ਸੈਣੀ ਬਰਾਦਰੀ ਦੀ ਮਹਾਨ ਅਤੇ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਅਮਰ ਸ਼ਹੀਦ ਜਮਾਲਾ ਸਿੰਘ ਨੰਨੂਆਂ ਜੀ ਦੀ ਜੀਵਨੀ ਸਬੰਧੀ ਕਿਤਾਬਚਾ ਲੋਕ ਅਰਪਣ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,8 ਨਵੰਬਰ ,2025
ਅੱਜ ਸੈਣੀ ਭਵਨ ਰੂਪਨਗਰ ਵਿਚ ਸੈਣੀ ਬਰਾਦਰੀ ਦੀਆਂ ਮੋਹਰੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਦੀ ਹਾਜਰੀ ਵਿਚ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੁਆਧ ਇਲਾਕੇ ਦੀ ਸੈਣੀ ਬਰਾਦਰੀ ਦੀ ਮਹਾਨ ਅਤੇ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਗੁਰਸਿੱਖ ਅਮਰ ਸ਼ਹੀਦ ਭਾਈ ਜਮਾਲਾ ਸਿੰਘ ਨੰਨੂਆਂ ਦੀ ਜੀਵਨੀ ਸਬੰਧੀ ਕਿਤਾਬਚੇ ਦੇ ਨੂੰ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਵਲੋਂ ਲੋਕ ਅਰਪਣ ਕੀਤਾ ਗਿਆ। ਇਸ ਬੁਕਲੈਟ ਵਿਚਲੀ ਜੀਵਨੀ ਨੁੰ ਰਾਜਿੰਦਰ ਸਿੰਘ ਨੰਨੂਆਂ ਵਲੋਂ ਲਿਿਖਆ ਗਿਆ।
ਡਾ: ਅਜਮੇਰ ਸਿੰਘ, ਪ੍ਰਧਾਨ, ਸੈਣੀ ਭਵਨ ਵਲੋਂ ਦੱਸਿਆ ਗਿਆ ਭਾਈ ਜਮਾਲਾ ਸਿੰਘ ਨੰਨੂਆਂ ( ਭਾਈ ਨਾਨੂ) ਜੀ ਵਲੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਅਤੇ ਭਾਈ ਉਦੇ ਜੀ ਨਾਲ ਮਿਲ ਕੇ ਸਾਂਝੇ ਰੂਪ ਵਿਚ ਲਿਆਂਦਾ ਗਿਆ ਸੀ। ਭਾਈ ਜਮਾਲਾ ਸਿੰਘ ਨੰਨੂਆਂ ਜੀ ਨੇ ਦਸਮੇਸ਼ ਪਿਤਾ ਜੀ ਪਾਸੋਂ ਵਿਸਾਖੀ ਤੇ ਅੰਮ੍ਰਿਤ ਛੱਕਿਆ ਅਤੇ ਬਾਅਦ ਵਿਚ ਸ੍ਰੀ ਚਮਕੌਰ ਸਾਹਿਬ ਜੀ ਜੰਗ ਵਿਚ ਦੋ ਵੱਡੇ ਸਾਹਿਬਜਾਦਿਆਂ ਅਤੇ 40 ਸਿੰਘਾਂ ਸਮੇੇਤ ਸ਼ਹੀਦ ਹੋ ਗਏ।ਇਸ ਮੌਕੇ ਰਾਜਿੰਦਰ ਸਿੰਘ ਨੰਨੂਆਂ ਵਲੋਂ ਸੰਖੇਪ ਵਿਚ ਭਾਈ ਨੰਨੂਆਂ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਅਤੇ ਦੱਸਿਆ ਕਿ ਭਾਈ ਜਮਾਲਾ ਸਿੰਘ ਨੰਨੂਆਂ ਵਲੋਂ ਨੌਵੇਂ ਪਾਤਸ਼ਾਹ ਜੀ ਦਾ ਸੀਸ ਲਿਆਉਣ ਸਬੰਧੀ ਭਾਈ ਜੈਤਾ ਜੀ ਅਤੇ ਭਾਈ ਉਦੇ ਜੀ ਨਾਲ ਸਾਂਝੇ ਰੂਪ ਵਿਚ ਭੂਮਿਕਾ ਨਿਭਾਈ ਗਈ ਜਿਸ ਦਾ ਹਵਾਲਾ ਵੱਖ ਵੱਖ ਗਰੰਥਾਂ ਵਿਚ ਮਿਲਦਾ ਹੈ ਪਰ ਬਰਾਦਰੀ ਅਤੇ ਪ੍ਰਚਾਰਕਾਂ ਵਲੋਂ ਜਾਣੇ ਅਣਜਾਣੇ ਵਿਚ ਭਾਈ ਉਦੇ ਅਤੇ ਭਾਈ ਨੰਨੂਆਂ ਜੀ ਵਲੋਂ ਨਿਭਾਈ ਸੇਵਾ ਨੁੰ ਅਣਗੌਲਿਆ ਕਰਦੇ ਰਹੇ ਜਿਸ ਕਾਰਨ ਉਨਾਂ ਦੀ ਕੁਰਬਾਨੀ ਨੂੰ ਸਾਹਮਣੇ ਲਿਆਉਣ ਲਈ ਇਹ ਬੁਕਲੈਟ ਰਾਹੀਂ ਜਾਣਕਾਰੀ ਦੇਣਾ ਜਰੂਰੀ ਸਮਝਿਆ ਗਿਆ।
ਸਮਾਗਮ ਵਿਚ ਭਾਈ ਸ਼ਮਿੰਦਰ ਸਿੰਘ ਭੱਕੂਮਾਜਰਾ, ਹਰਜੀਤ ਸਿੰਘ ਲੌਂਗੀਆ, ਪ੍ਰਧਾਨ, ਸੈਣੀ ਮਹਾਂ ਸਭਾ, ਪੰਜਾਬ, ਸਮਾਜ ਸੇਵੀ ਦਵਿੰਦਰ ਸਿੰਘ ਜਟਾਣਾ ਅਤੇ ਰਾਮ ਕੁਮਾਰ ਮੁਕਾਰੀ, ਚੇਅਰਮੈਨ, ਸੈਣੀ ਭਲਾਈ ਬੋਰਡ ਵਲੋਂ ਸੈਣੀ ਭਵਨ ਰੋਪੜ ਦੀ ਇਸ ਉਪਰਾਲੇ ਲਈ ਸਰਾਹੁਣਾ ਕੀਤੀ ਗਈ ਅਤੇ ਰਾਜਿੰਦਰ ਸਿੰਘ ਨੰਨੂਆਂ ਦੀ ਇਸ ਇਤਿਹਾਸਿਕ ਖੋਜ ਭਰਪੂਰ ਲਿਖਤ ਲਈ ਸਲਾਘਾ ਕੀਤੀ ਗਈ। ਸੰਤ ਅਵਤਾਰ ਸਿੰਘ ਜੀ ਵਲੋਂ ਵੀ ਸੈਣੀ ਭਵਨ ਵਲੋਂ ਬਰਾਦਰੀ ਦੇ ਅਣਗੌਲੇ ਸਿਤਾਰੇ ਦੀ ਜੀਵਨੀ ਨੂੰ ਪ੍ਰਕਾਸ਼ਤ ਕਰਨ ਲਈ ਸਲਾਘਾ ਕੀਤੀ ਗਈ ਅਤੇ ਕਿਹਾ ਗਿਆ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।
ਸੈਣੀ ਭਵਨ ਦੇ ਵਾਈਸ ਚੇਅਰਮੈਨ, ਗੁਰਮੁੱਖ ਸਿੰਘ ਸੈਣੀ, ਸਾਬਕਾ ਐਮਸੀ ਵਲੋਂ ਇਸ ਮੌਕੇ ਤੇ ਆਏ ਸਾਰੇ ਪਤਵੰਤਿਆਂ ਅਤੇ ਮਹਿਮਾਨਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹਮਸਿਮਰ ਸਿੰਘ ਸਿੱਟਾ, ਐਡਵੋਕੇਟ, ਸੁਰਿੰਦਰ ਸਿੰਘ ਤੋਗੜ, ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ, ਮਦਨ ਗੋਪਾਲ ਸੈਣੀ, ਜਨਰਲ ਸਕੱਤਰ, ਸੈਣੀ ਮਹਾਂ ਸਭਾ, ਮਨਜੀਤ ਸਿੰੰਘ ਤੰਬੜ, ਪ੍ਰਧਾਨ, ਸੈਣੀ ਸੇਵਾ ਸਮਾਜ, ਇੰਜ: ਕਰਨੈਲ ਸਿੰਘ, ਸਾਬਕਾ ਪ੍ਰਧਾਨ, ਸੀਨੀਅਰ ਸਿਟੀਜਨ ਕੌਂਸਲ, ਬਲਬੀਰ ਸਿੰਘ ਸੈਣੀ, ਜਨਰਲ ਸਕੱਤਰ, ਸੈਣੀ ਭਵਨ, ਰਾਜਿੰਦਰ ਸੈਣੀ, ਪ੍ਰਧਾਨ, ਸੈਣੀ ਵਿਿਦਅਕ ਟਰੱਸ਼ਟ, ਬਹਾਦਰਜੀਤ ਸਿੰਘ, ਜਗਦੇਵ ਸਿੰਘ, ਇੰਜ: ਹਰਜੀਤ ਸਿੰਘ, ਡਾ: ਜਸਵੰਤ ਕੌਰ, ਪਿੰ੍ਰ ਿਵੰਦਰ ਕੌਰ, ਹਰਦੀਪ ਸਿੰਘ ਮੈਨੇਜਰ, ਹਿੰਮਤ ਸਿੰਘ ਗਿਰਨ, ਸੀH ਨੇਤਾ ਬੀ.ਜੇ.ਪੀ., ਸਰਪੰਚ ਟਪਰੀਆਂ, ਬਲਵਿੰਦਰ ਸਿੰਘ ਲਾਲਪੁਰਾ, ਦਵਿੰਦਰ ਸਿੰਘ ਐਚਐਮਟੀ ਵਾਲੇ,ਪਰਮਜੀਤ ਸਿੰਘ ਰੈਨਬੈਕਸੀ ਵਾਲੇ, ਬਲਵਿੰਦਰ ਸਿੰਘ ਨੰਨੂਆਂ ਆਦਿ ਹਾਜਰ ਸਨ।











