ ਵਿੱਚ ਆ ਰਹੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਇੱਕ ਸਿੰਗਲ ਵਿੰਡੋ ਸਿਸਟਮ ਦੀ ਸੁਵਿਧਾ ਪ੍ਰਦਾਨ ਕਰਨ ਆਦਿ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਮੰਗਾਂ ਰੱਖੀਆਂ ।
ਜਵਾਬ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਾਨਯੋਗ ਵਾਈਸ ਚਾਂਸਲਰ, ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਇਹਨਾਂ ਮੰਗਾਂ ਨੂੰ ਮੁੱਖ ਰੱਖ ਕੇ ਹੀ ਹਰੇਕ ਫੈਸਲਾ ਕੀਤਾ ਜਾਏਗਾ। ਉਹਨਾਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸੀ.ਏ.ਐਸ ਅਧੀਨ ਅਧਿਆਪਕਾਂ ਦੀਆਂ ਤਰੱਕੀਆਂ ਦਾ ਅਗਲਾ ਦੌਰ ਜਨਵਰੀ ਮਹੀਨੇ ਦੇ ਸ਼ੁਰੂ ਵਿੱਚ ਹੋਵੇਗਾ ਅਤੇ ਜਨਵਰੀ ਮਹੀਨੇ ਵਿੱਚ ਹੀ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਕਰਵਾ ਕੇ ਪਹਿਲਾਂ ਕੀਤੀਆਂ ਹੋਈਆਂ ਤਰੱਕੀਆਂ ਵੀ ਪਾਸ ਕਰਵਾ ਦਿੱਤੀਆਂ ਜਾਣਗੀਆਂ।
ਬਾਕੀ ਬਚਦੀਆਂ ਸੀ.ਏ.ਐਸ ਤਰੱਕੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸ਼ਡਿਊਲ ਜਾਰੀ ਕਰਕੇ ਕਰਵਾਉਣ ਦਾ ਵੀ ਭਰੋਸਾ ਦਵਾਉਂਦੇ ਵਾਈਸ ਚਾਂਸਲਰ ਵੱਲੋਂ ਇਹ ਕਿਹਾ ਗਿਆ ਕਿ ਹਰੇਕ ਅਧਿਆਪਕ ਦੇ ਤਰੱਕੀ ਦੇ ਕੇਸ ਨੂੰ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਅਰਥਾਤ ਪੂਟਾ ਦੀਆਂ ਚੋਣਾਂ ਸਬੰਧੀ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਯੂਨੀਵਰਸਟੀ ਦੇ ਕੈਲੰਡਰ ਵਿੱਚ ਲਿਖੇ ਨਿਯਮਾਂ ਅਨੁਸਾਰ ਇਸ ਸਬੰਧੀ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਅਧਿਆਪਕ ਮਸਲਿਆਂ ਸਬੰਧੀ ਹਰੇਕ ਫੈਸਲਾ ਯੂਨੀਵਰਸਿਟੀ ਦੀ ਸਿੰਡੀਕੇਟ ਵਿੱਚ ਪੂਰਨ ਵਿਚਾਰ ਵਟਾਂਦਰੇ ਉਪਰੰਤ ਹੀ ਕੀਤਾ ਜਾਵੇਗਾ, ਜਿਸ ਵਿੱਚ ਅਧਿਆਪਕ ਹੱਕਾਂ ਅਤੇ ਪੱਖਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ।

ਪੀਟੀਐਫ ਅਲਾਇੰਸ ਨੇ ਫੈਸਲਾ ਕੀਤਾ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਲਾਇੰਸ ਵੱਲੋਂ ਇਹਨਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਤਿੱਖੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ।
ਅੱਜ ਦੀ ਇਸ ਮੀਟਿੰਗ ਵਿੱਚ ਅਲਾਇੰਸ ਦੇ ਕਨਵੀਨਰ ਡਾ. ਨਿਸ਼ਾਨ ਸਿੰਘ ਦਿਓਲ, ਕੋ ਕਨਵੀਨਰ ਡਾ.ਰਜਿੰਦਰ ਸਿੰਘ, ਪੂਟਾ ਦੇ ਮੈਂਬਰ ਡਾ. ਗੁਲਸ਼ਨ ਬਾਂਸਲ ਅਤੇ ਡਾ. ਅਮਰਪ੍ਰੀਤ ਸਿੰਘ ਤੋਂ ਇਲਾਵਾ, ਡਾ. ਗੁਰਮੁੱਖ ਸਿੰਘ, ਡਾ. ਜਸਦੀਪ ਸਿੰਘ ਤੂਰ, ਡਾ. ਅਵਨੀਤ ਪਾਲ ਸਿੰਘ,ਡਾ. ਹਰਵਿੰਦਰ ਸਿੰਘ ਧਾਲੀਵਾਲ,ਡਾ. ਜਤਿੰਦਰ ਸਿੰਘ ਔਲਖ,ਡਾ.ਖੁਸ਼ਦੀਪ ਗੋਇਲ,ਡਾ. ਸੁਖਜਿੰਦਰ ਸਿੰਘ ਬੁੱਟਰ, ਡਾ. ਰਾਜਦੀਪ ਸਿੰਘ, ਡਾ. ਪੂਨਮ ਪਤਿਆਰ,ਡਾ. ਨਵਦੀਪ ਕਮਲ,ਡਾ. ਦਵਿੰਦਰ ਸਿੰਘ ਅਤੇ ਡਾ. ਚਰਨਜੀਤ ਨੌਹਰਾ ਨੇ ਸ਼ਿਰਕਤ ਕੀਤੀ।
ALSO READ:
PPSC set to announce Civil Services Prelims exam results soon












