ਸੈਣੀ ਭਵਨ ‘ਚ ਨਵੇਂ ਸਾਲ-2025 ਨੂੰ ਸਮਰਪਿਤ 23ਵੇਂ ਖੂਨਦਾਨ ਕੈਂਪ ਦੌਰਾਨ ਵਿਅਕਤੀਆ ਨੇ ਕੀਤਾ ਖੂਨਦਾਨ

1273

ਸੈਣੀ ਭਵਨ ‘ਚ ਨਵੇਂ ਸਾਲ-2025 ਨੂੰ ਸਮਰਪਿਤ 23ਵੇਂ ਖੂਨਦਾਨ ਕੈਂਪ ਦੌਰਾਨ ਵਿਅਕਤੀਆ ਨੇ ਕੀਤਾ ਖੂਨਦਾਨ

ਬਹਾਦਰਜੀਤ ਸਿੰਘ/  ਰੂਪਨਗਰ, 6 ਜਨਵਰੀ,2025

ਸਮਾਜ ਸੇਵੀ ਸੰਸਥਾ ਸੈਣੀ ਭਵਨ ਰੂਪਨਗਰ ਵਲੋਂ ਅਜ ਨਵੇਂ ਸਾਲ-2025 ਨੂੰ ਸਮਰਪਿਤ 23ਵਾਂ ਖੂਨਦਾਨ ਕੈਂਪ ਲਗਾਇਆ ਗਿਆ।ਕਾਕਾ ਰਾਮ ਸੈਣੀ ਚੈਟਰੀਟੇਬਲ ਟਰੱਸਟ (ਰਜਿ.) ਵਲੋਂ ਸੈਣੀ ਭਵਨ  ਵਿਖੇ ਲਗਾਏ ਗਏ ਕੈਂਪ ਦੌਰਾਨ 37 ਵਿਅਕਤੀਆ  ਵਲੋਂ ਖੂਨਦਾਨ ਕੀਤਾ ਗਿਆ।

ਇਸ ਕੈਂਪ ਦਾ ਉਦਘਾਟਨ ਰੋਟਰੀ ਕਲੱਬ ਰੂਪਨਗਰ ਦੇ ਅਗਲੇ ਸਾਲ ਲਈ ਨੋਮੀਨੇਟ ਪ੍ਰਧਾਨ ਸ੍ਰੀਮਤੀ ਗਗਨ ਸੈਣੀ ਨੇ ਕੀਤਾ ਅਤੇ ਉਨ੍ਹਾਂ ਖੂਨਦਾਨੀਆ ਵਲੋਂ ਸਮਾਜ ਸੇਵਾ ਲਈ ਕੀਤੇ ਜਜਬੇ ਦੀ ਪ੍ਰਸੰਸਾ ਕੀਤੀ।ਇਸ ਮੌਕੇ ਤੇ ਬੋਲਦਿਆ ਐਡਵੋਕੇਟ ਅਮਰ  ਰਾਜ ਸੈਣੀ ਨੇ ਸੈਣੀ ਭਵਨ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਹੋਰ ਵਧੇਰੇ ਉਤਸਹਿਤ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਕੈਂਪ ਵਿੱਚ ਡਾ. ਰੌਲੀ ਅਗਰਵਾਲ ਦੀ ਅਗਵਾਈ ਵਿੱਚ ਆਈ ਰੋਟਰੀ ਐਂਡ ਬਲੱਡ ਬੈਂਕ ਰਿਸੋਰਸ ਸੈਂਟਰ ਚੰਡੀਗੜ੍ਹ ਦੀ ਟੀਮ ਨੇ ਖੂਨ ਇਕਤੱਤਰ ਕੀਤਾ।

ਕੈਂਪ ਨੂੰ ਸਫਲ ਬਣਾਉਣ ਲਈ ਰਜ਼ਨੀ ਹਰਬਲ ਮਲਿਕਪੁਰ, ਗੁਰੂਨਾਨਕ ਕਰਿਆਣਾ ਸਟੋਰ ਪਪਰਾਲਾ ਅਤੇ ਜ਼ਿਲ੍ਹਾ ਸਾਂਝ ਕੇਂਦਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।ਸੰਸਥਾ ਦੇ  ਪ੍ਰਧਾਨ ਡਾ. ਅਜਮੇਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸੈਣੀ ਭਵਨ ਦੇ ਕੰੰਮਾਂ ਤੇ ਚਾਨਣਾ ਪਾਇਆ। ਪੀ.ਆਰ.ੳ. ਰਾਜਿੰਦਰ ਸੈਣੀ ਨੇ ਆਏ ਬਲੱਡ ਡੋਨਰਜ਼ ਅਤੇ ਮਹਿਮਾਨਾ ਦਾ ਧੰਨਵਾਦ ਕੀਤਾ।

ਸੈਣੀ ਭਵਨ ‘ਚ ਨਵੇਂ ਸਾਲ-2025 ਨੂੰ ਸਮਰਪਿਤ 23ਵੇਂ ਖੂਨਦਾਨ ਕੈਂਪ ਦੌਰਾਨ ਵਿਅਕਤੀਆ ਨੇ ਕੀਤਾ ਖੂਨਦਾਨ

ਕੈਂਪ ਦੌਰਾਨ ਸੁਖਪਾਲ ਸਿੰਘ ਨੇ 70ਵੀ ਵਾਰ, ਰਣਜੀਤ ਸਿੰਘ ਨੇ 67ਵੀ ਵਾਰ, ਰੁਪਿੰਦਰ ਸਿੰਘ ਨੇ 51ਵੀ ਵਾਰ, ਬਲਵਿੰਦਰ ਸਿੰਘ ਨੇ 50ਵੀ ਵਾਰ, ਜਗਦੇਵ ਸਿੰਘ ਨੇ 43ਵੀ ਵਾਰ, ਅਮਿਤ ਸੈਣੀ ਨੇ 28ਵੀ ਵਾਰ, ਮੁਕੇਸ ਸੈਣੀ ਤੇ ਸੁਖਵਿੰਦਰ ਸਿੰਘ ਨੇ 21ਵੀ ਵਾਰ, ਕਮਲਜੀਤ ਸਿੰਘ ਨੇ 17ਵੀ ਵਾਰ  ਸਮੇਤ ਕੰਵਲਜੀਤ ਸੈਣੀ, ਗੁਰਵਿੰਦਰ ਸਿੰਘ, ਅਭਿਸ਼ੇਕ ਸੈਣੀ, ਅਨੁਰਾਗ ਆਦਿ ਵੀ ਖੂਨਦਾਨੀਆ ਵਿੱਚ ਸ਼ਾਮਲ ਸਨ। ਇਸ ਮੌਕੇ ਇੰਜ. ਕਰਨੈਲ ਸਿੰਘ, ਅਵਤਾਰ ਸਿੰਘ ਲੋਂਗੀਆ, ਗੁਰਨਾਮ ਸਿੰਘ, ਸੂਬੇਦਾਰ ਕਮਲਜੀਤ ਸਿੰਘ, ਸੰਸਥਾ ਦੇ ਟਰੱਸਟੀ ਤੇ ਮੈਂਬਰ ਗੁਰਮੁੱਖ ਸਿੰਘ ਸੈਣੀ, ਰਾਮ ਸਿੰਘ ਸੈਣੀ, ਗੁਰਮੁੱਖ ਸਿੰਘ ਲੋਂਗੀਆ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਬਲਬੀਰ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਡਾ. ਹਰਚਰਨ ਦਾਸ ਸੈਰ, ਰਾਜਿੰਦਰ ਸਿੰਘ ਗਿਰਨ, ਹਰਜੀਤ ਸਿੰਘ ਗਿਰਨ, ਜਗਦੇਵ ਸਿੰਘ, ਸੁਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਦੀਪ ਸਿੰਘ, ਆਦਿ ਵੀ ਹਾਜ਼ਰ ਸਨ।