ਜਿਲ੍ਹਾ ਕਾਂਗਰਸ ਰੂਪਨਗਰ ਨੇ ਸੰਵਿਧਾਨ ਬਚਾਓ ਦਿਵਸ ਮਨਾਇਆ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,26 ਨਵੰਬਰ,2025
ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਤਹਿਤ ਰੂਪਨਗਰ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਜਿਲ੍ਹਾ ਕਾਂਗਰਸ ਭਵਨ ਵਿਖੇ ਸੰਵਿਧਾਨ ਬਚਾਓ ਦਿਵਸ ਮਨਾਇਆ ਗਿਆ ਅਤੇ ਸਵਿਧਾਨ ਇਸ ਮੌਕੇ ਅਸ਼ਵਨੀ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕੀ ਇਹ ਸੰਵਿਧਾਨ ਦਾ ਖਰੜਾ 26 ਨਵੰਬਰ 1949 ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਅਤੇ ਜਿਸ ਨੂੰ 26 ਜਨਵਰੀ 1950 ਨੂੰ ਦੇਸ਼ ਲਾਗੂ ਕੀਤਾ ਗਿਆ ਇਹ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਚਾਹੇ ਓਹ ਕਿਸੇ ਵੀ ਧਰਮ ਜਾਤ ਫਿਰਕੇ ਨਾਲ ਸਬੰਧਤ ਰੱਖਦੇ ਸਨ ਉਹਨਾਂ ਦੇ ਅਧਿਕਾਰਾ ਅਤੇ ਹੱਕਾਂ ਦੀ ਰਾਖੀ ਲਈ ਸਮਰਪਤ ਸੀ ਤਾਂ ਜੌ ਦੇਸ਼ ਦਾ ਹਰ ਇਕ ਨਾਗਰਿਕ ਬਿਨਾ ਕਿਸੇ ਡਰ , ਧਾਰਮਿਕ ਅਤੇ ਜਾਤੀਗਤ ਭੇਦਭਾਵ ਤੋਂ ਇਕ ਅਮਨ ਸ਼ਾਂਤੀ ਦੇ ਮਹੌਲ ਵਿੱਚ ਰਹੇ ਸਕੇ
ਪਰ ਅੱਜ ਦੇ ਹਾਲਾਤ ਵਿੱਚ ਬੀਜੇਪੀ ਸਰਕਾਰ ਜਿਸ ਤਰਾਂ ਨਾਲ ਸੰਵਿਧਾਨ ਸੰਸਥਾਵਾਂ ਦਾ ਘਾਣ ਕਰ ਕੇ ਉਹਨਾਂ ਨੂੰ ਅਸੀਮਿਤ ਤਾਕਤਾਂ ਦੇ ਕੇ ਨਿਰੰਕੁਸ਼ਤਾ ਵੱਲ ਲੈਕੇ ਜਾ ਰਹੀ ਹੈ ਓਹ ਦੇਸ਼ ਦੇ ਭਵਿੱਖ ਲਈ ਘਾਤਕ ਕਦਮ ਹੈ ਇਹ ਦੇਸ਼ ਨੂੰ ਫੇਰ ਮਾਨਸਿਕ ਅਤੇ ਸਰੀਰਕ ਗੁਲਾਮਤਾ ਵੱਲ ਨੂੰ ਧੱਕਿਆ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਨੇ ਜਿਵੇਂ ਦੇਸ਼ ਦੀ ਅਜਾਦੀ ਲਈ ਇਕ ਲੰਬੀ ਲੜਾਈ ਲੜੀ ਸੀ ਉਸ ਤਰਾ ਹੀ ਕਾਂਗਰਸ ਇਸ ਸੰਵਿਧਾਨ ਬਚਾਉਣ ਦੀ ਲੜੀ ਲਈ ਕਿਸੇ ਵੀ ਸ਼ੰਘਰਸ਼ ਲਈ ਤਿਆਰ ਹੈ ਚਾਹੇ ਇਸ ਲਈ ਕੁਝ ਵੀ ਕਰਨਾ ਪਵੇ ਪਾਰਟੀ ਹਰ ਕੁਰਬਾਨੀ ਲਈ ਤਿਆਰ ਹੈ।
ਇਸ ਮੌਕੇ ਰਾਜੇਸ਼ਵਰ ਲਾਲੀ ਨੇ ਬੋਲਦੇ ਹੋਏ ਕਿਹਾ ਕੀ ਸੰਵਿਧਾਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਉਸਾਰੂ ਅਤੇ ਨਿਰਪੱਖ ਸੋਚ ਦਾ ਧਾਰਨੀ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਖਤਮ ਨਹੀਂ ਹੋਣ ਦਿੱਤਾ ਜਾਵੇਗਾ। ਕੌਂਸਲਰ ਰਜੇਸ਼ ਨੇ ਬੋਲਦੇ ਹੋਏ ਕਿਹਾ ਕੀ ਦੇਸ਼ ਦੀ ਅਜਾਦੀ ਲਈ ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੱਖਾਂ ਲੋਕਾਂ ਦਾ ਬਹੁੱਤ ਯੋਗਦਾਨ ਹੈ ਅਤੇ ਅੰਗਰੇਜਾਂ ਤੋਂ ਪੈਨਸ਼ਨ ਪਾਉਣ ਵਾਲੇ ਲੋਕ ਅੱਜ ਇਸ ਅਜਾਦ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਤੇ ਲੱਗੇ ਹੋਏ ਹਨ ਪਰ ਕਾਂਗਰਸ ਹਮੇਸ਼ਾ ਇਸ ਦਾ ਡੱਟ ਕੇ ਮੁਕਾਬਲਾ ਕਰੇਗੀ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵ੍ਹਿਸਕੀ ਨੇ ਸਭ ਵਰਕਰ ਅਤੇ ਅਹੁਦੇਦਾਰ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਅੱਜ ਦਾ ਇਕੱਠ ਦਸਦਾ ਹੈ ਕਿ ਕਾਂਗਰਸ ਦਾ ਹਰ ਸਿਪਾਹੀ ਇਸ ਲੜਾਈ ਲਈ ਹਮੇਸ਼ਾ ਤਿਆਰ ਬਰ ਤਿਆਰ ਹੈ।

ਇਸ ਮੌਕੇ ਸਾਬਕਾ ਆਈ ਸੀ ਸੀ ਮੈਂਬਰ ਰਮੇਸ਼ ਗੋਇਲ , ਜਰਨਲ ਸਕੱਤਰ ਰਾਣਾ ਵਿਸ਼ਵਪਾਲ ਸਿੰਘ, ਅਸ਼ੋਕ ਵਾਹੀ ਪ੍ਰਧਾਨ ਨਗਰ ਕੌਂਸਲ ਰੂਪਨਗਰ, ਐਡਵੋਕੇਟ ਆਰ ਐਨ ਮੋਦਗਿਲ, ਰਾਜੇਸ਼ਵਰ ਲਾਲੀ, ਲਖਵੰਤ ਹਿਰਦਾਪੁਰ,ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸ ਸੀ ਸੈੱਲ, ਕੌਂਸਲਰ ਪੋਮੀ ਸੋਨੀ , ਕੌਂਸਲਰ ਪਰਮਿੰਦਰ ਪਿੰਕਾ,ਕੌਂਸਲਰ ਮੋਹਿਤ ਸ਼ਰਮਾ,ਕੌਂਸਲਰ ਮਦਨ ਗੁਪਤਾ, ਕੌਂਸਲਰ ਗੁਰਮੀਤ ਸਿੰਘ ਰਿੰਕੂ, ਕੌਸਲਰ ਅਮਰਜੀਤ ਸਿੰਘ ਸੈਣੀ, ਕੌਂਸਲਰ ਅਤੇ ਬਲਾਕ ਪ੍ਰਧਾਨ ਸਰਬਜੀਤ ਸਿੰਘ, ਕੌਂਸਲਰ ਚਰਨਜੀਤ ਸਿੰਘ ਚੰਨੀ, ਮਿੰਟੂ ਸਰਾਫ ਸਿਟੀ ਪ੍ਰਧਾਨ, ਹਿਮਾਂਸ਼ੂ ਟੰਡਨ, ਕਰਮ ਸਿੰਘ, ਸੂਰਜ ਧੀਮਾਨ, ਜਰਨਲ ਸਕੱਤਰ ਅਵਨੀਸ਼ ਮੋਦਗਿਲ,ਵਿਨੋਦ ਮਹਿੰਦਲੀ ਜਰਨਲ ਸਕੱਤਰ, ਰਾਜੀਵ ਨੰਗਲ ਸੈਕਟਰੀ , ਜਸਪਾਲ ਪਾਲੀ ਜਰਨਲ ਸਕੱਤਰ ,ਦੀਪਕ ਘਨੋਲਾ,ਰਾਜਿੰਦਰ ਭੰਵਰਾ, ਇਸ਼ਪ੍ਰਿਤ ਘਨੌਲੀ,ਲਾਡੀ ਢੱਕੀ, ਮਨਪ੍ਰੀਤ ਰਸੂਲਪੁਰ,ਭੁਪਿੰਦਰ ਸਿੰਘ ਆਫਿਸ ਇੰਚਾਰਜ ਹਾਜਰ ਸਨ।












