ਸੈਣੀ ਭਵਨ ਰੂਪਨਗਰ ਵਿਚ ਸੈਣੀ ਭਲਾਈ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ਦਾ ਸਨਮਾਨ

87

ਸੈਣੀ ਭਵਨ ਰੂਪਨਗਰ ਵਿਚ ਸੈਣੀ ਭਲਾਈ ਬੋਰਡ ਦੇ ਚੇਅਰਮੈਨ  ਰਾਮ ਕੁਮਾਰ ਮੁਕਾਰੀ ਦਾ ਸਨਮਾਨ

ਬਹਾਦਰਜੀਤ ​​ਸਿੰਘ /ਰੂਪਨਗਰ,23 ਅਗਸਤ,2025  

ਅੱਜ ਸੈਣੀ ਭਲਾਈ ਬੋਰਡ ਦੇ ਚੇਅਰਮੈਨ  ਰਾਮ ਕੁਮਾਰ ਮੁਕਾਰੀ,ਸੈਣੀ ਭਵਨ, ਰੂਪਨਗਰ ਵਿਚ ਆਪਣੀ ਨਵੀਂ ਨਿਯੁਕਤੀ ਉਪਰੰਤ ਪਹਿਲੀ ਵਾਰ ਪਹੁੰਚੇ। ਉਨਾਂ ਦਾ ਸੈਣੀ ਭਵਨ ਦੀ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਮੁਕਾਰੀ ਨਾਲ ਉਨਾਂ ਦੀ ਧਰਮ ਪਤਨੀ ਵੀ ਨਾਲ ਸਨ।ਇਕ ਛੋਟੇ ਅਤੇ ਭਾਵ ਭਿੰਨੇ ਮਾਹੌਲ ਵਿਚ ਰਸਮੀ ਗੱਲ ਬਾਤ ਤੋਂ ਬਾਅਦ ਸੈਣੀ ਭਵਨ ਦੇ ਪ੍ਰਧਾਨ, ਡਾ: ਅਜਮੇਰ ਸਿੰਘ ਜੀ ਵਲੋਂ ਨਵ ਨਿਯੁਕਤ ਚੇਅਰਮੈਨ,  ਰਾਮ ਕੁਮਾਰ ਮੁਕਾਰੀ ਅਤੇ ਉਨਾਂ ਦੀ ਪਤਨੀ ਨੂੰ ਜੀ ਆਇਆ ਕਿਹਾ ਗਿਆ।

ਸੈਣੀ ਭਵਨ ਵਲੋਂ ਡਾ:ਅਜਮੇਰ ਸਿੰਘ ਅਤੇ  ਬਲਬੀਰ ਸਿੰਘ ਸੈਣੀ, ਸਕੱਤਰ ਵਲੋਂ ਉਨਾਂ ਨੂੰ ਲੋਈ ਭੇਂਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਉਨਾਂ ਦੀ ਧਰਮ ਪਤਨੀ ਦਾ ਡਾ: ਜਸਵੰਤ ਕੌਰ ਅਤੇ ਪ੍ਰਿੰ: ਰਵਿੰਦਰ ਕੋਰ ਵਲੋਂ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਰਾਜਿੰਦਰ ਸਿੰਘ ਨੰਨੂਆਂ, ਐਕਟਿੰਗ ਪ੍ਰਧਾਨ ਵਲੋਂ ਮੁਕਾਰੀ ਨੁੰ ਸੈਣੀ ਭਲਾਈ ਬੋਰਡ ਦਾ ਚੇਅਰਮੈਨ ਬਣਾਉਣ ਤੇ ਮਾਨਯੋਗ ਮੁੱਖ ਮੰਤਰੀ  ਦਾ ਧੰਨਵਾਦ ਕੀਤਾ ਗਿਆ ਅਤੇ ਨਵ ਨਿਯੁਕਤ ਚੇਅਰਮੈਨ, ਮੁਕਾਰੀ ਨੁੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਵਿਚ ਓਬੀਸੀ ਦਾ 27 # ਕੋਟਾ ਲਾਗੂ ਕਰਵਾਉਣ ਲਈ ਬਰਾਦਰੀ ਦੀ ਮੰਗ  ਮੁੱਖ ਮੰਤਰੀ ਤੱਕ ਪਹੁੰਚਾਣ।

ਇਸ ਦੇ ਨਾਲ ਹੀ ਉਨਾਂ ਇਹ ਵੀ ਮੰਗ ਰੱਖੀ ਗਈ ਕਿ ਬਰਾਦਰੀ ਨਾਲ ਸਬੰਧਤ ਪੁਆਧ ਇਲਾਕੇ ਦੇ ਅਣਗੋਲੇ ਅਮਰ ਸ਼ਹੀਦ ਜਮਾਲਾ ਸਿੰਘ ਨਨੂਆ, ਜੋ ਭਾਈ ਜੈਤਾ ਜੀ ਨਾਲ ਹੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋ ਲੈ ਕੇ ਆਏ ਸਨ, ਦਾ ਨਾਮ ਵੀ ਸਰਕਾਰ ਵਲੋਂ ਗੁਰੂ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਵਿਚ ਸ਼ਾਮਲ ਕਰਵਾ ਕੇ ਬਰਾਦਰੀ ਦੀ ਇਸ ਅਣਗੋਲੀ ਸਖਸੀਅਤ ਦਾ ਮਾਣ ਸਤਕਾਰ ਬਹਾਲ ਕਰਨ ਲਈ ਯੋਗਦਾਨ ਪਾਉਣ ਦੀ ਖੇਚਲ ਕਰਨ।ਬਾਅਦ ਵਿਚ  ਬਲਬੀਰ ਸਿੰਘ ਸਕੱਤਰ, ਸੈਣੀ ਭਵਨ ਵਲੋਂ ਉਨਾਂ ਦਾ ਸੈਣੀ ਭਵਨ ਵਿਚ ਆਉਣ ਤੇ ਧੰਨਵਾਦ ਕੀਤਾ ਗਿਆ ਅਤੇ ਸੈਣੀ ਭਵਨ ਵਲੋਂ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।

ਸੈਣੀ ਭਵਨ ਰੂਪਨਗਰ ਵਿਚ ਸੈਣੀ ਭਲਾਈ ਬੋਰਡ ਦੇ ਚੇਅਰਮੈਨ  ਰਾਮ ਕੁਮਾਰ ਮੁਕਾਰੀ ਦਾ ਸਨਮਾਨ

ਰਾਮ ਕੁਮਾਰ ਮੁਕਾਰੀ ਵਲੋਂ ਆਪਣੇ ਭਾਸਨ ਵਿਚ ਬਰਾਦਰੀ ਦੀਆਂ ਮੰਗਾਂ ਅਤੇ ਮੁਸ਼ਕਲਾਂ ਨੁੰ ਹੱਲ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਬਰਾਦਰੀ ਦੇ ਸਾਰੇ ਤਜਰਬੇਕਾਰ ਸਖਸੀਅਤਾਂ ਦਾ ਸਹਿਯੋਗ ਲੈ ਕੇ ਪੇਸ਼ ਆ ਰਹੀਆਂ ਹਰ ਪ੍ਰਕਾਰ ਦੀਆਂ ਮੁਸਕਲਾਂ ਨੁੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।ਉਨਾਂ ਵਲੋਂ ਜਲਦ ਹੀ ਅਹੁਦਾ ਦਾ ਕਾਰਜਭਾਰ ਸੰਭਾਲਣ ਉਪਰੰਤ ਬਰਾਦਰੀ ਦੀਆਂ ਮੰਗਾਂ ਸਬੰਧੀ ਮੁਹਤਬਰਾਂ ਨਾਲ  ਭਵਿੱਖ ਦੀ ਰਣਨੀਤੀ ਲਈ ਵਿਚਾਰ ਵਟਾਦਰਾਂ ਕਰਨ ਲਈ ਮੀਟਿੰਗਾਂ ਕਰਨ ਦੀ ਇੱਛਾ ਵੀ ਜਾਹਰ ਕੀਤੀ।

​ਇਸ ਮੌਕੇ ਤੇ ਡਾ: ਹਰਚਰਨ ਦਾਸ ਸੈਰ, ਸਾਬਕਾ ਜਿਲ੍ਹਾ ਸਿੱਖਿਆ ਅਫਸਰ, ਕੈਪਟਨ ਹਾਕਮ ਸਿੰਘ, ਰਾਜਿੰਦਰ ਸਿੰਘ ਗਿਰਨ, ਮਾ: ਅਮਰਜੀਤ ਸਿੰਘ ਸੈਣੀ, ਪ੍ਰਿਤਪਾਲ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ ਆਦਿ ਹਾਜਰ ਸਨ।