ਰੂਪਨਗਰ ਪੁਲੀਸ ਮੁਲਾਜ਼ਮ ਨੂੰ ਜਨਮ ਦਿਨ ਮੌਕੇ ਸ਼ੁੱਭ ਇੱਛਾਵਾਂ ਪੱਤਰ ਦਿੱਤਾ

256

ਰੂਪਨਗਰ ਪੁਲੀਸ ਮੁਲਾਜ਼ਮ ਨੂੰ ਜਨਮ ਦਿਨ ਮੌਕੇ ਸ਼ੁੱਭ ਇੱਛਾਵਾਂ ਪੱਤਰ ਦਿੱਤਾ

ਬਹਾਦਰਜੀਤ ਸਿੰਘ /ਰੂਪਨਗਰ,18 ਅਪ੍ਰੈਲ,2022
ਐੱਸ.ਪੀ.(ਡੀ) ਰੂਪਨਗਰ ਹਰਬੀਰ ਸਿੰਘ ਅਟਵਾਲ ਨੇ ਅੱਜ ਪੰਜਾਬ ਪੁਲੀਸ ਦੇ  ਦਰਜਾ ਚਾਰ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਉਸਦੇ ਜਨਮਦਿਨ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਵੀ ਕੇ ਭਾਵਰਾ ਵਲੋਂ ਜਾਰੀ ਸ਼ੁੱਭ ਇੱਛਾਵਾਂ ਪੱਤਰ ਦਿੱਤਾ।

ਇਸ ਪੱਤਰ ਵਿਚ ਬਲਵਿੰਦਰ ਸਿੰਘ ਨੂੰ ਜਨਮਦਿਨ ਮੌਕੇ ਮੁਬਾਰਕਬਾਦ ਦਿੰਦੇ ਹੋਏ, ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਆਫ ਪੁਲੀਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਚੜਦੀਕਲਾ, ਚੰਗੀ ਸਿਹਤ, ਤੰਦਰੁਸਤੀ ਤੇ ਖੁਸ਼ੀਆਂ ਭਰੇ ਜੀਵਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਵੱਲੋਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਹੌਸਲਾ ਵਜ਼ਾਈ ਲਈ ਜਨਮਦਿਨ ਮੌਕੇ ਸ਼ੁੱਭ ਇੱਛਾਵਾਂ ਦੇਣ ਲਈ ਇਕ ਪਹਿਲ ਕੀਤੀ ਗਈ ਹੈ ਤਾਂ ਜੋ ਇਸ ਦਿਨ ਦਿਨ ਨੂੰ ਹਰ ਕਿਸੇ ਲਈ ਖਾਸ ਬਣਾਇਆ ਜਾ ਸਕੇ।

ਰੂਪਨਗਰ ਪੁਲੀਸ ਮੁਲਾਜ਼ਮ ਨੂੰ ਜਨਮ ਦਿਨ ਮੌਕੇ ਸ਼ੁੱਭ ਇੱਛਾਵਾਂ ਪੱਤਰ ਦਿੱਤਾ

ਇਸ ਪਹਿਲਕਦਮੀ ਦੀ ਕਾਫੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਜਿਸ ਤਹਿਤ ਹਰ ਮੁਲਾਜ਼ਮ ਨੂੰ ਅਹਿਮ ਮੰਨਦਿਆਂ ਯਾਦ ਰੱਖਿਆ ਜਾਂਦਾ ਹੈ।

ਇਸ ਮੌਕੇ ਉੱਤੇ ਐਸ.ਪੀ.(ਡੀ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਜਨਮਦਿਨ ਵਾਲੇ ਦਿਨ ਮੁਲਾਜ਼ਮ ਇਹ ਸ਼ੁੱਭ ਇੱਛਾਵਾਂ ਪੱਤਰ ਹਾਸਲ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ।

ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਿ ਇਹ ਸ਼ੁਭ ਇੱਛਾਵਾਂ ਪੱਤਰ ਹਾਸਲ ਕਰਕੇ ਮਾਣ ਮਹਿਸੂਸ ਹੋ ਰਿਹਾ ਕਿ ਸਾਡਾ ਵਿਭਾਗ ਆਪਣੇ ਮੁਲਾਜ਼ਮਾਂ ਦਾ ਧਿਆਨ ਰੱਖਦਾ ਹੈ ਅਤੇ ਅੱਗੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਖ਼ਤ ਮਿਹਨਤ ਕਰਦੇ ਹੋਏ ਆਪਣੀਆਂ ਸੇਵਾਵਾਂ ਨਿਭਾਈਏ।