ਰਾਮਗਡ਼੍ਹੀਆ ਅਕਾਲ ਜੱਥੇਬੰਦੀ ਪੰਜਾਬ ਨੇ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਦਾ 299ਵਾਂ ਜਨਮ ਦਿਹਾੜਾ ਮਨਾਇਆ

189

ਰਾਮਗਡ਼੍ਹੀਆ ਅਕਾਲ ਜੱਥੇਬੰਦੀ ਪੰਜਾਬ ਨੇ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਦਾ 299ਵਾਂ ਜਨਮ ਦਿਹਾੜਾ ਮਨਾਇਆ

ਪਟਿਆਲਾ, 5 ਮਈ,2022:
ਰਾਮਗਡ਼੍ਹੀਆ ਅਕਾਲ ਜੱਥੇਬੰਦੀ ਪੰਜਾਬ ਦੀ ਪਟਿਆਲਾ ਇਕਾਈ ਨੇ ਗੁਰਦੁਆਰਾ ਸਾਹਿਬ ਰਾਮਗਡ਼੍ਹੀਆ ਲੋਅਰ ਮਾਲ  ਵਿਖੇ  ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਦਾ 299ਵਾਂ ਜਨਮ ਦਿਹਾੜਾ ਮਨਾਇਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਥਾ ਕੀਰਤਨ ਵਿਚਾਰਾਂ ਹੋਈਆਂ।ਸੰਗਤ ਨੂੰ ਜੀ ਆਇਆ ਕਹਿੰਦੇ ਹੋਏ ਰਾਮਗਡ਼੍ਹੀਆ ਅਕਾਲ ਜੱਥੇਬੰਦੀ ਪੰਜਾਬ ਦੇ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਭਾਈ ਲਾਲੋ ਫ਼ਾਊਂਡੇਸ਼ਨ ਗੁਰਦੁਆਰਾ ਸਾਹਿਬ ਰਾਮਗਡ਼੍ਹੀਆ, ਭਗਵਾਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਦਾ ਧੰਨਵਾਦ ਕੀਤਾ।

ਇਸ ਮੌਕੇ ਓ ਬੀ ਸੀ ਸੈੱਲ ਦੇ ਚੇਅਰਮੈਨ ਡਾ ਗੁਰਿੰਦਰ ਸਿੰਘ ਬਿੱਲਾ ਨੇ ਆਪਣੀ ਹਾਜ਼ਰੀ ਲਵਾਈ ਤੇ ਅਮਰਜੀਤ ਸਿੰਘ ਰਾਮਗੜ੍ਹੀਆ ਨੇ ਅੱਜ ਦੇ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸ. ਰਾਮਗਡ਼੍ਹੀਆ ਇਕੱਲਾ ਰਾਮਗੜ੍ਹੀਆਂ ਦੇ ਹੀ ਹਨ ਉਹ ਸਮੂਹ ਸਿੱਖ ਭਾਈਚਾਰੇ ਦੇ   ਸਾਂਝੇ ਜਰਨੈਲ ਹਨ। ਭਾਦਸੋਂ ਤੋਂ ਭਗਵੰਤ ਸਿੰਘ ਮਣਕੂ ਨੇ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਦਰਸਾਏ ਹੋਏ ਮਾਰਗ ‘ਤੇ ਚੱਲਣ ਵਾਸਤੇ ਕਿਹਾ।ਸਹਾਇਕ ਲੋਕ ਸੰਪਰਕ ਅਫ਼ਸਰ ਪਟਿਆਲਾ ਹਰਦੀਪ ਸਿੰਘ ਗਹੀਰ ਨੇ ਕਿਹਾ ਕਿ ਸਾਡੇ ਨੌਜਵਾਨ ਵਿਦੇਸ਼ ਜਾ ਰਹੇ ਹਨ ਤੇ ਦਿਨੋਂ ਦਿਨ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ ਸਾਨੂੰ ਸਾਡੇ ਵਿਰਸੇ ਨਾਲ ਜੁੜਨ ਸਮੇਤ ਸਾਡੇ ਨੌਜਵਾਨਾਂ ਨੂੰ ਆਪਣੇ ਕਿੱਤੇ ਨਾਲ ਜੋੜਨ ਦੀ ਜ਼ਰੂਰਤ ਦੇ ਨਾਲ ਨਾਲ ਸਾਡਾ ਇਤਿਹਾਸ ਵੀ ਸਾਂਭਣ ਦੀ ਲੋੜ ਹੈ।

ਰਾਮਗਡ਼੍ਹੀਆ ਅਕਾਲ ਜੱਥੇਬੰਦੀ ਪੰਜਾਬ ਨੇ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਦਾ 299ਵਾਂ ਜਨਮ ਦਿਹਾੜਾ ਮਨਾਇਆ

ਇਸ ਮੌਕੇ ਅਵਤਾਰ ਸਿੰਘ ਨੰਨੜੇ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਰਾਮਗੜ੍ਹੀਆ ਚੇਅਰ ਸਥਾਪਤ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ।ਅਮਰਜੀਤ ਸਿੰਘ ਸਪਾਲ ਗੁਰਬਾਣੀ ਕਥਾ ਵਿਚਾਰ ਕੀਤੀ।ਗੁਰਦੀਪ ਸਿੰਘ ਮਹਿਲ ਲਾਈਵ ਤੇਜ ਚੈਨਲ ਦੇ ਐੱਮਡੀ ਤੇ ਬਾਗਬਾਨੀ ਵਿਭਾਗ ਤੋਂ ਡਾ ਹਰਿੰਦਰਪਾਲ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਬੂਟਿਆਂ ਦੀ ਸੇਵਾ ਕੀਤੀ।ਪ੍ਰੋਗਰਾਮ ਦੀ ਸਮਾਪਤੀ ਤੇ ਆਏ ਹੋਏ ਮਹਿਮਾਨਾਂ ਨੂੰ ਜਥੇਬੰਦੀ ਵੱਲੋਂ ਇੱਕ ਸਰਟੀਫਿਕੇਟ ਅਤੇ ਪੌਦਾ ਦੇ ਕੇ ਸਨਮਾਨਤ ਕੀਤਾ ਗਿਆ।