7 ਮਾਰਚ ਦੇ ਰੋਸ ਮੁਜ਼ਾਹਰੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ

185

7 ਮਾਰਚ  ਦੇ ਰੋਸ ਮੁਜ਼ਾਹਰੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ

ਬਹਾਦਰਜੀਤ ਸਿੰਘ / ਰੂਪਨਗਰ,3 ਮਾਰਚ,2022
ਅੱਜ ਸੰਯੁਕਤ ਕਿਸਾਨ ਮੋਰਚਾ ਰੂਪਨਗਰ ਦੀਆਂ ਜਥੇਬੰਦੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ 7 ਮਾਰਚ ਦੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਕੀਤੇ ਜਾ ਰਹੇ ਰੋਸ ਮੁਹਾਰਿਆਂ ਬਾਰੇਂ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੂਬਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ਼, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਖ਼ਤਮ ਕਰਨ ਦੇ ਖਿਲਾਫ਼, ਦਿੱਲੀ ਮੋਰਚੇ ਦੀਆਂ ਰਹਿੰਦੀਆਂ ਬਕਾਇਆ ਮੰਗਾਂ ਮੰਨਵਾਉਣ ਵਾਸਤੇ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਖ਼ਾਤਮੇ ਲਈ, ਬਾਰਸ਼ਾਂ ਨਾਲ ਹੋਏ ਕਣਕ ਦੀ ਫ਼ਸਲ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਅਤੇ ਗੰਨੇ ਦੀ ਵਧੀ ਹੋਈ ਕੀਮਤ ਦੀ ਮੰਗ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਰੂਪਨਗਰ ਹੱੈਡਕੁਆਰਟਰ ’ਤੇ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਬੇਲਾ ਚੌਂਕ ਰੂਪਨਗਰ ੋਂ ਰੋਸ ਮਾਰਚ ਸ਼ੁਰੂ ਕਰਦੇ ਹੋਏ ਸਾਰੇ ਰੂਪਨਗਰ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਡੀ.ਸੀ.  ਨੂੰ ਇਨ੍ਹਾਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ।

7 ਮਾਰਚ ਦੇ ਰੋਸ ਮੁਜ਼ਾਹਰੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ

ਇਸ ਮੀਟਿੰਗ ਵਿੱਚ ਜ਼ਮਹੂਰੀ ਕਿਸਾਨ ਸਭਾ ਦੇ ਮੋਹਣ ਸਿੰਘ ਧਮਾਣਾ, ਭਾਰਤੀ ਕਿਸਾਨ ਯੂਨੀਅਨ(ਕਾਦੀਆਂ) ਦੇ ਤਲਵਿੰਦਰ ਸਿੰਘ ਗੱਗੋਂ, ਰਾਜੇਵਾਲ ਜਥੇਬੰਦੀ ਦੇ ਪਰਮਜੀਤ ਸਿੰਘ ਅਮਰਾਲੀ, ਪੰਜਾਬ ਕਿਸਾਨ ਸਭਾ ਵੱਲੋਂ ਦਵਿੰਦਰ ਨੰਗਲੀ, ਜੈ ਕਿਸਾਨ ਅੰਦੋਲਨ ਵੱਲੋਂ ਐੱਸ.ਡੀ.ਓ. ਜਗਦੀਸ਼ ਲਾਲ ਤੇ ਇਸ ਤੋਂ ਇਲਾਵਾ ਹਰਦੇਵ ਸਿੰਘ ਖੇੜੀ, ਗੁਰਮੇਲ ਸਿੰਘ ਬਾੜਾ, ਗੁਰਨੈਬ ਸਿੰਘ ਜੈਤੋਂਵਾਲ, ਧਰਮਪਾਲ ਸੈਣੀ ਮਾਜਰਾ, ਕਾਕਾ ਸਿੰਘ ਮੋਰਿੰਡਾ, ਗੁਰਦੀਪ ਸਿੰਘ ਰਾਮਗੜ੍ਹ ਟੱਪਰੀਆਂ,ਹਰਿੰਦਰ ਸਿੰਘ ਸੱਲੋ ਮਾਜਰਾ, ਦਵਿੰਦਰ ਸਿੰਘ ਰੇਹੀ ਮਾਜਰਾ, ਸ਼ਮਸ਼ੇਰ ਸਿੰਘ ਹਵੇਲੀ, ਬਲਵਿੰਦਰ ਸਿੰਘ ਅਸਮਾਨਪੁਰ, ਜਸਵੰਤ ਸਿੰਘ ਗੇਗੀ, ਸੁਸ਼ੀਲ, ਤਲਵਿੰਦਰ ਸਿੰਘ, ਸੁਖਵੀਰ ਸਿੰਘ ਸੁੱਖਾ, ਸੁੱਚਾ ਸਿੰਘ ਬੱਸੀ ਤੇ ਕਮਲਜੀਤ ਸਿੰਘ ਬੰਦੇਮਾਹਲਾਂ ਹਾਜ਼ਰ ਸਨ।

ਉਪਰੋਕਤ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਜ਼ਿਲ੍ਹੇ ਭਰ ਦੇ ਸਮੂਹ ਕਿਸਾਨ ਮਜ਼ਦੂਰ ਤੇ ਹੋਰ ਪੰਜਾਬ ਹਿਤੈਸ਼ੀ ਭੈਣ-ਭਰਾਵਾਂ ਨੂੰ ਇਸ ਧਰਨੇ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।