ਰੂਪਨਗਰ ਪੁਲਿਸ ਨੇ ਕਰਜ਼ੇ ਦਾ ਝਾਂਸਾ ਦੇਕੇ ਠੱਗੀ ਮਾਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ

125
Social Share

ਰੂਪਨਗਰ ਪੁਲਿਸ ਨੇ ਕਰਜ਼ੇ ਦਾ ਝਾਂਸਾ ਦੇਕੇ ਠੱਗੀ ਮਾਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ

ਬਹਾਦਰਜੀਤ ਸਿੰਘ /ਰੂਪਨਗਰ, 14 ਜੁਲਾਈ, 2022

ਰੂਪਨਗਰ ਪੁਲਿਸ ਨੇ ਕਰਜ਼ੇ ਦਾ ਝਾਂਸਾ ਦੇਕੇ ਠੱਗੀ ਮਾਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ   ਸੀਨੀਅਰ ਪੁਲਿਸ ਕਪਤਾਨ ਰੂਪਨਗਰ ਡਾ. ਸੰਦੀਪ ਗਰਗ ਅਤੇ ਉੱਪ ਕਪਤਾਨ ਪੁਲਿਸ  ਗੁਰਪ੍ਰੀਤ ਸਿੰਘ ਬੈਂਸ ਦੇ ਦਿਸਾਂ ਨਿਰਦੇਸਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ 12 ਜੁਲਾਈ  ਨੂੰ ਥਾਣਾ ਸਿਟੀ ਰੂਪਨਗਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 420, 406,120-ਬੀ, 411, ਹਰਭਜਨ ਸਿੰਘ ਉਰਫ ਰਾਜਦੀਪ ਸਿੰਘ ਰਾਜ, ਮਕਾਨ ਨੰਬਰ 01/10947, ਗਲੀ ਨੰਬਰ 7, ਸੁਭਾਸ਼ ਪਾਰਕ ਨਵੀਨ ਸਾਧਰਾ, ਥਾਣਾ ਸਾਧਰਾ ਦਿੱਲੀ ਅਤੇ ਦੀਪਕ ਕੁਮਾਰ ਪੁੱਤਰ ਦਿਆ ਚੰਦ ਮਕਾਨ ਨੰਬਰ 16, ਪਿੰਡ ਹਿਰਨਕੀ ਥਾਣਾ ਅਲੀਪੁਰ, ਦਿੱਲੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀਆਂ ਨੇ ਮੁਦੱਈ ਨੂੰ ਕਰਜਾ ਦਿਵਾਉਣ ਦਾ ਝਾਂਸਾ ਦੇ ਕੇ 3.50 ਲੱਖ ਚੈੱਕ ਰਾਂਹੀ ਉਸ ਦੇ ਪਿਤਾ ਦੇ ਖਾਤੇ ਵਿੱਚੋਂ ਕੱਢਵਾ ਲਏ ਸਨ।

ਰੂਪਨਗਰ ਪੁਲਿਸ ਨੇ ਕਰਜ਼ੇ ਦਾ ਝਾਂਸਾ ਦੇਕੇ ਠੱਗੀ ਮਾਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ

ਥਾਂਣਾ ਮੁੱਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ  ਏ.ਐੱਸ.ਆਈ. ਸੁਰੇਸ ਕੁਮਾਰ, ਗੁਰਿੰਦਰਪਾਲ ਸਿੰਘ ਅਤੇ  ਗੁਰਬਿੰਦਰ ਸਿੰਘ ਦੀ ਟੀਮ ਬਣਾਈ ਗਈ ਜਿਨ੍ਹਾ ਵਲੋਂ ਬੜੀ ਹੀ ਮੁਸਤੈਦੀ ਨਾਲ ਮੁਲਜ਼ਮਾਂ ਨੂੰ ਕੁਝ ਘੰਟਿਆ ਵਿੱਚ ਹੀ ਕਾਬੂ ਕਰਨ ਤੋਂ ਬਾਅਦ ਡੂੰਘਾਈ ਨਾਲ ਕੀਤੀ ਪੁੱਛ ਪੜਤਾਲ ਤੋਂ ਬਾਅਦ ਦੋਸ਼ੀਆਂ ਨੇ ਮੁਲਜ਼ਮਾਂ ਕੋਲੋਂ 1.30 ਲੱਖ ਰੁਪਏ ਨਕਦ ਰਕਮ ਬਰਾਮਦ ਕੀਤੀ ਗਈ ਅਤੇ ਅੱਗੇ ਚੱਲ ਰਹੀ ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ 1.97 ਲੱਖ ਰੁਪਏ ਆਪਣੇ ਬੈਂਕ ਖਾਤਿਆਂ ਵਿੱਚ ਜਮਾ ਕਰਵਾ ਲਏ ਹਨ ਅਤੇ ਕੁਝ ਰਕਮ ਉਹਨਾ ਵਲੋਂ ਖਰਚ ਕਰ ਦਿੱਤੀ ਗਈ ਹੈ। ਇਸੇ ਦੌਰਾਨ ਮੁਲਜ਼ਮਾਂ ਪਾਸੋਂ ਵੱਖ-ਵੱਖ ਵਿਅਕਤੀਆਂ ਪਾਸੋਂ ਹੋਰ ਠੱਗੀ ਮਾਰਨ ਲਈ ਲਏ ਕੁੱਝ ਦਸਤਾਵੇਜ ਵੀ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਉਕਤ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਦੌਰਾਨ ਰਿਮਾਡ ਮੁਲਜ਼ਮਾਂ ਕੋਲੋਂ 6 ਹਜ਼ਾਰ ਰੁਪਏ ਬਾਅਦ ਕਰਨ ਦੇ ਨਾਲ ਨਾਲ ਨੀਲੇ ਰੰਗ ਦਾ ਪੈੱਨ (ਮੈਜਿਕ ਪੈੱਨ) ਵੀ ਬਰਾਮਦ ਕੀਤਾ ਗਿਆ।