ਲੋਕ ਨਿਰਮਾਣ ਵਿਭਾਗ ਰੂਪਨਗਰ ਡਵੀਜਨ ਵਿਚ ਲਗਾਏਗਾ 45 ਹਜ਼ਾਰ ਰੁੱਖ:- ਇੰਜ ਦਵਿੰਦਰ ਕੁਮਾਰ

85
Social Share

ਲੋਕ ਨਿਰਮਾਣ ਵਿਭਾਗ ਰੂਪਨਗਰ ਡਵੀਜਨ ਵਿਚ ਲਗਾਏਗਾ 45 ਹਜ਼ਾਰ ਰੁੱਖ:- ਇੰਜ ਦਵਿੰਦਰ ਕੁਮਾਰ

ਬਹਾਦਰਜੀਤ ਿਸੰਘ / ਰੂਪਨਗਰ, 15 ਜੁਲਾਈ,2024

ਪੰਜਾਬ ਸਰਕਾਰ ਵਲੋਂ ਰਾਜ ਭਰ ਅੰਦਰ ਅਰੰਭੀ ਰੁੱਖਲਗਾਉਣ ਦੀ ਮੁਹਿੰਮ ਅਧੀਨ ਰੂਪਨਗਰ ਜਿ਼ਲ੍ਹੇ ਅੰਦਰਡਿਪਟੀ ਕਮਿਸ਼ਨਰ ਵਲੋਂ ਅਰੰਭੇ  ਪ੍ਰੋਗਰਾਮ ਤਹਿਤ ਜਿ਼ਲ੍ਹੇ ਦੇ ਲੋਕਨਿਰਮਾਣ ਵਿਭਾਗ ਵਲੋਂ ਅਪਣੀ ਡਵੀਜ਼ਨ ਅੰਦਰ 45 ਹਜ਼ਾਰਰੁੱਖ ਲਗਾਏ ਜਾ ਰਹੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਜਿ਼ਲ੍ਹੇ ਦੇਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਇੰਜ. ਦਵਿੰਦਰ ਕੁਮਾਰ ਨੇ ਦਸਿੱਆ ਉਨ੍ਹਾਂ ਦੀ ਡਵੀਜਨ ਦੀਆਂ ਸੜਕਾਂਅਤੇ ਆਪਣੇ ਅਦਾਰਿਆ ਵਿੱਚ ਸੁਖਚੈਨ, ਟਾਲੀ, ਅਰਜਨ, ਬਹੇੜਾ, ਢਕੈਣ, ਪੂਤਨਜੀਵਾ, ਅਮਰੂਦ ਅਤੇ ਨਿਬੂ ਆਦਿ ਦੇ ਰੁੱਖਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਸੜਕਾ ਤੇ ਇਸ ਕੰਮਲਈ ਮਨਰੇਗਾ ਮਜ਼ਦੂਰਾ ਦਾ ਵੀ ਸਹਿਯੋਗ ਲਿਆ ਜਾ ਰਿਹਾਹੈ।

ਇਸੇ ਪੋ੍ਰਗਰਾਮ ਤਹਿਤ ਅੱਜ ਇੱਥੇ ਲੋਕ ਨਿਰਮਾਣ ਵਿਭਾਗਦੇ ਵਿਸਰਾਮ ਘਰ ਦੇ ਕੰਪਲੈਕਸ ਅੰਦਰ ਸਮਾਜ ਸੇਵੀ ਸੰਸਥਾਭਾਰਤ ਸੇਵਕ ਸਮਾਜ ਦੀ ਜਿ਼ਲ੍ਹਾ ਇਕਾਈ ਦੇ ਸਹਿਯੋਗ ਨਾਲਵੱਖ ਵੱਖ ਤਰਾਂ ਦੇ 150 ਬੂਟੇ ਲਗਾਏ ਗਏ।

ਲੋਕ ਨਿਰਮਾਣ ਵਿਭਾਗ ਰੂਪਨਗਰ ਡਵੀਜਨ ਵਿਚ ਲਗਾਏਗਾ 45 ਹਜ਼ਾਰ ਰੁੱਖ:- ਇੰਜ ਦਵਿੰਦਰ ਕੁਮਾਰ

ਇਸ ਮੌਕੇ ਭਾਰਤਸੇਵਕ ਸਮਾਜ ਜਿ਼ਲ੍ਹਾ ਰੂਪਨਗਰ ਦੇ ਚੇਅਰਮੈਨ ਬਹਾਦਰਜੀਤਸਿੰਘ, ਸਕੱਤਰ ਰਾਜਿੰਦਰ ਸੈਣੀ, ਲੋਕ ਨਿਰਮਾਣ ਵਿਭਾਗ ਦੇਜੁਨੀਅਰ ਇੰਜਨੀਅਰ ਰਮਨ ਦੀਪ  ਅਤੇ ਵਿਭਾਗ ਦੇਕਰਮਚਾਰੀਆ ਨੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਿਰਕਤਕੀਤੀ।

ਇਸ ਮੌਕੇ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰਅਸੀ ਆਪਣੇ ਵਾਤਾਵਰਨ ਨੂੰ ਸਾਫ ਸੁਧਰਾ ਬਣਾਈ ਰਖਣਾ ਹੈਅਤੇ ਸਿਹਤਮੰਦ ਤੇ ਖੁਸ਼ਹਾਲ ਜੀਵਨ ਜਿਉਣਾ ਹੈ ਤਾਂ ਹਰ ਇਕਵਿਅਕਤੀ ਨੂੰ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਵੱਧ ਤੋ ਵੱਧਸਹਿਯੋਗ ਕਰਨਾ ਚਾਹੀਦਾ ਹੈ। ਰੱੁਖ ਹੀ ਹਨ ਜੋ ਦਿਨ ਪ੍ਰਤੀਦਿਨ ਵੱਧ ਰਹੀ ਤਪਸ ਨੂੰ ਘਟਾਉਣ ਲਈ ਅਹਿਮ ਭੂਮਿਕਾਨਿਭਾਉਦੇ ਹਨ। ਅਗਰ ਰੁੱਖ ਹਨ ਤਾ ਜੀਵਨ ਹੈ।