ਰੂਪਨਗਰ ਪੁਲਿਸ ਨੇ ਪਿਸਤੌਲ ਦਿਖਾ ਕੇ ਗੱਡੀ ਖੋਹਣ ਵਾਲੇ ਵਿਅਕਤੀ ਨੂੰ ਗਿਫ੍ਰਤਾਰ

169

ਰੂਪਨਗਰ ਪੁਲਿਸ ਨੇ ਪਿਸਤੌਲ ਦਿਖਾ ਕੇ ਗੱਡੀ ਖੋਹਣ ਵਾਲੇ ਵਿਅਕਤੀ ਨੂੰ ਗਿਫ੍ਰਤਾਰ

ਬਹਾਦਰਜੀਤ ਸਿੰਘ/ ਰੂਪਨਗਰ, 19 ਨਵੰਬਰ:,2024

ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਨਿਲਾਂਬਰੀ ਜਗਦਲੇ, ਆਈ.ਪੀ.ਐਸ., ਦੇ ਦਿਸ਼ਾ ਨਿਰਦੇਸ਼ ਹੇਠ ਜਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪਿਸਤੌਲ ਦਿਖਾ ਕੇ ਗੱਡੀ ਖੋਹਣ ਵਾਲੇ ਵਿਅਕਤੀ ਨੂੰ ਗਿਫ੍ਰਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਜਸਪ੍ਰੀਤ ਪੁੱਤਰ ਰੇਸ਼ਮ ਲਾਲ ਵਾਸੀ ਧਰਮਪੁਰਾ ਅਬਾਦੀ ਖੰਬਰਾ, ਜਮਸ਼ੇਰ ਲੰਬੜਾਂ, ਜਿਲਾ ਜਲੰਧਰ, ਜੋ ਟੈਕਸੀ ਡਰਾਇਵਰ ਜੋ ਕਿ 17 ਨਵੰਬਰ ਨੂੰ ਵਕਤ ਕਰੀਬ 9:30 ਵਜੇ ਜਲੰਧਰ ਬੱਸ ਸਟੈਂਡ ਤੋਂ ਆਪਣੀ ਗੱਡੀ ਨੰਬਰ ਪੀ.ਬੀ.-01 ਈ- 3707 ਵਿੱਚ ਇੱਕ ਲੜਕਾ ਤੇ ਲੜਕੀ ਦੀ ਸਵਾਰੀ ਮਾਤਾ ਸ੍ਰੀ ਨੈਣਾ ਦੇਵੀ ਲਈ ਬਿਠਾ ਕੇ ਆ ਰਿਹਾ ਸੀ। ਜਦੋਂ ਇਹ ਇਲਾਕਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਰਾਮਪੁਰ ਜੱਜਰ ਸਰਾਵਾਂ ਤੋਂ ਪਿੱਛੇ ਸੀ ਤਾਂ  ਰਾਤ ਕਰੀਬ 12:30 ਵਜੇ ਦਾ ਗੱਡੀ ਵਿੱਚ ਬੈਠੇ ਲੜਕੇ ਨੇ ਡਰਾਇਵਰ ਦੇ ਪੇਟ ਵਿੱਚ ਦੋ ਵਾਰ ਚਾਕੂ ਨਾਲ ਹਮਲਾ ਕੀਤਾ ਅਤੇ ਧੱਕਾ ਮਾਰ ਕੇ ਉਸਨੂੰ ਬਾਹਰ ਸੁੱਟਣ ਲੱਗਾ ਤਾਂ ਡਰਾਇਵਰ ਆਪਣੀ ਗੱਡੀ ਦੀ ਬਰੇਕ ਲੱਗਾ ਕੇ ਗੱਡੀ ਤੋਂ ਬਾਹਰ ਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਉਪਰੰਤ ਲੜਕੇ ਨੇ ਡਰਾਇਵਰ ਨੂੰ ਪਿਸਤੌਲ ਦਿਖਾ ਕੇ ਗੱਡੀ ਖੋਹ ਕੇ ਦੋਨੋਂ ਲੜਕਾ ਲੜਕੀ ਭੱਜ ਗਏ। ਘਟਨਾ ਦੀ ਸੂਚਨਾ ਮਿਲਣ ਉਤੇ ਡਰਾਇਵਰ ਜਸਪ੍ਰੀਤ ਉਕਤ ਦੇ ਬਿਆਨਾਂ ਉੱਤੇ ਮੁਕਾਦਮਾ ਨੰ: 142 18.11.2024 ਅ/ਧ 109, 309(6), 118 (1) ਬੀ.ਐਨ.ਐਸ. 25-54-59 ਆਰਮ ਐਕਟ ਥਾਣਾ ਸ੍ਰੀ ਅਨੰਦਪੁਰ ਸਾਹਿਬ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ।

ਰੂਪਨਗਰ ਪੁਲਿਸ ਨੇ ਪਿਸਤੌਲ ਦਿਖਾ ਕੇ ਗੱਡੀ ਖੋਹਣ ਵਾਲੇ ਵਿਅਕਤੀ ਨੂੰ ਗਿਫ੍ਰਤਾਰ

ਉਨ੍ਹਾਂ ਅੱਗੇ ਦੱਸਿਆ ਕਿ ਉਪ ਕਪਤਾਨ ਪੁਲਿਸ, ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਨਿਗਰਾਨੀ ਹੇਠ ਅਤੇ ਮੁੱਖ ਅਫਸਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਇੰਸਪੈਕਟਰ ਦਾਨਿਸ਼ਵੀਰ ਸਿੰਘ ਅਤੇ ਇੰਚਾਰਜ ਸੀ.ਆਈ.ਏ ਰੂਪਨਗਰ ਇੰਸਪੈਕਟਰ ਮਨਫੂਲ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਰੋਹਿਤ ਕੁਮਾਰ ਵਾਸੀ ਪੱਟੀ ਰੋਡ ਪਿੰਡ ਭਿੱਖੀਵਿੰਡ, ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਨੂੰ 19 ਨਵੰਬਰ ਨੂੰ ਗ੍ਰਿਫਤਾਰ ਕਰਕੇ ਖੋਹੀ ਹੋਈ ਕਾਰ ਬਰਾਮਦ ਕੀਤੀ।

ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਕਦਮਾ ਦੀ ਤਫਤੀਸ਼ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਸੀ, ਕਿ ਦੋਰਾਨੇ ਤਫਤੀਸ਼ ਜਾਣਕਾਰੀ ਮਿਲੀ ਕਿ ਰੋਹਿਤ ਕੁਮਾਰ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਤਹਿਤ 02 ਮੁਕਦਮੇ ਦਰਜ ਹਨ। ਦੇਸ਼ੀ ਨਾਲ ਕਾਰ ਵਿੱਚ ਸਵਾਰ ਲੜਕੀ ਦਾ ਨਾਮ ਕਾਜਲ ਵਾਸੀ ਭੌਂਤਰ ਜਿਲ੍ਹਾ ਮੰਡੀ, ਹਿਮਾਚਲ ਪ੍ਰਦੇਸ਼ ਤੋਂ ਹੈ, ਜਿਸਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਤਲਾਸ਼ ਜਾਰੀ ਹੈ। ਦੋਸ਼ੀ ਰੋਹਿਤ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋਂ ਹੋਰ ਖੁਲਾਸੇ ਹੋਣ ਦੀ ਆਸ ਹੈ।