ਰੂਪਨਗਰ ਪੁਲਿਸ ਵਲੋ ਨਸ਼ਿਆਂ ਦੇ ਖਾਤਮੇ ਲਈ ਅਰੰਭੀ ਗਈ ਮੁਹਿੰਮ ; ਜਿਲਾ ਪੁਲੀਸ ਵੱਲੋਂ ਵਾਕਾਥੋਨ ਦਾ ਆਯੋਜਨ

155

ਰੂਪਨਗਰ ਪੁਲਿਸ ਵਲੋ ਨਸ਼ਿਆਂ ਦੇ ਖਾਤਮੇ ਲਈ ਅਰੰਭੀ ਗਈ ਮੁਹਿੰਮ ; ਜਿਲਾ ਪੁਲੀਸ ਵੱਲੋਂ ਵਾਕਾਥੋਨ ਦਾ ਆਯੋਜਨ

ਬਹਾਦਰਜੀਤ ਸਿੰਘ /ਰੂਪਨਗਰ,28 ਜੂਨ,2024

ਗੁਲਨੀਤ ਸਿੰਘ ਖੁਰਾਣਾ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਗੋਰਵ ਯਾਦਵ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਕੁਲਦੀਪ ਸਿੰਘ  ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀ ਨਿਗਰਾਨੀ ਹੇਠ ਸਮਾਜ ਵਿੱਚੋ ਨਸ਼ੇ ਦੇ ਕੋਹੜ ਰੂਪੀ ਦੈਂਤ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ।ਜੋ ਇਸੇ ਲੜੀ ਤਹਿਤ ਨਸ਼ਿਆ ਦੇ ਮਨੁੱਖੀ ਜੀਵਨ ਤੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਨ ਅਤੇ ਨੋਜਵਾਨਾ ਨੂੰ ਖੇਡਾ ਵੱਲ ਪ੍ਰੇਰਿਤ ਕਰਨ ਲਈ ਅੱਜ ਨੰਗਲ ਵਿਖੇ ਵਾਕਾਥੋਨ  ਦਾ ਆਯੋਜਨ  ਕੀਤਾ ਗਿਆ ਹੈ। ਨਿਲਾਂਬਰੀ ਜਗਦਲੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਅਤੇ ਗੁਲਨੀਤ ਸਿੰਘ ਖੁਰਾਣਾ ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਝੰਡੀ ਦਿਖਾ ਕੇ ਇਸ ਵਾਕਾਥੋਨ ਦੀ ਆਰੰਭਤਾ ਕੀਤੀ।

ਰੂਪਨਗਰ ਪੁਲਿਸ ਵਲੋ ਨਸ਼ਿਆਂ ਦੇ ਖਾਤਮੇ ਲਈ ਅਰੰਭੀ ਗਈ ਮੁਹਿੰਮ ; ਜਿਲਾ ਪੁਲੀਸ ਵੱਲੋਂ ਵਾਕਾਥੋਨ ਦਾ ਆਯੋਜਨ

ਇਹ ਵਾਕਾਥੋਨ ਰੇਲਵੇ ਰੋਡ ਬਾਟਾ ਸ਼ੋਅਰੂਮ ਨੰਗਲ ਤੋਂ ਲੈ ਕੇ ਬੱਸ ਸਟੈਂਡ ਮੇਨ ਬਜ਼ਾਰ ਹੁੰਦੀ ਹੋਈ (ਕਰੀਬ 3.5 ਕਿ.ਮੀ.) ਕ੍ਰਿਕਟ ਗਰਾਂਊਡ ਨੰਗਲ ਸਮਾਪਤ ਹੋਈ।ਇਸ ਵਿੱਚ ਪੁਲਿਸ ਤੋ ਇਲਾਵਾ ਵੱਖ-ਵੱਖ ਕਲੱਬਾਂ ਦੇ ਮੈਂਬਰ, ਸੀਨੀਅਰ ਸਿਟੀਜ਼ਨ, ਇਲਾਕੇ ਦੇ ਮੋਹਤਵਰ ਪੁਰਸ਼ਾ, ਨੋਜਵਾਨਾ ਅਤੇ ਆਪ ਪਬਲਿਕ ਵਲੋਂ ਸ਼ਮੂਲੀਅਤ ਕੀਤੀ ਗਈ।ਇਸ ਤੋਂ ਪਹਿਲਾਂ ਨਸ਼ਿਆ ਵਿਰੁੱਧ ਚਲਦੀ ਮੁਹਿੰਮ ਤਹਿਤ 326 ਸੈਮੀਨਾਰ,ਜਾਗਰੂਕ ਰੈਲੀਆ, ਮਿਨੀ ਮੈਰਾਥਨ ਰਾਹੀ ਨਸ਼ਿਆ ਪ੍ਰਤੀ ਲੋਕਾ ਨੂੰ ਜਾਗਰੂਕ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਸਾਈਕਲ ਰੈਲੀ ਅਯੋਜਿਤ ਕੀਤੀ ਗਈ ਤੇ ਮੋਰਿੰਡਾ ਤੇ ਸ੍ਰੀ ਚਮਕੋਰ ਸਾਹਿਬ ਵਿਖੇ ਵਾਲੀਬਾਲ ਦਾ ਮੈਚ ਕਰਾਇਆ ਗਿਆ, ਨੰਗਲ ਵਿਖੇ ਕ੍ਰਿਕਟ ਮੈਚ ਕਰਾਇਆ ਗਿਆ।ਜਿਲ੍ਹਾ ਪੱਧਰੀ ਹਾਕੀ ਦਾ ਮੈਚ ਹਾਕਸ ਕਲੱਬ ਰੂਪਨਗਰ ਵਿਖੇ ਕਰਾਇਆ ਗਿਆ।ਇਸ ਮੁਹਿੰਮ ਤਹਿਤ 10 ਨਸ਼ਾ ਕਰਨ ਵਾਲੇ ਵਿਅਕਤੀਆ ਨੂੰ ਡੀ-ਐਡੀਕਸ਼ਨ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਤੇ 33 ਵਿਅਕਤੀਆ ਦੇ ਖਿਲਾਫ ਰੋਕੂ ਕਾਰਵਾਈ ਕੀਤੀ ਗਈ ਹੈ।

ਰੂਪਨਗਰ ਪੁਲਿਸ ਵਲੋ ਨਸ਼ਿਆਂ ਦੇ ਖਾਤਮੇ ਲਈ ਅਰੰਭੀ ਗਈ ਮੁਹਿੰਮ ; ਜਿਲਾ ਪੁਲੀਸ ਵੱਲੋਂ ਵਾਕਾਥੋਨ ਦਾ ਆਯੋਜਨ

ਮਿਤੀ 01.01.2024 ਤੋਂ ਹੁਣ ਤੱਕ ਐਨ.ਡੀ.ਪੀ.ਐਸ.ਐਕਟ ਤਹਿਤ ਕੁੱਲ 64 ਮੁਕੱਦਮੇ ਦਰਜ ਕੀਤੇ ਗਏ ਹਨ।ਜਿਨ੍ਹਾਂ ਵਿੱਚ 97 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ।ਜਿਨ੍ਹਾਂ ਪਾਸੋ 68 ਕਿਲੋ 340 ਗ੍ਰਾਮ ਗਾਂਜਾ, 23 ਕਿਲੋ 500 ਗ੍ਰਾਮ ਭੁੱਕੀ, 1 ਕਿਲੋ 928 ਗ੍ਰਾਮ ਨਸ਼ੀਲਾ ਪਾਊਡਰ, 1 ਕਿਲੋ 400 ਗ੍ਰਾਮ ਚਰਸ, 1 ਕਿਲੋ 20 ਗ੍ਰਾਮ ਅਫੀਮ, 32 ਗ੍ਰਾਮ ਹੈਰੋਇਨ ਅਤੇ 721 ਟੀਕੇ/ਗੋਲੀਆਂ ਅਤੇ 1,27,550/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।ਜੋ ਮੁੱਖ ਮਹਿਮਾਨ ਵਲੋਂ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ਿਆ ਦੇ ਖਾਤਮੇ ਲਈ ਜਿਲ੍ਹਾ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਇਸ ਸਬੰਧੀ ਆਪਣੇ ਆਸ-ਪਾਸ ਕਿਸ਼ੋਰ ਅਵਸਥਾ ਦੇ ਬੱਚਿਆ ਨੂੰ ਜਾਗਰੂਕ ਕੀਤਾ ਜਾਵੇ।ਜਿਲਾ ਪੁਲਿਸ ਵਲੋ ਨਸ਼ਿਆਂ ਦੇ ਖਾਤਮੇ ਲਈ ਅਰੰਭੀ ਗਈ ਇਹ ਮੁਹਿੰਮ ਅੱਗੇ ਵੀ ਇਸੀ ਤਰ੍ਹਾ ਜਾਰੀ ਰਹੇਗੀ।