ਸਮਾਣਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਵਿਧਾਇਕ ਚੇਤਨ ਜੋੜਾਮਾਜਰਾ ਤੇ ਲਗਾਏ ਗੰਭੀਰ ਦੋਸ਼

248

ਸਮਾਣਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਵਿਧਾਇਕ ਚੇਤਨ ਜੋੜਾਮਾਜਰਾ ਤੇ ਲਗਾਏ ਗੰਭੀਰ ਦੋਸ਼

ਪਟਿਆਲਾ, 2 ਜੂਨ,2022

ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜਸਦੀਪ ਸਿੰਘ ਜੋਲੀ ਵੱਲੋਂ ਸਮਾਣਾ ਦੇ ਆਪ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਤੇ ਉਸ ਨੂੰ ਪ੍ਰਧਾਨਗੀ ਤੋਂ ਲਾਭੇਂ ਕਰਨ ਲਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਕੜੀ ਵਜੋਂ ਹੀ ਯੂਨੀਅਨ ਦੇ ਇੱਕ ਧੜ੍ਹੇ ਵੱਲੋਂ ਉਸ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਵੀ ਚਲਾਈਆਂ ਗਈਆਂ। ਇੱਥੋਂ ਤੱਕ ਕਿ ਵਿਧਾਇਕ ਜੋੜਾਮਾਜਰਾ ਦੀ ਦਖਲ ਅੰਦਾਜੀ ਕਾਰਨ ਪੁਲਿਸ ਵੱਲੋਂ ਘਟਨਾ ਦੇ 2 ਮਹੀਨੇ ਬੀਤਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉੱਪਰੋਂ ਉਸ ਨੂੰ ਜਾਨੋਂ ਮਾਰਨ ਦੀਆਂ ਲਗਾਤਾਰ ਹੋਰ ਧਮਕੀਆਂ ਵੀ ਮਿਲ ਰਹੀਆਂ ਹਨ।

ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਪ੍ਰਧਾਨ ਜਸਦੀਪ ਜੋਲੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਗੁਹਾਰ ਲਗਾਉਂਦਿਆ ਮੰਗ ਕੀਤੀ ਗਈ ਕਿ ਉਹ ਆਪਣੇ ਵਿਧਾਇਕ ਨੂੰ ਨੱਥ ਪਾਉਣ ਤਾ ਜੋਂ ਉਹ ਚੈਨ ਨਾਲ ਰਹਿ ਸਕਣ। ਉਨ੍ਹਾਂ ਕਿਹਾ ਕਿ ਅਸਲ ਹਕੀਕਤ ਇਹ ਹੈ ਕਿ ਸਮਾਣਾ ਦਾ ਵਿਧਾਇਕ ਉਸ ਨੂੰ ਲਾਂਭੇ ਕਰਕੇ ਟਰੱਕ ਯੂਨੀਅਨ ਸਮਾਣਾ ਤੇ ਕਬਜਾ ਜਮਾਉਣਾ ਚਾਹੁੰਦਾ ਹੈ, ਜਿਸ ਕਾਰਨ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸਦੇ ਅੱਠ ਪਰਿਵਾਰਕ ਮੈਂਬਰਾ ਖਿਲਾਫ਼ ਵੀ ਵਿਧਾਇਕ ਦੀ ਸਹਿ ਤੇ ਝੂਠੇ ਪਰਚਿਆਂ ਵਿੱਚ ਨਾਮ ਪਾ ਦਿੱਤਾ ਗਿਆ ਹੈ ਅਤੇ ਉਸ ਦਾ ਪਰਿਵਾਰ ਇੱਧਰ ਉੱਧਰ ਭਟਕਿਆ ਫ਼ਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਸਮਾਣਾ ਵਿੱਚ ਲਗਭਗ 1200 ਅਪਰੇਟਰ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਸੀ, ਬਾਵਜੂਦ ਵਿਧਾਇਕ ਚੇਤਨ ਜੋੜਾਮਾਜਰਾ ਉੁਸ ਨੂੰ ਹਟਾ ਕੇ ਆਪਣੇ ਕਿਸੇ ਚਹੇਤੇ ਨੂੰ ਪ੍ਰਧਾਨ ਬਣਾਉਣਾ ਚਾਹੁੰਦਾ ਹੈ, ਤਾ ਜੋਂ ਯੂਨੀਅਨ ਉੱਪਰ ਉਸਦਾ ਕਬਜ਼ਾ ਹੋ ਸਕੇ। ਇੱਥੋਂ ਤੱਕ ਵਿਧਾਇਕ ਦੇ ਬੰਦਿਆ ਵੱਲੋਂ ਯੂਨੀਅਨ ਦੇ ਕਬਜ਼ਾ ਕਰਨ ਦੀ ਕੋਸ਼ਿਸ ਕੀਤੀ ਸੀ, ਪਰ ਉਹ ਸਫ਼ਲ ਨਾ ਹੋ ਸਕੇ।

ਸਮਾਣਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਵਿਧਾਇਕ ਚੇਤਨ ਜੋੜਾਮਾਜਰਾ ਤੇ ਲਗਾਏ ਗੰਭੀਰ ਦੋਸ਼

ਸਮਾਣਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਵਿਧਾਇਕ ਚੇਤਨ ਜੋੜਾਮਾਜਰਾ ਤੇ ਲਗਾਏ ਗੰਭੀਰ ਦੋਸ਼ I ਇਸੇ ਕਾਰਨ ਹੀ ਉਸ ਤੇ 26 ਅਪਰੈਲ ਨੂੰ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਖੇਤਰ ਵਿੱਚ ਜਸਕਰਨ ਸੋਨੀ ਅਤੇ ਜੱਜ ਨਿਜਾਮਨੀਵਾਲਾ ਵੱਲੋਂ ਕਾਤਲਾਨਾ ਹਮਲਾ ਵੀ ਕੀਤਾ, ਜਿਸ ਦੌਰਾਨ ਚਲਾਈਆਂ ਗਈਆਂ ਗੋਲੀਆਂ ਵਿੱਚ ਉਸਦਾ ਇੱਕ ਸਾਥੀ ਵੀ ਜ਼ਖਮੀ ਹੋ ਗਿਆ ਸੀ ਅਤੇ ਜਿਸ ਸਬੰਧੀ ਪਟਿਆਲਾ ਪਲਿਸ ਵੱਲੋਂ ਇੱਕ ਹਮਲਾਵਰ ਨੂੰ ਜਸਕਰਨ ਸਿੰਘ ਸੋਨੀ ਵਾਸੀ ਸਮਾਣਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ, ਪਰੰਤੂ ਬਿਨਾਂ ਕੋਈ ਕਾਰਵਾਈ ਦੇ ਵਿਧਾਇਕ ਉਸ ਨੂੰ ਥਾਣੇ ਵਿੱਚੋਂ ਛੁਡਵਾ ਕੇ ਲੈ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਸਦਾ ਲਾਇਸੰਸੀ ਅਸਲਾ ਵੀ ਜਮਾਂ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।  ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆ ਆਖਿਆ ਕਿ ਜੇਕਰ ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਜਾਨੀ ਨੁਕਸਾਨ ਪੁੱਜਦਾ ਹੈ ਤਾ ਇਸ ਦਾ ਜਿੰਮੇਵਾਰ ਆਪ ਵਿਧਾਇਕ ਚੇਤਨ ਜੋੜਾਮਾਜਰਾ ਹੋਣਗੇ। ਇਸ ਮੌਕੇ ਹਰਜੀਤ ਸਿੰਘ, ਗੱਜਣ ਸਿੰਘ ਮਵੀਂ ਸੱਪਾ, ਬਲਵਿੰਦਰ ਸਿੰਘ ਸੋਧੇਵਾਲ, ਨਿਰਮਲ ਸਿੰਘ ਧਨੇਠਾ, ਗੁਰਪਾਲ ਸਿੰਘ ਆਦਿ ਮੌਜੂਦ ਸਨ।

ਵਿਧਾਇਕ ਦੇ ਘਰ ਅੱਗੇ ਕਰਾਂਗਾ ਖੁਦਕੁਸੀ-ਬਲਵਿੰਦਰ ਸਿੰਘ

ਇਸੇ ਦੌਰਾਨ ਵਿਧਾਇਕ ਤੇ ਸਤਾਏ ਟਰੱਕ ਯੂਨੀਅਨ ਦੇ ਇੱਕ ਹੋਰ ਆਗੂ ਬਲਵਿੰਦਰ ਸਿੰਘ ਸਮਾਣਾ ਨੇ ਦੱਸਿਆ ਕਿ ਵਿਧਾਇਕ ਨੇ ਉਸ ਦੇ ਪੁੱਤਰ ਖਿਲਾਫ਼ ਵੀ ਝੂਠਾ ਪਰਚਾ ਦਰਜ਼ ਕਰਵਾਇਆ ਹੈ, ਉਸ ਨੇ ਐਲਾਨ ਕੀਤਾ ਕਿ ਜੇਕਰ ਵਿਧਾਇਕ ਨੇ ਉਨ੍ਹਾਂ ਨਾਲ ਧੱਕੇਸਾਹੀ ਸਮੇਤ ਸ਼ਾਜਿਸਾਂ ਰਚਣੀਆਂ ਬੰਦ ਨਾ ਕੀਤੀਆਂ ਤਾ ਉਹ ਵਿਧਾਇਕ ਦੇ ਘਰ ਅੱਗੇ ਆਪਣੇ ਆਪ ਤੇ ਤੇਲ ਪਾਕੇ ਅੱਗ ਲਗਾ ਲਵੇਗਾ।

ਸਾਰੇ ਦੋਸ਼ ਬੇਬੁਨਿਆਦ-ਚੇਤਨ ਜੋੜਾਮਾਜਰਾ

ਇਸ ਮਾਮਲੇ ਸਬੰਧੀ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਲਗਾਏ ਸਾਰੇ ਦੋਸ ਝੂਠੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਯੂਨੀਅਨ ਅੰਦਰ ਆਪਸੀ ਰੋਲਾ ਹੈ ਅਤੇ ਇਸ ਵਿੱਚ ਉਨ੍ਹਾਂ ਦੀ ਕੋਈ ਦਲਖ ਅੰਦਾਜੀ ਨਹੀਂ ਹੈ। ਜੋੜਾਮਾਜਰਾ ਨੇ ਗੋਲੀ ਵਾਲੀ ਘਟਨਾ ਸਬੰਧੀ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਵੀ ਥਾਣੇ ਚੋਂ ਨਹੀਂ ਛੁਡਵਾਇਆ ਗਿਆ ਅਤੇ ਸਾਬਤ ਕਰਨ ਉਹ ਦੇਣਦਾਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗਲਤ ਕੰਮ ਕਰੇਗਾ ਤਾ ਪੁਲਿਸ ਉਸ ਦੇ ਪਰਚਾ ਦਰਜ਼ ਤਾ ਕਰੇਗੀ ਹੀ। ਇਨ੍ਹਾਂ ਤੇ ਪਹਿਲਾ ਹੀ ਕਈ ਪਰਚੇ ਹਨ ਅਤੇ ਮੈਨੂੰ ਬਦਨਾਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ।