ਰੋਟਰੀ ਕਲੱਬ ਰੋਪੜ ਸੈਂਟਰਲ ਦੁਆਰਾ ਕਲਗੀਧਰ ਕੰਨਿਆ ਪਾਠਸ਼ਾਲਾ ਵਿੱਚ ਵਾਟਰ ਕੂਲਰ ਲਗਾਇਆ
ਬਹਾਦਰਜੀਤ ਸਿੰਘ/ਰੂਪਨਗਰ,18 ਜੂਨ,2025
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਕਲਗੀਧਰ ਕੰਨਿਆ ਪਾਠਸ਼ਾਲਾ ਵਿਖੇ ਵਾਟਰ ਕੂਲਰ ਅਤੇ ਆਰਓ ਸਿਸਟਮ ਲਗਾਇਆ ਗਿਆ। ਜਿਸ ਦਾ ਉਦਘਾਟਨ ਅਸਿਸਟੈਂਟ ਗਵਰਨਰ ਰੋਟੇਰੀਅਨ ਡਾਕਟਰ ਭੀਮ ਸੈਨ ਵੱਲੋਂ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਸਕੂਲ ਵਿੱਚ ਕਲੱਬ ਵੱਲੋਂ ਇੱਕ ਲੜਕੀਆਂ ਲਈ ਪਿੰਕ ਟੋਇਲਟ ਅਤੇ ਇੱਕ ਕੰਪਿਊਟਰ ਤੇ ਹੁਣ ਬੱਚਿਆਂ ਲਈ ਵਾਟਰ ਕੂਲਰ ਲਗਵਾਇਆ ਗਿਆ।
ਅਸਿਸਟੈਂਟ ਗਵਰਨਰ ਡਾਕਟਰ ਭੀਮ ਸੈਨ ਨੇ ਦੱਸਿਆ ਕਿ ਉਹ ਰੋਪੜ ਦੇ ਰੋਟਰੀ ਕਲੱਬਾਂ ਵੱਲੋਂ ਹੁਣ ਤੱਕ ਇਸ ਸਾਲ ਦੇ ਵਿੱਚ ਚਾਰ ਵੱਖ-ਵੱਖ ਥਾਵਾਂ ਤੇ ਵਾਟਰ ਕੂਲਰ ਲਗਾਏ ਗਏ। ਇਸ ਮੌਕੇ ਤੇ ਸਾਬਕਾ ਪ੍ਰਧਾਨ ਅਜਮੇਰ ਸਿੰਘ,ਮਨਿੰਦਰਪਾਲ ਸਿੰਘ ਸਾਹਨੀ, ਜਤਿੰਦਰ ਸਿੰਘ ਸੇਠੀ, ਹਰਪ੍ਰੀਤ ਸਿੰਘ ਸੇਠੀ, ਸੁਖਵਿੰਦਰ ਸਿੰਘ, ਰਣਬੀਰ ਸਿੰਘ, ਬੀਬੀ ਕਮਲੇੇਸ਼ ਕੌਰ, ਭਾਈ ਸ਼ਿਵਮ ਸਿੰਘ ਅਤੇ ਰਾਗੀ ਨਿਰਮਲ ਸਿੰਘ ਹਾਜ਼ਰ ਸਨ।