ਪੰਜਾਬ ਯੂਥ ਕਾਂਗਰਸ ਦੀ ਮੈਂਬਰਸ਼ਿਪ ਅਤੇ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਹੋਈ

38

ਪੰਜਾਬ ਯੂਥ ਕਾਂਗਰਸ ਦੀ ਮੈਂਬਰਸ਼ਿਪ ਅਤੇ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਹੋਈ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,19 ਜਨਵਰੀ,2026

ਪੰਜਾਬ ਯੂਥ ਕਾਂਗਰਸ 2026 ਦੀ ਮੈਂਬਰਸ਼ਿਪ ਅਤੇ ਚੋਣਾਂ ਪ੍ਰਕਿਰਿਆ ਦੇ ਮੱਦੇਨਜ਼ਰ ਜਿਲ੍ਹਾ ਰੂਪਨਗਰ ਦੇ ਯੂਥ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਜਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਯੂਥ ਕਾਂਗਰਸ ਦੇ ਜੋਨਲ ਇੰਚਾਰਜ ਹੰਸਪਾਲ ਬਿਸ਼ਟ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਆਪਣੀ ਸਮੁੱਚੀ ਯੂਥ ਕਾਂਗਰਸ ਦੀ ਟੀਮ ਨਾਲ ਹਾਜ਼ਰ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੋਨਲ ਇਨਚਾਰਜ ਨੇ ਦੱਸਿਆ ਕਿ ਯੂਥ ਕਾਂਗਰਸ ਦੀ ਨੋਮੀਨੇਸ਼ਨ ਦੀ ਪ੍ਰਕਿਰਿਆ ਦੀ ਸ਼ੁਰੂਆਤ 16 ਜਨਵਰੀ (ਸਵੇਰੇ 9 ਵਜੇ) ਤੋਂ ਸ਼ੁਰੂ ਹੋਕੇ  23 ਜਨਵਰੀ (ਸ਼ਾਮ 5 ਵਜੇ) ਤੱਕ ਹੋਵੇਗੀ, ਜੋਂ ਕਿ ਸਿਰਫ IYC Android APP ਦੇ ਰਾਹੀਂ ਹੀ ਕੀਤੀ ਜਾਵੇਗੀ। ਇਸ ਪ੍ਰਕਿਰਿਆ ਅਧੀਨ ਯੂਥ ਕਾਂਗਰਸ ਦੀਆਂ ਵੱਖ ਵੱਖ ਕਮੇਟੀਆਂ ਤੇ ਮੈਂਬਰਸ਼ਿਪ ਹੋਵੇਗੀ। ਜਿਸ ਵਿੱਚ ਸਟੇਟ ਪ੍ਰਧਾਨ, ਸਟੇਟ ਜਨਰਲ ਸਕੱਤਰ, ਜਿਲਾ ਪ੍ਰਧਾਨ,ਜਿਲਾ ਜਨਰਲ ਸਕੱਤਰ ਹਲਕਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਲਈ ਮੈਂਬਰਸ਼ਿਪ ਅਤੇ ਨੋਮੀਨੇਸ਼ਨ ਕੀਤੀ ਜਾਵੇਗੀ। ਇੰਨਾ ਕਮੇਟੀਆਂ ਲਈ ਨਿਯਮਾਂ ਅਨੁਸਾਰ ਰਾਖਵਾਂਕਰਨ ਦੀ ਵਿਵਸਥਾ ਵੀ ਲਾਗੂ ਹੈ। ਇਸ ਪ੍ਰਕਿਰਿਆ ਵਿੱਚ 18 ਤੋਂ 35 ਸਾਲ ਦੀ ਉਮਰ ਦੇ ਯੂਥ ਭਾਗ ਲੈ ਸਕਦੇ ਹਨ ਜਿਨਾਂ ਦੀ ਜਨਮ ਤਰੀਖ 15 ਜਨਵਰੀ 1990 ਤੋਂ 16 ਜਨਵਰੀ 2008 ਤੱਕ ਹੁਣ ਇਲਾਜ ਨਹੀਂ ਹੈ।

ਜੋਨਲ ਇੰਚਾਰਜ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹਾ ਰਿਜਰਵ ਕੈਟਾਗਰੀ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਸਿਰਫ ਪਿਛੜੀ ਸ਼੍ਰੇਣੀਆਂ ਦੇ ਯੂਥ ਜਿਲ੍ਹਾ ਪ੍ਰਧਾਨਗੀ ਲਈ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਹਨ।

ਪੰਜਾਬ ਯੂਥ ਕਾਂਗਰਸ ਦੀ ਮੈਂਬਰਸ਼ਿਪ ਅਤੇ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਹੋਈ

ਉਨਾ ਸਾਰੇ ਯੂਥ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਯੂਥ ਕਾਂਗਰਸ ਦੀ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਨਵੀ,ਮੀਤ ਪ੍ਰਧਾਨ ਹਰਿੰਦਰ ਸਿੰਘ ਬੇਈਹਾਰਾ ਹਲਕਾ ਪ੍ਰਧਾਨ ਜੁਗਰਾਜ ਸਿੰਘ ਗਿੱਲ ਯੂਥ ਆਗੂ ਕਮਲ ਰਾਣੇਵਾਲ,ਅਮਨਦੀਪ ਸਿੰਘ,ਰੁਪੇਸ਼ ਸਿੱਕਾ,ਪ੍ਰਿੰਸ, ਰਿਪਨਜੀਤ, ਰਮਨ ਸੰਧੂ,ਵਿਸ਼ਾਲ ਜਸਵਾਲ,ਤਰਨਜੀਤ ਤਰਨੀ,ਵਿਵੇਕ ਬੈਂਸ ਆਦਿ ਹਾਜ਼ਰ ਸਨ।