ਕੇਵਲ ਤੇ ਕੇਵਲ ਵਿਕਾਸ ਦੇ ਮੁੱਦੇ ‘ਤੇ ਵਿਧਾਨ ਸਭਾ ਚੋਣ ਲੜਾਂਗਾ-ਰਾਣਾ ਕੇ.ਪੀ. ਸਿੰਘ

251

ਕੇਵਲ ਤੇ ਕੇਵਲ ਵਿਕਾਸ ਦੇ ਮੁੱਦੇ ‘ਤੇ ਵਿਧਾਨ ਸਭਾ ਚੋਣ ਲੜਾਂਗਾ-ਰਾਣਾ ਕੇ.ਪੀ. ਸਿੰਘ

ਬਹਾਦਰਜੀਤ ਸਿੰਘ /ਸ਼੍ਰੀ ਅਨੰਦਪੁਰ ਸਾਹਿਬ, 16 ਜਨਵਰੀ,2022
ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੁਆਰਾ ਐਲਾਨੇ ਗਏ ਉਮੀਦਵਾਰ ਰਾਣਾ ਕੇ.ਪੀ. ਸਿੰਘ ਪਾਰਟੀ ਟਿਕਟ ਮਿਲਣ ਤੋਂ ਬਾਅਦ ਅੱਜ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ।

ਇਸ ਉਪਰੰਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਕੇ.ਪੀ.ਸਿੰਘ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦੇ ਪਿਆਰ ਅਤੇ ਆਸ਼ੀਰਵਾਦ  ਸਦਕੇ ਪਾਰਟੀ ਦੁਆਰਾ ਉਨ੍ਹਾਂ ਨੂੰ ਪੰਜਵੀਂ ਵਾਰ ਟਿਕਟ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਲਈ ਮੇਰਾ ਰੋਮ-ਰੋਮ ਰਿਣੀ ਹੈ, ਜਿਨ੍ਹਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੈਨੁੰ 24000 ਹਜ਼ਾਰ ਵੋਟਾਂ ਦੇ ਫਰਕ ਨਾਲ ਜਿਤਾਇਆ ਸੀ ਅਤੇ ਇਸ ਵਾਰ ਵੀ ਹਲਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਕੇਵਲ ਤੇ ਕੇਵਲ ਵਿਕਾਸ ਦੇ ਮੁੱਦੇ ‘ਤੇ ਵਿਧਾਨ ਸਭਾ ਚੋਣ ਲੜਾਂਗੇ।

ਉਨ੍ਹ੍ਹਾਂ ਕਿਹਾ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਨਾਲ ਹਲਕੇ ਦਾ ਭਰਪੂਰ ਵਿਕਾਸ ਕਰਵਾਇਆ ਹੈ  ਅਤੇ ਹਲਕੇ ਦਾ ਕੋਨਾ ਕੋਨਾ ਵਿਕਾਸ ਦੀ ਗਵਾਹੀ ਭਰ ਰਿਹਾ ਹੈ।

ਕੇਵਲ ਤੇ ਕੇਵਲ ਵਿਕਾਸ ਦੇ ਮੁੱਦੇ ‘ਤੇ ਵਿਧਾਨ ਸਭਾ ਚੋਣ ਲੜਾਂਗਾ-ਰਾਣਾ ਕੇ.ਪੀ. ਸਿੰਘ

ਰਾਣਾ ਨੇ ਕਿਹਾ ਹਲਕੇ ਵਿੱਚ ਪਾਰਟੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਉਹ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਇਹ ਸੀਟ ਵੱਡੇ ਫਰਕ ਨਲਾ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਉਪਰੰਤ ਰਾਣਾ ਕੇ.ਪੀ. ਸਿੰਘ ਨੇ ਕਾਰ ਸੇਵਾ ਕਿਲ੍ਹਾ ਅਨੰਦਗੜ ਦੇ ਮੁੱਖੀ ਬਾਬਾ ਸੁੱਚਾ ਸਿੰਘ ਜੀ ਤੋਂ ਵੀ ਆਸ਼ੀਰਵਾਦ ਲਿਆ।

ਇਸ ਮੌਕੇ ‘ਤੇ ਰਮੇਸ਼ ਚੰਦਰ ਦਸਗਰਾਂਈ, ਹਰਬੰਸ ਲਾਲ ਮਹਿੰਦਲੀ, ਕਮਲਦੇਵ ਜੋਸ਼ੀ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਸਲ, ਪ੍ਰੇਮ ਸਿੰਘ ਬਾਸੋਵਾਲ, ਸੰਜੇ ਸਾਹਨੀ ਪ੍ਰਧਾਨ ਨਗਰ ਕੌਸਲ ਨੰਗਲ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ,ਬਲਵੀਰ ਸਿੰਘ ਭੀਰੀ, ਨਰਿੰਦਰ ਪੁਰੀ, ਇੰਦਰਜੀਤ ਸਿੰਘ ਅਰੋੜਾ, ਚੌਧਰੀ ਪਹੂ ਲਾਲ,ਪ੍ਰਿਤਪਾਲ ਸਿੰਘ ਗੰਡਾ, ਨਰਿੰਦਰ ਸਿੰਘ ਨਿੰਦਾ, ਗੁਰਨਾਮ ਸਿੰਘ ਝੱਜ, ਮੋਹਣ ਸਿੰਘ ਭੁੱਲਰ,ਪੰਡਿਤ ਓਮ ਪ੍ਰਕਾਸ਼, ਕਮਲਦੀਪ ਕੌਰ, ਸਵਰਨ ਸਿੰਘ ਰਿਟਾ. ਡੀਈਓ, ਕੁਲਦੀਪ ਸਿੰਘ ਬੰਗਾ,ਰਾਣਾ ਹਰਿੰਦਰ ਸਿੰਘ ਸੋਢੀ,ਹਿਮਾਸ਼ੁ ਟੰਡਨ,ਬਲਵੀਰ ਸਿੰਘ ਬੱਢਲ, ਬਿਕਰਮਜੀਤ ਸਿੰਘ, ਡਾ. ਰਵਿੰਦਰ ਦੀਵਾਨ, ਟੋਨੀ ਸਹਿਗਲ, ਗੁਰਿੰਦਰ ਸਿੰਘ ਬੰਟੀ ਵਾਲੀਆ,ਪ੍ਰਵੇਸ਼ ਮਹਿਤਾ ਸਮੇਤ ਹਲਕੇ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।