ਜਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਟ੍ਰੈਫਿਕ ਪੁਲਿਸ, ਰੂਪਨਗਰ ਵੱਲੋਂ ਟ੍ਰੈਫਿਕ ਕਾਨੂੰਨਾਂ, ਨਿਯਮਾਂ ਅਤੇ ਸੁਰੱਖਿਆ ਸੰਬੰਧੀ ਜਾਗਰੂਕਤਾ ਮਹਿੰਮ
ਬਹਾਦਰਜੀਤ ਸਿੰਘ /ਰੂਪਨਗਰ,20 ਮਈ,2025
ਰੂਪਨਗਰ ਜ਼ਿਲੇ ਦੇ ਪ੍ਰਸਿੱਧ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਐਸHਐਸHਪੀ ਗੁਲਨੀਤ ਸਿੰਘ ਖੁਰਾਨਾ ਦੇ ਦਿਸਾਂ ਨਿਰਦੇਸਾਂ ਅਨੁਸਾਰ ਜਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਟ੍ਰੈਫਿਕ ਪੁਲਿਸ, ਰੂਪਨਗਰ ਵੱਲੋਂ ਅਕੈਡਮੀ ਦੇ ਵਿਿਦਆਰਥੀਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ਵਿਖੇ ਟ੍ਰੈਫਿਕ ਕਾਨੂੰਨਾਂ, ਨਿਯਮਾਂ ਅਤੇ ਸੁਰੱਖਿਆ ਸਾਵਧਾਨੀਆਂ ਬਾਰੇ ਸੁਚਾਰੂ ਢੰਗ ਨਾਲ ਜਾਣਕਾਰੀ ਦਿੱਤੀ ਗਈ ਤਾਂ ਜੋ ਭਵਿੱਖ ਵਿੱਚ ਵਿਿਦਆਰਥੀਆਂ ਦੀ ਟ੍ਰੈਫਿਕ ਕੰਟਰੋਲ ਕਰਨ ਵਿੱਚ ਮੱਦਦ ਲਈ ਜਾ ਸਕੇ ਅਤੇ ਉਹਨਾਂ ਦੁਆਰਾ ਬਾਕੀ ਸਕੂਲ ਦੇ ਵਿਿਦਆਰਥੀਆਂ ਨੂੰ ਵੀ ਇਹਨਾਂ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾ ਸਕੇ। ਇਸ ਉਪਰਾਲੇ ਦਾ ਸ਼ਹਿਰ ਵਾਸੀਆ ਵੱਲੋਂ ਵੀ ਚੰਗਾ ਹੁੰਗਾਰਾ ਵੇਖਣ ਨੂੰ ਮਿਿਲਆ।
ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਵਿਿਦਆਰਥੀਆਂ ਨੂੰ ਭਵਿੱਖ ਵਿੱਚ ਟ੍ਰੈਫਿਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਸੁਰੱਖਿਆ ਦੇ ਨਾਲ ਦੂਜਿਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏHਐਸHਆਈH ਸੁਖਦੇਵ ਸਿੰਘ, ਟ੍ਰੈਫਿਕ ਇੰਚਾਰਜ ਦੀਦਾਰ ਸਿੰਘ, ਏਐਸਆਈਰਣਜੀਤ ਸਿੰੰਘ, ਅਕੈਡਮੀ ਦੇ ਪ੍ਰਿੰਸੀਪਲ ਰਾਜਨ ਚੋਪੜਾ ਅਤੇ ਸੁਪਰਡੈਂਟ ਧਰਮ ਦੇਵ ਰਾਠੌਰ ਹਾਜ਼ਰ ਸਨ।
