ਰੂਪਨਗਰ ਪ੍ਰੈਸ ਕਲੱਬ ਨੇ ਮਨਾਇਆ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ

177

ਰੂਪਨਗਰ ਪ੍ਰੈਸ ਕਲੱਬ ਨੇ ਮਨਾਇਆ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ

ਬਹਾਦਰਜੀਤ ਸਿੰਘ /ਰੂਪਨਗਰ, 3 ਮਈ,2024

ਰੂਪਨਗਰ ਪ੍ਰੈਸ ਕਲੱਬ ਦੇ ਮੈਂਬਰਾਂ ਵਲੋਂ ਅੱਜ ਵਿਸ਼ਵ ਭਰ ਵਿੱਚ ਭਾਰਤ ਅੰਦਰ ਪ੍ਰੈਸ ਦੀ ਆਜ਼ਾਦੀ ਤੇ ਆਈ ਗਿਰਾਵਟ ਬਾਰੇ ਪਾਏ ਜਾ ਰਹੇ ਮਹੌਲ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਵਿਸ਼ਵ ਪ੍ਰੈਸ ਆਜਾਦੀ ਦਿਵਸ ਮੌਕੇ ਇੱਥੇ ਕਲੱਬ ਦੇ ਕੰਪਲੈਕਸ ਵਿਖੇ ਮੈਂਬਰਾਂ ਦੀ ਇਕੱਤਰਤਾ ਕਲੱਬ ਦੇ ਮੁੱਖ ਸਰਪਰਸਤ ਗੁਰਚਰਨ ਸਿੰਘ ਬਿੰਦਰਾ ਦੀ ਅਗਵਾਈ ਵਿੱਚ ਹੋਈ। ਜਿਸ ਦੌਰਾਨ ਸਮੂਹ ਮੈਂਬਰਾਂ ਨੇ ਪੈ੍ਰਸ ਦੀ ਆਜ਼ਾਦੀ ਬਾਰੇ ਆਪਣੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਕਿਹਾ ਅੱਜ ਵਿਸ਼ਵ ਭਰ ਦੇ 180 ਦੇਸ਼ਾਂ ਵਿਚੋਂ ਭਾਰਤ ਦਾ ਨੰਬਰ ਪ੍ਰੈਸ ਦੀ ਆਜ਼ਾਦੀ ਪਖੋ 161 ਤੇ ਚਲਾ ਗਿਆ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ।

ਇਸ ਸਮੇਂ ਬੋਲਦਿਆ ਬਿੰਦਰਾ ਨੇ ਕਿਹਾ ਇਸ ਲਈ ਜਿੱਥੇ ਪੱਤਰਕਾਰਤਾ ‘ਤੇ ਪ੍ਰੈਸਰ ਗਰੁਪਾਂ ਦਾ ਪ੍ਰਭਾਵ ਜਿੰਮੇਵਾਰ ਹੈ ਉੱਥੇ ਪੱਤਰਕਾਰਾਂ ਵਲੋਂ ਜਿੰਮੇਵਾਰਨ ਪੱਤਰਕਾਰੀ ਦੀ ਘਾਟ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰੈਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਪੱਤਰਕਾਰਤਾਂ ਦੀਆ ਕਦਰਾ ਕੀਮਤਾ ਨੂੰ ਕਾਇਮ ਰੱਖਣ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵੱਖ ਵੱਖ ਸਰਕਾਰਾਂ ƒ ਪ੍ਰੈਸ ਦੀ ਆਜ਼ਾਦੀ ƒ ਬਣਾਈ ਰੱਖਣ ਲਈ ਸੁਖਾਵਾ ਮਹੌਲ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਬੋਲਦਿਆ ਸੀਨੀਅਰ ਪੱਤਰਕਾਰ ਸ਼ਤੀਸ ਜਗੋਤਾ ਨੇ ਵਿਸ਼ਵ ਪ੍ਰੈਸ ਆਜਾਦੀ ਦਿਵਸ ਦੀ ਵਧਾਈ ਦਿੰਦੇ ਹੋਏ  ਪੱਤਰਕਾਰਾਂ ਵਲੋਂ ਬਿਨ੍ਹਾ ਪੱਖਪਾਤ ਤੋਂ ਪੱਤਰਕਾਰੀ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਉਨ੍ਹਾਂ ƒ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਉਨ੍ਹਾਂ ਕਲੱਬ ਦੀ ਮਜਬੂਤੀ ਲਈ ਹਰ ਇੱਕ ਪੱਤਰਕਾਰ ਨੂੰ ਬਰਾਬਰ ਸਨਮਾਨ ਦੇਣ ਲਈ ਵੀ ਕਿਹਾ ਤੇ ਪੱਤਰਕਾਰਾਂ ƒ ਪ੍ਰੈਸ ਦੀ ਆਜ਼ਾਦੀ ਲਈ ਏਕਤਾ ਨਾਲ ਨਿਧੜਕ ਪੱਤਰਕਾਰੀ ਕਰਨ ਲਈ ਤਕੜੇ ਹੋਕੇ ਕੰਮ ਕਰਨਾ ਚਾਹੀਦਾ ਹੈ।

ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਇਸ ਮੌਕੇ ਵਿਸ਼ਵ ਪ੍ਰੈਸ ਆਜਾਦੀ ਦਿਵਸ ਦੇ ਇਤਿਹਾਸ ਅਤੇ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਮੈਂਬਰਾਂ ਨੂੰ ਆਪਣੇ ਪੇਸ਼ੇ ਦੀ ਸਵੱਛਤਾ ਨੂੰ ਬਣਾਈ ਰੱਖਣ ਦੀ ਸਲਾਹ ਦਿੱਤੀ।

ਇਸ ਮੌਕੇ ਬੋਲਦਿਆ ਕਲੱਬ ਦੇ ਸਕੱਤਰ ਸਤਨਾਮ ਸਿੰਘ ਸੱਤੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਅਜ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਪੱਖੋ ਦਰਜਾ ਬਹੁਤ ਥਲੇ ਚਲਾ ਗਿਆ ਹੈ। ਇਸ ਪ੍ਰਤੀ ਪੱਤਰਕਾਰ ਭਾਈਚਾਰੇ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ੍ਹ ਹੈ।

ਰੂਪਨਗਰ ਪ੍ਰੈਸ ਕਲੱਬ ਨੇ ਮਨਾਇਆ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ

ਇਸ ਮੌਕੇ ਤੇ ਬਜ਼ੁਰਗਾਂ ਦੇ ਆਪਣਾ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਆਜ਼ਾਦੀ ਤੋਂ ਪਹਿਲਾਂ ਤੋਂ ਲੈਕੇ ਹੁਣ ਤੱਕ ਪ੍ਰੈਸ ਦੀ ਭੂਮਿਕਾ ਬਾਰੇ ਗੱਲ ਸਾਂਝੀ ਕੀਤੀ। ਇਸ ਮੌਕੇ ਤੇ ਬੋਲਦਿਆ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਅਜੇ ਅਗਨੀਹੋਤਰੀ, ਅਰੁਣ ਸ਼ਰਮਾ, ਸੁਰਜੀਤ ਗਾਂਧੀ, ਕੈਲਾਸ ਅਹੂਜਾ, ਤਜਿੰਦਰ ਸਿੰਘ, ਕਮਲ ਭਾਰਜ, ਰਾਜਨ ਵੋਹਰਾ, ਸ਼ਾਮ ਲਾਲ ਬੈਂਸ, ਸੁਮਿਤ ਪਸਰੀਚਾ, ਮਨਪ੍ਰੀਤ ਚਾਹਲ, ਜਸਵੀਰ ਸਿੰਘ ਬਾਵਾ, ਸਰਬਜੀਤ ਸਿੰਘ ਕਾਕਾ,  ਲਖਵੀਰ ਸਿੰਘ ਖਾਬੜਾ, ਕੁਲਵੰਤ ਚਾਰਲੀ , ਵਰੂਣ ਲਾਬਾ ਆਦਿ ਨੇ ਪ੍ਰੈਸ ਦੀ ਆਜਾਦੀ ਨੂੰ ਬਣਾਈ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ।