ਚੋਣ ਆਬਜ਼ਰਵਰਾਂ ਨੇ ਲੋਕਾਂ ਨੂੰ ਮਿਲਣ ਦਾ ਸਮਾਂ ਨਿਰਧਾਰਤ ਕੀਤਾ- ਜ਼ਿਲ੍ਹਾ ਚੋਣ ਅਫਸਰ ਸੋਨਾਲੀ ਗਿਰੀ

185

ਚੋਣ ਆਬਜ਼ਰਵਰਾਂ ਨੇ ਲੋਕਾਂ ਨੂੰ ਮਿਲਣ ਦਾ ਸਮਾਂ ਨਿਰਧਾਰਤ ਕੀਤਾ- ਜ਼ਿਲ੍ਹਾ ਚੋਣ ਅਫਸਰ ਸੋਨਾਲੀ ਗਿਰੀ

ਬਹਾਦਰਜੀਤ ਸਿੰਘ /ਰੂਪਨਗਰ, 2 ਫਰਵਰੀ,2022

ਜ਼ਿਲ੍ਹਾ ਚੋਣ ਅਫਸਰ ਸੋਨਾਲੀ ਗਿਰੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਨੇ ਚੋਣਾਂ ਸਬੰਧੀ ਕਿਸੇ ਵੀ ਮਾਮਲੇ ਦੇ ਲਈ ਲੋਕਾਂ ਨਾਲ ਮੁਲਾਕਾਤ ਲਈ ਸਵੇਰੇ 10 ਵਜੇ ਤੋਂ 11 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ  ਹੈ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ .ਪੰਧਾਰੀ ਯਾਦਵ, ਆਈ.ਏ.ਐਸ. (ਜਨਰਲ ਆਬਜ਼ਰਵਰ) ਦਾ ਮੋਬਾਇਲ ਨੰਬਰ 88476-97969 ਅਤੇ ਨਰਿੰਦਰ ਕੁਮਾਰ ਨਾਇਕ ,ਆਈ.ਆਰ.ਐਸ. (ਐਕਸਪੈਂਡੀਚਰ ਆਬਜ਼ਰਵਰ) ਮੋਬਾਇਲ ਨੰਬਰ 70092-71924 ਦਾ ਦਫਤਰ ਨਹਿਰੀ ਵਿਸ਼ਰਾਮ ਘਰ (ਸਾਹਮਣੇ ਡਿਪਟੀ ਕਮਿਸ਼ਨਰ ਦਫ਼ਤਰ) ਰੂਪਨਗਰ ਵਿਖੇ ਬਣਾਇਆ ਗਿਆ ਹੈ । ਧਰਮਿੰਦਰ ਸਿੰਘ, ਆਈ.ਪੀ.ਐਸ.(ਪੁਲੀਸ ਆਬਜ਼ਰਵਰ) ਮੋਬਾਇਲ ਨੰ. 88476-39004 ਦਾ ਦਫਤਰ ਪੀ.ਡਬਿਲਊ.ਡੀ . ਵਿਸ਼ਰਾਮ ਘਰ ( ਮਹਾਰਾਜਾ ਰਣਜੀਤ ਸਿੰਘ ਬਾਗ ਦੇ ਨਜ਼ਦੀਕ) ਵਿਖੇ ਬਣਾਇਆ ਗਿਆ ਹੈ ।

ਚੋਣ ਆਬਜ਼ਰਵਰਾਂ ਨੇ ਲੋਕਾਂ ਨੂੰ ਮਿਲਣ ਦਾ ਸਮਾਂ ਨਿਰਧਾਰਤ ਕੀਤਾ- ਜ਼ਿਲ੍ਹਾ ਚੋਣ ਅਫਸਰ ਸੋਨਾਲੀ ਗਿਰੀ

ਸੋਨਾਲੀ ਗਿਰੀ ਨੇ ਦੱਸਿਆ ਕਿ ਆਬਜ਼ਰਵਰਾਂ ਵਲੋਂ ਰੂਪਨਗਰ ਦੇ ਤਿੰਨ ਹਲਕਿਆਂ ਰੂਪਨਗਰ,ਸ੍ਰੀ ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਵਿਖੇ ਵਿਧਾਨ ਸਭਾ ਚੋਣਾਂ  ਦੇ ਪ੍ਰਬੰਧਾਂ, ਰੋਕਥਾਮ ਲਈ ਕੀਤੇ ਪ੍ਰਬੰਧ, ਪੋਲਿੰਗ ਕਰਮਚਾਰੀਆਂ ਦੀ ਰੈਂਡਮਾਈਜ਼ੇਸ਼ਨ, ਚੋਣ ਸਮੱਗਰੀ ਦੀ ਖਰੀਦ ਅਤੇ ਫਾਰਮਾਂ ਦੀ ਛਪਾਈ ਆਦਿ ਦੇ ਪ੍ਰਬੰਧਾਂ, ਪੁਲਿਸ ਕਰਮਚਾਰੀਆਂ ਦੀ ਸਿਖਲਾਈ, ਡਿਸਪੈਚ ਪ੍ਰਬੰਧਾਂ, ਸਟਰਾਂਗ ਰੂਮ ਸਥਾਨਾਂ ਅਤੇ ਸੁਰੱਖਿਆ ਪ੍ਰਬੰਧ , ਗਿਣਤੀ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ।