ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਭਾਸ਼ਣ ਮੁਕਾਬਲਿਆਂ ਦਾ ਆਯੋਜਨ

247

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਭਾਸ਼ਣ ਮੁਕਾਬਲਿਆਂ ਦਾ ਆਯੋਜਨ

ਬਹਾਦਰਜੀਤ ਸਿੰਘ /ਰੂਪਨਗਰ, 3 ਅਕਤੂਬਰ,2024

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਵਲੋਂ ਅੱਜ ਸੈਣੀ ਭਵਨ ਵਿਖੇ ਸਾਲਾਨਾ ਸਿੱਖਿਆਸਮਾਗਮ-2024 ਦੌਰਾਨ ਵਿਿਦਆਰਥੀਆ ਦੇ ਹੁਨਰ ਅਤੇਆਤਮ-ਵਿਸ਼ਵਾਸ ਨੂੰ ਦ੍ਰਿੜ੍ਹ ਬਣਾਉਣ ਲਈ ਭਾਸ਼ਣ ਮੁਕਾਬਲੇਕਰਵਾਏ ਗਏ।

ਇਨ੍ਹਾਂ ਮੁਕਾਬਲਿਆ ਵਿੱਚ ਵੱਖ ਵੱਖ 18 ਵਿਿਦਅਕ ਸੰਸਥਾਵਾਂ ਤੋਂ 36 ਵਿਿਦਆਰਥੀਆ ਨੇ ਪੰਜਾਬੀਅਤੇ ਅੰਗਰੇਜ਼ੀ ਦੇ ਭਾਸਣ ਮੁਕਾਬਲਿਆ ਵਿੱਚ ਭਾਗ ਲਿਆ।ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇਦੱਸਿਆ ਕਿ ਜੂਨੀਅਰ ਵਰਗ ਲਈ ਪੰਜਾਬੀ ਭਾਸ਼ਾ ਦੇ ਵਿਸ਼ੇ(ਓਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆ ਦੀ ਕਾਰਗੁਜਾਰੀ) ‘ਚ ਪਲਕ ਧਵਨ ਡੀਏਵੀ ਸੀ. ਸੈ. ਸਕੂਲ ਰੂਪਨਗਰ ਨੇਪਹਿਲਾ, ਕੋਮਲ ਸਿਵਾਲਿਕ ਪਬਲਿਕ ਸਕੂਲ ਰੂਪਨਗਰ ਤੇਅਰਸ਼ਪ੍ਰੀਤ ਕੌਰ ਸੈਂਟ ਕਾਰਮਲ ਸਕੂਲ ਕਟਲੀ ਨੇ ਦੂਜਾ ਅਤੇਸਿਮਰਨਜੀਤ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲਪਿੱਪਲਮਾਜਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਸੀਨੀਅਰਵਰਗ ਲਈ ਅੰਗਰੇਜੀ ਭਾਸ਼ਾ ਦੇ ਵਾਤਾਵਰਨ ਤਬਦੀਲੀ ਦਾਪ੍ਰਭਾਵ (Topic‘‘Effects of climate  change”)  ਵਿੱਚ ਕਰਿਸ਼ਕਾ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਨੇਪਹਿਲਾ, ਅਮਨਜੋਤ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕਸਕੂਲ ਪਿੱਪਲ ਮਾਜਰਾ ਨੇ ਦੂਜਾ ਅਤੇ ਅਨੁਸ਼ਕਾ ਸੈਂਟ ਕਾਰਮਲਸਕੂਲ ਕਟਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਤੋਂਇਲਾਵਾ ਦੋਵੇ ਵਰਗਾ ‘ਚ ਚੌਥੇ ਅਤੇ ਪੰਜਵੇਂ ਨੰਬਰ ਤੇ ਰਹਿਣਵਾਲਿਆ ਕਰਮਵਾਰ ਰਮਨਜੋਤ ਕੌਰ ਕਿਡਜ਼ ਪੈਰਡਾਡਾਇਜ, ਗੁਰਲੀਨ ਕੌਰ ਸਿਵਾਲਿਕ ਸਕੂਲ, ਸਰੀਸ਼ਟੀ ਕੌਲ ਸੈਂਟਕਾਰਮਲ, ਮਨਰੂਪ ਕੌਰ ਬੇਲਾ ਕਾਲਜ਼ ਨੂੰ ਕਿਤਾਬਾ ਦਾ ਸੈਟ ਦਿੱਤਾਗਿਆ ਅਤੇ ਬਾਕਿ ਭਾਗ ਲੈਣ ਵਾਲਿਆ ਨੂੰ ਵੀ ਸਰਟੀਫਿਕੇਟਦਿਤੇ ਗਏ। ਜੇਤੂਆਂ ਨੂੰ ਕਰਮਵਾਰ 2000, 1600 ਅਤੇ 1200 ਰੁਪਏ ਦੇ ਇਨਾਮ ਨਾਲ ਅੱਜ ਸ਼ੁਕਰਵਾਰ ਮਿਤੀ 4 ਅਕਤੂਬਰ ਨੂੰਸਿੱਖਿਆ ਸਮਾਗਮ ਦੇ ਵਜ਼ੀਫੇ ਵੰਡ ਸਮਾਗਮ ਵਿੱਚ ਮੁੱਖਮਹਿਮਾਨ ਰਾਹੀ ਸਨਮਾਨਿਆ ਜਾਵੇਗਾ।

ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਭਾਸ਼ਣ ਮੁਕਾਬਲਿਆਂ ਦਾ ਆਯੋਜਨ

ਭਾਸ਼ਣ ਮੁਕਾਬਲੇ ‘ਚਜੱਜਾਂ ਦੀ ਭੁਮਿਕਾ ਇੰਜ. ਕਰਨੈਲ ਸਿੰਘ, ਡਾਕਟਰ ਜਸਵੰਤ ਕੌਰ, ਸੇਵਾਮੁਕਤ ਪੰਜਾਬੀ ਟੀਚਰ ਜਸਵੀਰ ਕੌਰ, ਡਾ. ਹਰਚਰਨ ਦਾਸਸੈਰ, ਪ੍ਰਿੰਸੀਪਲ ਰਾਵਿੰਦਰ ਕੌਰ ਤੇ ਮੈਡਮ ਭਗਵੰਤ ਕੌਰ ਨੇਨਿਭਾਈ ਤੇ ਟਾਇਮ ਕੀਪਰ ਦੀ ਸੇਵਾ ਰਾਜਿੰਦਰ ਸਿੰਘ ਗਿਰਨਵਲੋਂ ਨਿਭਾਈ। ਭਾਸ਼ਣ ਮੁਕਾਬਲੇ ਸਮਾਗਮ ‘ਚ ਆਏਵਿਿਦਆਥੀਆ ਦਾ ਟਰੱਸਟ ਦੇੇ ਪ੍ਰਧਾਨ ਰਾਜਿੰਦਰ ਸੈਣੀ ਵਲੋਸਵਾਗਤ ਕੀਤਾ ਗਿਆ, ਟਰੱਸਟ ਦੇ ਚੈਅਰਮੈਨ ਬਲਬੀਰ ਸਿੰਘਨੇ ਟਰੱਸਟ ਤੇ ਮੁਕਾਬਲੇ ਬਾਰੇ ਵਿਸ਼ਥਾਰ ਨਾਲ ਜਾਣਕਾਰੀ ਸ਼ਾਂਝੀਕੀਤੀ, ਸੈਣੀ ਭਵਨ ਦੇ ਕਾਰਜ਼ਕਾਰੀ ਪ੍ਰਧਾਨ ਰਾਜਿੰਦਰ ਸਿੰਘਨਨੂਆ ਨੇ ਭਾਗ ਲੈਣ ਵਾਲੇ ਵਿਿਦਆਥੀਆ ਨੂੰ ਪੇਸ਼ ਕੀਤਾਅਤੇ ਸਕੱਤਰ ਅਮਰਜੀਤ ਸਿੰਘ ਨੇ ਅੰਤ ਵਿੱਚ ਧੰਨਵਾਦ ਕੀਤਾ।ਇਸ ਮੌਕੇ ਡਾ. ਅਜਮੇਰ ਸਿੰਘ, ਰਾਮ ਸਿੰਘ ਸੈਣੀ, ਇੰਜ. ਹਰਜੀਤ ਸਿੰਘ ਸੈਣੀ, ਦਲਜੀਤ ਸਿੰਘ, ਜਗਦੇਵ ਸਿੰਘ, ਸੁਰਿੰਦਰਸਿੰਘ, ਬਹਾਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਇਸ ਦੌਰਾਨ ਟਰੱਸਟ ਦੇ ੳੱੁਪ- ਅਰਮੈਨ ਡਾ. ਅਜਮੇਰ ਸਿੰਘਨੇ ਦੱਸਿਆ ਕਿ ਕੱਲ 4 ਅਕਤੂਬਰ ਨੂੰ ਸਿੱਖਿਆ ਸਮਾਰੋਹ ‘ਚ 96 ਲੌੜਬੰਦ ਵਿਿਦਆਥੀਆ ਨੂੰ 5.69 ਲੱਖ ਦੇ ਵਜ਼ੀਫੇ ਵੰਡੇਜਾਣਗੇ। ਇਸ ਤੋਂ ਇਲਾਵਾ ਭੋਪਾਲ ਆਇਸਰ ਵਿਖੇ ਖੋਜ਼ ਦੇਖੇਤਰ ਵਿੱਚ ਪੜਾਈ ਕਰ ਰਹੀ ਇੱਕ ਵਿਿਦਆਰਥਣ ਨੂੰ ਐਲ. ਆਰ. ਮੁੰਡਰਾ ਮੈਮੋਰਿਅਲ ਸਕਾਲਰਸਿੱਪ ਦਾ 1.50 ਲੱਖ ਰੁਪਏਦਾ ਚੈੱਕ ਵੀ ਦਿੱਤਾ ਜਾਵੇਗਾ। ਮੈਗਜ਼ੀਨ “ਸੈਣੀ ਸੰਸਾਰ” ਦਾ54ਵਾਂ ਅੰਕ ਵੀ ਜਾਰੀ ਕੀਤਾ ਜਾਣਾ ਹੈ।