ਰੂਪਨਗਰ ਜ਼ਿਲ੍ਹੇ ਵਿੱਚ ਹਰ ਪੋਲਿੰਗ ਸਟੇਸ਼ਨ ’ਤੇ ਸੈਲਫ਼ੀ ਕਾਰਨਰ ਬਣਾਏ ਜਾਣਗੇ

232

ਰੂਪਨਗਰ ਜ਼ਿਲ੍ਹੇ ਵਿੱਚ ਹਰ ਪੋਲਿੰਗ ਸਟੇਸ਼ਨ ’ਤੇ ਸੈਲਫ਼ੀ ਕਾਰਨਰ ਬਣਾਏ ਜਾਣਗੇ

ਬਹਾਦਰਜੀਤ ਸਿੰਘ /ਰੂਪਨਗਰ 9 ਫਰਵਰੀ,2022
ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਹਰ ਇੱਕ ਪੋਲਿੰਗ ਸਟੇਸ਼ਨ ਉੱਤੇ ਸੈਲਫ਼ੀ ਕਾਰਨਰ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸੈਲਫ਼ੀ ਕੱਟ ਆਊਟ ਵੀ ਜਾਰੀ ਕੀਤਾ ਗਿਆ ਹੈ। ਇਸ ਸੈਲਫ਼ੀ ਕਟਆਊਟ ਵਿੱਚ ਸ਼ੇਰਾ ਜੋ ਕਿ ਪੰਜਾਬ ਚੋਣਾ ਦਾ ਮਸਕਟ ਹੈ ਦੀ ਵਰਤੋਂ ਕੀਤੀ ਗਈ ਹੈ। ਸ਼ੇਰਾ ਪੰਜਾਬ ਦੇ ਅਮੀਰ ਸਭਿਆਚਾਰ ਦੀ ਪ੍ਰਤੀਨਿੱਧਤਾ ਕਰਦਾ ਹੈ ਅਤੇ ਵੋਟਰ ਜਾਗਰੂਕਤਾ ਲਈ ਬਣਾਇਆ ਗਿਆ ਹੈ।

ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਪੋਲਿੰਗ ਸਟੇਸ਼ਨ ਦੇ 511 ਸਥਾਨਾਂ ਉੱਤੇ ਸੈਲਫ਼ੀ ਪੁਆਇੰਟ ਬਣਾਏ ਜਾਣਗੇ ਜਿਸ ਦਾ ਮੰਤਵ ਵੋਟਰਾਂ ਨੂੰ ਖਾਸ ਕਰ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਰੂਪਨਗਰ ਜ਼ਿਲ੍ਹੇ ਵਿੱਚ ਹਰ ਪੋਲਿੰਗ ਸਟੇਸ਼ਨ ’ਤੇ ਸੈਲਫ਼ੀ ਕਾਰਨਰ ਬਣਾਏ ਜਾਣਗੇ

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਨੂੰ ਦੇਖਿਆ ਜਾਵੇ ਤਾਂ ਹਰ ਵਰਗ ਵਿੱਚ ਸੈਲਫ਼ੀ ਲੈਣ ਦਾ ਬਹੁਤ ਉਤਸਾਹ ਹੈ ਅਤੇ ਇਸ ਕਰੇਜ਼ ਨੂੰ ਧਿਆਨ ਵਿੱਚ ਰੱਖਦਿਆ ਹੋਇਆਂ ਚੋਣ ਕਮਿਸਨਰ ਵਲੋਂ ਅਨੋਖੀ ਪਹਿਲ ਕਰਦਿਆਂ ਇਸ ਬਾਰ ਹਰ ਪੋਲਿੰਗ ਸਟੇਸਨ ਤੇ ਸੈਲਫ਼ੀ ਪੁਆਇੰਟ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਵੋਟਰ ਭਾਵੇਂ ਬਜੁਰਗ, ਨੌਜਵਾਨ, ਦਿਵਿਆਂਗਜਨ, ਔਰਤਾਂ ਆਪਣੀ ਵੋਟ ਪਾਉਣ ਦੇ ਨਾਲ-ਨਾਲ ਇਸ ਸੈਲਫ਼ੀ ਕਾਰਨਰ ਤੋਂ ਆਪਣੀ ਸੈਲਫ਼ੀ ਲੈ ਸਕਣਗੇ ਅਤੇ ਆਪਣੇ ਵਰਗੇ ਹੋਰ, ਵੋਟਰਾਂ ਨੂੰ ਵੀ ਆਪਣੀ ਵੋਟ ਦੀ ਵਰਤੋਂ ਲਈ ਉਤਸਾਹਿਤ ਕਰਨਗੇ।