ਰੂਪਨਗਰ ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਕੀਤੇ ਤਿੱਖੇ ਹਮਲੇ ,ਸਰਕਾਰ ਨੂੰ ਵੱਖ -ਵੱਖ ਮੁੱਦਿਆਂ ਤੇ ਫੇਲ੍ਰ ਕਰਾਰ ਦਿੱਤਾ

33

ਰੂਪਨਗਰ ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਕੀਤੇ ਤਿੱਖੇ ਹਮਲੇ ,ਸਰਕਾਰ ਨੂੰ ਵੱਖ -ਵੱਖ ਮੁੱਦਿਆਂ ਤੇ ਫੇਲ੍ਰ ਕਰਾਰ ਦਿੱਤਾ

ਬਹਾਦਰਜੀਤ  ਸਿੰਘ /royalpatiala.in News/ ਰੂਪਨਗਰ,24 ਦਸੰਬਰ,2025

ਅੱਜ  ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਮੰਦੀ  ਕਾਨੂੰਨ ਵਿਵਸਥਾ, ਸੜਕਾਂ ਦੀ ਬਦ ਤੋਂ ਬਦਤਰ ਹਾਲਾਤ ਅਤੇ ਮਾਈਨਿੰਗ ਨੂੰ ਲੈਕੇ ਸਰਕਾਰ ਤੇ ਜਬਰਦਸਤ ਹਮਲੇ ਬੋਲੇ ਗਏ ਅਤੇ ਅਤੇ ਗੈਂਗ ਵਾਰ ਨੂੰ ਲੈਕੇ ਵੀ ਵੱਡੇ ਸਵਾਲ ਕੀਤੇ ਗਏ ।

ਉਨ੍ਹਾਂ ਿਕਹਾ ਿਕ ਅੱਜ ਕੋਈ ਵੀ ਆਦਮੀ ਆਪਣੇ ਆਪ ਨੂੰ ਪੰਜਾਬ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਰੂਪਨਗਰ ਜਿਲ੍ਹੇ ਵਿੱਚ ਹੋ ਰਹੀ ਕੁਦਰਤੀ ਸਰੋਤਾ ਦੀ ਲੁੱਟ ਵਾਰੇ ਕਾਂਗਰਸ  ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ‘ਆਪ’  ਸਰਕਾਰ ਵੱਲੋਂ ਜਿਲ੍ਹੇ ਵਿੱਚ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ  ਆਪਣੇ ਆਪ ਨੂੰ ਆਮ ਆਦਮੀ ਦੀ ਪਾਰਟੀ ਕਹਿਣ ਵਾਲੀ ਖਾਸ ਆਦਮੀਆਂ ਦੀ ਇਹ ਸਰਕਾਰ ਜੋ ਵਾਅਦੇ ਕਰਦੀ ਸੀ ਕੀ ਉਹ ਮਾਈਨਿੰਗ ਵਿੱਚੋਂ 20 ਹਜਾਰ  ਕਰੋੜ ਦੇ ਸਾਲਾਨਾ ਰੈਵਨਿਊ ਪੈਦਾ ਕਰੇਗੀ ਪਰ ਉਹ ਸਰਕਾਰ ਵੱਲੋਂ ਅਧਿਕਾਰਤ 4 ਖੱਡਾਂ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਐਲਗਰਾਂ, ਅਗੰਮਪੁਰ ਚੰਦਪੁਰ,ਗੱਜਪੁਰ,ਖੇੜਾ, ਸੈਦਪੁਰ ਵਿਖੇ ਵੱਡੇ ਪੱਧਰ ਤੇ ਨਜਾਇਜ਼  ਮਾਈਨਿੰਗ ਕੀਤੀ ਜਾ ਰਹੀ ਹੈ ਜਿੱਥੇ ਸੈਂਕੜੇ ਹੀ ਟਿੱਪਰ ਦਿਨ ਰਾਤ ਚਲ ਰਹੇ ਹਨ ਜਿਹਨਾਂ ਨਾਲ ਆਮ ਜਨਤਾ ਦੀਆਂ ਮੁਸ਼ਕਿਲ ਵਧਦੀਆਂ ਹਨ ਅਤੇ ਆਮ ਤੌਰ ਤੇ ਹਾਦਸਿਆਂ ਦਾ ਸ਼ਿਕਾਰ ਹੁੰਦੀ ਹੈ ਹੋਰ ਤਾਂ ਹੋਰ ਇਹ ਵਰਤਾਰਾ ਗੁਰੂ ਸਾਹਿਬਾਂ ਦੀ ਸ਼ਹਾਦਤਾਂ ਨੂੰ ਸਮਰਪਤ ਦਿਨਾਂ  ਵਿੱਚ ਵੀ ਇਦਾਂ ਹੀ ਚੱਲਦਾ ਰਿਹਾ ।

ਉਨ੍ਹਾਂ ਦੋਸ਼ ਲਾਇਆ ਿਕ ਇਹ ਸਭ ਕੁੱਝ ਉਦੋਂ ਹੋ ਰਿਹਾ ਹੈ ਜਦੋਂ ਕੀ ਇਸ ਜਿਲ੍ਹੇ ਦਾ ਮੰਤਰੀ ਹਰਜੋਤ ਬੈਂਸ ਖੁਦ ਮਾਇਨਿੰਗ ਮੰਤਰੀ ਰਿਹਾ ਹੋਵੇ । ਕਈ  ਟਿੱਪਰਾਂ ਦੇ ਤਾਂ ਨੰਬਰ ਪਲੇਟ ਵੀ ਨਹੀਂ ਹਨ ਜਿਸ ਨਾਲ ਇਹ ਪਤਾ ਹੀ ਨਹੀਂ ਲੱਗਦਾ ਇਹ ਕਿਸ ਦਾ ਟਿੱਪਰ ਹੈ ਤੇ ਇਸ ਦਾ ਮਾਲਕ ਕੌਣ ਹੈ ਜਿਸ ਨਾਲ ਹਾਦਸਾ ਕਰਨ ਵਾਲੀ ਗੱਡੀ ਪਕੜ ਵਿਚ ਵੀ ਨਹੀਂ ਆਉਂਦੀ।  ਕੁੱਝ ਮਹੀਨੇ ਜਿਲ੍ਹਾ ਕਾਂਗਰਸ ਵਲੋ ਪੁਲਿਸ ਨੂੰ ਇਸ ਸੰਬੰਧ ਵਿੱਚ ਦੱਸਿਆ ਵੀ ਗਿਆ ਸੀ ਪਰ ਉਸ ਵਕਤ ਵੀ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਬਸ  ਕੁਝ ਸਮੇਂ ਸ਼ਾਂਤੀ ਰਹਿਣ ਤੋਂ ਬਾਅਦ ਇਹ ਵਤੀਰਾ ਫਿਰ ਮੁੜ ਕੇ ਸ਼ੁਰੂ ਹੋ ਗਿਆ ਹੈ ।

ਇਸ ਮਾਮਲੇ ਵਿੱਚ ਜਿਲ੍ਹਾ ਪ੍ਰਬੰਧਕੀ (ਡੀਸੀ) ਅਤੇ ਜਿਲ੍ਹਾ ਕਾਨੂੰਨੀ ਢਾਂਚਾ (ਐਸਐਸਪੀ)ਚੁੱਪ ਕਿਉ ਹਨ। ਉਨ੍ਹਾਂ  ਮੰਗ ਕੀਤੀ ਕਿ ਇਹ ਗੈਰਕਾਨੂੰਨੀ ਕੰਮ ਬੰਦ ਕਰਵਾਇਆ ਜਾਵੇ ਇਸ ਸਰਕਾਰ ਦੀ ਕਾਨੂੰਨਾਂ ਵਿਵਸਥਾ ਦਾ ਜਨਾਜਾ ਨਿਕਲ ਚੁੱਕਾ ਹੈ ਦਿਨ ਦਿਹਾੜੇ ਹੀ ਪੰਜਾਬ ਵਿੱਚ ਬੰਦਿਆ ਨੂੰ ਮਾਰਿਆ ਜ ਰਿਹਾ ਹੈ ਪੰਜਾਬ ਗੈਂਗ ਵਾਰ ਦਾ ਗੜ੍ਹ ਬਣ ਚੁੱਕਾ ਹੈ ਸਰਕਾਰ ਇਸ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੀ ਹੈ। ਕਰੈਸ਼ਰਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ।

ਰੂਪਨਗਰ ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਕੀਤੇ ਤਿੱਖੇ ਹਮਲੇ ,ਸਰਕਾਰ ਨੂੰ ਵੱਖ -ਵੱਖ ਮੁੱਦਿਆਂ ਤੇ ਫੇਲ੍ਰ ਕਰਾਰ ਦਿੱਤਾ

ਸੜਕ ਵਿਵਸਥਾ ਦਾ ਦਾ ਬੂਰਾ ਹਾਲ ਹੈ ਸੜਕਾਂ ਵਿੱਚ ਖੱਡਿਆਂ ਦੀ ਜਗ੍ਹਾ ਤਲਾਬ ਬਣ ਚੁੱਕੇ ਹਨ ਨਵੀਆਂ ਸੜਕਾਂ ਤਾਂ ਕਿ ਬਣਨੀਆਂ ਪੁਰਾਣੀਆਂ ਦੀ ਹੀ ਦਰੁਸਤੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅਤੇ ਜਿਲ੍ਹੇ ਦੇ ਲੋਕਾਂ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵਿੱਚ ਦੱਸ ਦਿੱਤਾ ਹੈ ਕੀ ਲੋਕਾਂ ਇਹਨਾ ਤੋ ਪ੍ਰੇਸ਼ਾਨ ਹਨ ਅਤੇ ਇਸ ਸਰਕਾਰ ਨੂੰ ਜਲਦ ਤੋਂ ਜਲਦ ਰੁਖ਼ਸਤ ਕਰਨ ਲਈ ਕਾਹਲੇ ਹਨ। ਉਨ੍ਹਾਂ  ਜਿਲ੍ਹਾ ਪ੍ਰਬੰਧਕੀ ਢਾਂਚੇ ਨੂੰ ਅਪੀਲ ਕੀਤੀ ਕਿ ਇਸ ਨਾਜਾਇਜ਼ ਕੰਮ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਜਿਲ੍ਹਾ ਕਾਂਗਰਸ ਇਸ ਨੂੰ ਆਪਣੇ ਪੱਧਰ ਤੇ ਨਜਿੱਠਣ ਲਈ ਮਜਬੂਰ ਹੋਵੇਗੀ ਇਸ ਮੌਕੇ ਸੁੱਖਵਿੰਦਰ ਸਿੰਘ ਵ੍ਹਿਸਕੀ ਸਾਬਕਾ ਪ੍ਰਧਾਨ, ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸ ਸੀ ਸੈੱਲ, ਰਾਜੇਸ਼ਵਰ ਲਾਲੀ, ਹਿਮਾਂਸ਼ੂ ਟੰਡਨ, ਅਵਨੀਸ਼ ਮੋਦਗਿਲ,ਵਿਨੋਦ ਸ਼ਰਮਾ, ਨਿਤਿਨ ਕੁਮਾਰ ਅਤੇ ਭੁਪਿੰਦਰ ਸਿੰਘ ਰੈਲੋ ਹਾਜਰ ਸਨ।