ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੁੰਜਿਆ ਪਟਿਆਲਾ ਸ਼ਹਿਰ, ਸ਼ਹਿਰ ਵਿੱਚ ਭਗਵਾਨ ਸ਼੍ਰੀ ਰਾਮ ਦੇ ਨਾਮ ਦੇ ਲਾਏ ਗਏ ਅਨੇਕਾਂ ਲੰਗਰ
ਪਟਿਆਲਾ, 17 ਅਪ੍ਰੈਲ,2024
ਸ਼੍ਰੀ ਰਾਮ ਨੌਮੀ ਦੇ ਸ਼ੁਭ ਮੌਕੇ ‘ਤੇ ਬੁੱਧਵਾਰ ਨੂੰ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਸ਼ੁਭ ਮੌਕੇ ‘ਤੇ ਸ਼ਹਿਰ ‘ਚ ਕਈ ਥਾਵਾਂ ‘ਤੇ ਲੰਗਰ ਲਗਾਏ ਗਏ। ਭਗਵਾਨ ਸ਼੍ਰੀ ਰਾਮ ਦੇ ਪ੍ਰਕਾਸ਼ ਦਿਹਾੜੇ ‘ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਸ਼ੋਭਾਯਾਦਰਾ ਕੱਢੀ ਗਈ।
ਲੋਕਸਭਾ ਮੈਂਬਰ ਪ੍ਰਨੀਤ ਕੌਰ ਅਤੇ ਭਾਜਪਾ ਦੇ ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਸ਼ਹਿਰ ਦੇ ਸਾਰੇ ਪ੍ਰੋਗਰਾਮਾਂ ਦਾ ਹਿੱਸਾ ਬਣੇ। ਸਨਾਤਨ ਧਰਮ ਸਭਾ ਵੱਲੋਂ ਆਰੀਆ ਸਮਾਜ ‘ਚ ਆਯੋਜਿਤ ਸ਼੍ਰੀ ਰਾਮ ਨੌਮੀ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਪ੍ਰਬੰਧਕਾਂ ਨੇ ਲੋਕਸਭਾ ਮੈਂਬਰ ਪ੍ਰਨੀਤ ਕੌਰ ਅਤੇ ਸੰਜੀਵ ਸ਼ਰਮਾ ਬਿੱਟੂ ਦਾ ਸਨਮਾਨ ਕੀਤਾ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਸ਼੍ਰੀ ਰਾਮ ਦੇ ਜਨਮ ਅਸਥਾਨ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਮੰਦਿਰ ਦੀ ਸਥਾਪਨਾ ਕਰਕੇ ਕਰੋੜਾਂ ਭਾਰਤੀਆਂ ਦੀ ਆਸਥਾ ਨੂੰ ਨਵੇਂ ਜੋਸ਼ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਦੇਸ਼ ਅਬੂ ਧਾਬੀ ਦੇ ਅਲ ਵਕਬਾ ਇਲਾਕੇ ‘ਚ 27 ਏਕੜ ਜ਼ਮੀਨ ‘ਤੇ ਬਣੇ ਸ਼੍ਰੀ ਰਾਮ ਮੰਦਰ ‘ਚ ਹਰ ਰੋਜ਼ 65 ਹਜ਼ਾਰ ਸ਼ਰਧਾਲੂ ਮੱਥਾ ਟੇਕਣ ਲਈ ਆ ਰਹੇ ਹਨ।
ਭਗਵਾਨ ਸ਼੍ਰੀ ਰਾਮ ਦੀ ਮਹਿਮਾ ਦਾ ਇਸ ਤੋਂ ਵੱਡਾ ਪ੍ਰਮਾਣ ਕੋਈ ਹੋਰ ਨਹੀਂ ਹੋ ਸਕਦਾ। ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੀ ਸਥਾਪਨਾ ਤੋਂ ਬਾਅਦ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਵੱਡਾ ਹੁਲਾਰਾ ਮਿਲਿਆ ਹੈ, ਜਿਸ ਦਾ ਨਜ਼ਾਰਾ ਬੁੱਧਵਾਰ ਨੂੰ ਸ਼ਹਿਰ ਦੇ ਹਰ ਹਿੱਸੇ ‘ਚ ਹੀ ਦੇਖਣ ਨੂੰ ਮਿਲਿਆ।
ਸ਼੍ਰੀ ਰਾਮ ਲੀਲਾ ਕਮੇਟੀ ਰਾਘੋਮਾਜਰਾ ਵਿੱਚ ਸੰਜੀਵ ਸ਼ਰਮਾ ਬਿੱਟੂ ਦੀ ਅਗਵਾਈ ਵਿੱਚ ਰਾਮ ਕੁਮਾਰ ਟੰਡਨ ਅਤੇ ਲਕਸ਼ਮਣ ਟੰਡਨ ਨੇ ਪਾਲਕੀ ਸਜਾਈ। ਇਸ ਵਾਰ ਕਮੇਟੀ ਵੱਲੋਂ ਪਾਲਕੀ ਵਿੱਚ ਅਯੁੱਧਿਆ ਮੰਦਰ ਵਾਂਗ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਤਿਆਰ ਕੀਤੀ ਗਈ ਸੀ, ਜਿਸ ਨੂੰ ਦੇਖ ਕੇ ਰਾਮ ਭਗਤਾਂ ਨੇ ਅਯੁੱਧਿਆ ਵਾਂਗ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕੀਤੇ।