ਸਰੱਬਤ ਦਾ ਭਲਾ ਚੈਰੀਟੈਬਲ ਟਰੱਸਟ ਨੇ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ
ਬਹਾਦਰਜੀਤ ਸਿੰਘ /ਰੂਪਨਗਰ, 15 ਜਨਵਰੀ,2022
ਸਰੱਬਤ ਦਾ ਭਲਾ ਚੈਰੀਟੈਬਲ ਟਰੱਸਟ ਦੀ ਰੂਪਨਗਰ ਇਕਾਈ ਵੱਲੋਂ ਸਥਾਨਕ ਸ਼੍ਰੀ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ।
ਜ਼ਿਲਾ ਪ੍ਰਧਾਨ ਜੇ.ਕੇ. ਜੱਗੀ ਨੇ ਜਾਣਕਾਰੀ ਸਾਂਝੇ ਕਰਦਿਆਂ ਦੱਸਿਆਂ ਕਿ ਇਸ ਸਮਾਗਮ ਦੋਰਾਨ 200 ਗਰੀਬ ਲੋੜਵੰਦ ਪਰਿਵਾਰਾਂ ਨੂੰ ਮੈਡੀਕਲ ਤੇ ਵਿਧਵਾਂਵਾਂ ਨੂੰ ਮਾਸਿਕ ਪੈਨਸ਼ਨ ਅਤੇ Çਵਿਦਆਰਥਿਆਂ ਨੂੰ ਵਜੀਫੇ ਦੇ ਚੈੱਕ ਵੰਡੇ ਗਏ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹਾਂ ਵਾਸਤੇ ਵੀ ਬਹੁਤ ਹੀ ਮਦਦਗਾਰ ਸਕੀਮ ਚਲਾਈ ਹੈ ਜਿਸ ਵਿੱਚ ਹਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਕਿਸੇ ਵੀ ਧਾਰਮਿਕ ਸਥਾਨ ’ਤੇ ਪਰਿਵਾਂਰਾਂ ਦੇ ਧਾਰਮਿਕ ਰੀਤੀ ਰਿਵਜਾਂ ਮੁਤਾਬਕ ਵਿਆਹ ਕੀਤੇ ਜਾਣਗੇ।ਵਿਆਹ ਸਬੰਧੀ ਫਾਰਮ ਲਈ ਦਫਤਰ : 301 ਗਿਆਨੀ ਜ਼ੈਲ ਸਿੰਘ ਨਗਰ , ਗੁਰਦੁਆਰਾ ਸਿੰਘ ਸਭਾ ਜਾਂ ਮੋਬਾਇਲ ਨੰਬਰ 98140-16242 ’ਤੇ ਸੰਪਰਕ ਕਰੇ।
ਜੱਗੀ ਨੇ ਦÇੱਸਆ ਕਿ ਰੂਪਨਗਰ ਦੀ ਰਹਿਣ ਵਾਲਾ ਦਿਲਸ਼ਾਦ ਪੁੱਤਰ ਸਾਹਿਦ ਮੁਹਮਦ,ਰਾਗਨੀ ਪੁੱਤਰੀ ਦਿਨੇਸ਼ ਕੁਮਾਰ, ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਅਭਿਸ਼ੇਕ ਸ਼ਰਮਾ ਪੁੱਤਰ ਬਾਲ ਕ੍ਰਿਸ਼ਨ ਅਤੇ ਅਮਨਜੋਤ ਕੋਰ ਪੁੱਤਰੀ ਸੋਮ ਸਿੰਘ ਨੂੰ ਵਜੀਫੇ ਦੇ ਚੈੱਕ ਵੀ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਸੱਰਬਤ ਦਾ ਭਲਾ ਚੈਰੀਟੇਬਲ ਟੱਰਸਟ ਵੱਲੋਂ ਇਹ ਵਜ਼ੀਫੇ ਦੇ ਚੈੱਕ ਪੜਨ ਵਾਲੇ Çਵਿਦਆਰਥੀਆ ਵਾਸਤੇ ਬਹੂਤ ਹੀ ਮਦਦ ਯੋਗ ਹੈ ਕਿਉਕਿ ਜਿਹੜੇ ਲੋੜਵੰਦ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਪੜਾ ਨਹੀਂ ਸਕਦੇ ਇਹ ਉਨ੍ਹਾਂ ਵਾਸਤੇ ਬਹੂਤ ਹੀ ਮਦਦਯੋਗ ਸਕੀਮ ਹੈ।
ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਸਵੁੈਜ਼ਜਗਾਰ ਲਈ ਸਿਖਲਾਈ, ਕੰਪਿਊਟਰ ਅਤੇ ਬਿਉਟੀਸ਼ਨ ਸੈਂਟਰ ਵੀ ਚਲਾਏ ਜਾ ਰਹੇ ਹਨ ਜੋ ਕੀ ਬਿਲਕੁੱਲ ਮੁਫਤ ਹਨ। ਪੰਜਾਬ ਅਤੇ ਹੋਰ ਰਾਜਾਂ ਵਿੱਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟੱਰਸਟ ਵੱਲੋਂ ਮੈਡੀਕਲ ਲੈਬਾਰਟਰੀਆਂ ਅਤੇ ਡਾਇਲਸਿਸ ਮਸ਼ੀਨਾਂ ਵੀ ਚਲਾਈਆਂ ਜਾ ਰਹਿਆਂ ਹਨ ਅਤੇ ਲੋਕ ਨੂੰ ਇਨ੍ਹਾਂ ਲੈਬਾਰਟਰੀਆਂ ਦਾ ਬਹੁਤ ਹੀ ਫਾਇਦਾ ਹੋ ਰਿਹਾ ਹੈ।
ਇਸ ਮੋਕੇ ਮਨਮੋਹਨ ਕਾਲੀਆ, ਸੁਖਦੇਵ ਸ਼ਰਮਾ, ਅਸ਼ਵਨੀ ਖੰਨਾ, ਮਦਨ ਗੁਪਤਾ, ਸ. ਇੰਦਰਜੀਤ ਸਿੰਘ ਅਤੇ ਜੀ. ਅੱੈੱਸ. ਓਬਰਾਏ ਮੌਜੂਦ ਸਨ।
![](https://royalpatiala.in/wp-content/uploads/2024/12/WhatsApp-Image-2024-12-11-at-13.43.42_a64eb26a.jpg)