ਰਾਣਾ ਗੁਰਜੀਤ ਸਿੰਘ ਵੱਲੋਂ ਪਿੰਡ ਮਾਛੀਪਾਲ ਦਾ ਬੰਦ ਕੀਤਾ ਕੌਲਡ ਸਟੌਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦਿਆਂ ਮੁੜ ਚਾਲੂ ਕਰਨ ਦੀ ਮੰਗ

145

ਰਾਣਾ ਗੁਰਜੀਤ ਸਿੰਘ ਵੱਲੋਂ ਪਿੰਡ ਮਾਛੀਪਾਲ ਦਾ ਬੰਦ ਕੀਤਾ ਕੌਲਡ ਸਟੌਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦਿਆਂ ਮੁੜ ਚਾਲੂ ਕਰਨ ਦੀ ਮੰਗ

ਕਪੂਰਥਲਾ 22 ਅਗਸਤ, 2024

ਸਥਾਨਕ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਕ ਪੱਤਰ ਰਾਹੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ (ਡਾਕਟਰ) ਆਦਰਸ਼ ਪਾਲ ਵਿੱਜ ਨੂੰ ਬੇਨਤੀ ਕੀਤੀ ਹੈ,ਕਿ ਕਪੂਰਥਲੇ ਹਲਕੇ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਮਾਛੀਪਾਲ ਵਿਚ ਬੰਦ ਕੀਤਾ ਸਰਨਪਾਲ ਕੌਲਡ ਸਟੌਰ ਚਾਲੂ ਕੀਤਾ ਜਾਵੇ ‌।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਕੋਲਡ ਸਟੌਰ ਵਿੱਚ ਹਲਕੇ ਦੇ ਹੋਰ ਨੇੜਲੇ ਇਲਾਕਿਆਂ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਵਲੋਂ ਆਲੂ ਰੱਖੇ ਗਏ ਹਨ । ਜੇਕਰ ਕੌਲਡ ਸਟੌਰ ਲਗਾਤਾਰ ਅਗਲੇ ਦਿਨਾਂ ਵਿੱਚ ਬੰਦ ਰਿਹਾ ਤਾਂ ਕਿਸਾਨਾਂ ਦਾ 20 ਕਰੌੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਫੌਰੀ ਤੌਰ ਤੇ ਸਟੌਰ ਬੰਦ ਹੋਣ ਨਾਲ ਆਲੂ ਖਰਾਬ ਹੋ ਸਕਦਾ ਹੈ।

ਰਾਣਾ ਗੁਰਜੀਤ ਸਿੰਘ ਵੱਲੋਂ ਪਿੰਡ ਮਾਛੀਪਾਲ ਦਾ ਬੰਦ ਕੀਤਾ ਕੌਲਡ ਸਟੌਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦਿਆਂ ਮੁੜ ਚਾਲੂ ਕਰਨ ਦੀ ਮੰਗ

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਸੇ ਕਾਰਨ‌ ਸਟੌਰ‌ ਬੰਦ ਕਰਨਾ ਜ਼ਰੂਰੀ ਸਮਝਦਾ ਹੈ, ਤਾਂ ਅਗਲੇ ਸੀਜ਼ਨ ਤੋਂ  ਕੌਲਡ ਸਟੌਰ ਨੂੰ ਬੰਦ ਕੀਤਾ ਜਾਵੇ ਤਾਂ ਜ਼ੋ ਕਿਸਾਨਾਂ ਦਾ ਆਲੂ ਖਰਾਬ ਹੋਣ ਤੋਂ ਬੱਚ ਸਕੇ।