ਕਮਿਊਨਿਟੀ ਸਿਹਤ ਕੇਂਦਰ, ਤ੍ਰਿਪੜੀ ਵਿਖੇ ਸੀ.ਐਸ.ਆਰ. ਗਤੀਵਿਧੀਆਂ ਤਹਿਤ ਐਸ.ਬੀ.ਆਈ ਵੱਲੋਂ ਡੋਨੇਟ ਕੀਤੇ 4 ਆਈ ਸੀ ਯੂ ਬੈਡਾਂ ਅਤੇ ਹੋਰ ਸਾਜੋ ਸਮਾਨ ਨਾਲ ਕੀਤਾ ਲੈਸ: ਡਾ. ਬਲਬੀਰ
ਪਟਿਆਲਾ 06 ਜਨਵਰੀ,2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਜਿਥੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ, ਉਥੇ ਅੱਜ ਕਮਿਊਨਿਟੀ ਸਿਹਤ ਕੇਂਦਰ, ਤ੍ਰਿਪੜੀ ਵਿਖੇ ਅਧੁਨਿਕ ਸਿਹਤ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਗਈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕਮਿਊਨਿਟੀ ਸਿਹਤ ਕੇਂਦਰ, ਤ੍ਰਿਪੜੀ ਵਿਖੇ ਸੀ.ਐਸ.ਆਰ. ਗਤੀਵਿਧੀਆਂ ਤਹਿਤ ਸਟੇਟ ਬੈਂਕ ਆਫ ਇੰਡੀਆ ਵੱਲੋਂ ਡੋਨੇਟ ਕੀਤੇ 4 ਆਈ ਸੀ ਯੂ ਬੈਡ, ਇੱਕ ਓ.ਟੀ. ਟੇਬਲ, ਇੱਕ ਲੇਬਰ ਟੇਬਲ, ਇੱਕ ਆਟੋਕਲੇਵ, ਦੋ ਸੈੱਟ ਓ.ਟੀ. ਸੀਲਿੰਗ ਲਾਈਟਸ ਅਤੇ ਇੱਕ ਮਲਟੀਪੈਰਾ ਮੋਨੀਟਰ ਦਾ ਉਦਘਾਟਨ ਕੀਤਾ ਗਿਆ।
ਉਹਨਾਂ ਸਟੇਟ ਬੈਂਕ ਆਫ ਇੰਡੀਆ ਵੱਲੋਂ ਲੋਕ ਹਿੱਤ ਵਿੱਚ ਲੱਗਭੱਗ 10 ਲੱਖ ਰੁਪਏ ਦੇ ਡੋਨੇਟ ਕੀਤੇ ਸਬੰਧਿਤ ਸਾਜੋ ਸਮਾਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਅਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਵੀ ਜ਼ਾਰੀ ਰਹਿਣਗੇ।ਇਸ ਮੌਕੇ ਡਾ. ਬਲਬੀਰ ਸਿੰਘ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਓ.ਪੀ.ਡੀ., ਅਪਰੇਸ਼ਨ ਥਿਏਟਰ ਅਤੇ ਵਾਰਡਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ਕਰਨਲ ਜੇ. ਵੀ. ਸਿੰਘ, ਮੈਡੀਕਲ ਸਲਾਹਕਾਰ ਡਾ. ਸੁਧੀਰ ਵਰਮਾਂ , ਸਿਵਲ ਸਰਜਨ ਡਾ. ਰਮਿੰਦਰ ਕੋਰ, ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਅਰੋੜਾ, ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਮੈਨੇਜਰ ਧਰਮੇਂਦਰ ਤਿਵਾੜੀ, ਬੈਂਕ ਮੈਨੇਜਰ ਕਰਨਦੀਪ ਸਿੰਘ ਤੇ ਸੋਨਾਲੀ ਧਵਨ, ਮੈਡਮ ਰਿੱਤੂ, ਡਾ. ਹਰਪ੍ਰੀਤ ਕੌਰ , ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।