ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਤਿਆਲ ਵੱਲੋਂ ਸੰਨਸਿਟੀ-2 ਵਿਖੇ ਝੂਲਿਆਂ ਦਾ ਉਦਘਾਟਨ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਸਾਈਕਲਿਸਟ ਅਖਿਲੇਸ਼ ਵਰਮਾ ਦਾ ਸਨਮਾਨ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ ,11 ਨਵੰਬਰ 2025
ਨਗਰ ਕੌਂਸਲ ਰੂਪਨਗਰ ਦੇ ਸੀਨੀਅਰ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਰੂਪਨਗਰ ਸ਼ਹਿਰ ਦੀ ਕਲੋਨੀ ਸੰਨਸਿਟੀ -2 ਵਿਖੇ ਕਲੋਨੀ ਕਮੇਟੀ ਵੱਲੋਂ ਆਪਣੇ ਯਤਨਾਂ ਸਦਕਾ ਬੱਚਿਆਂ ਲਈ ਲਗਾਏ ਗਏ ਦੋ ਝੂਲਿਆਂ ਦਾ ਉਦਘਾਟਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਨਸਿਟੀ – 2 ਵੈਲਫੇਅਰ ਸੁਸਾਇਟੀ ( ਰਜਿ) ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਸੰਸਥਾ ਪ੍ਰਧਾਨ ਹਰੀਸ਼ ਜਲੋਟਾ ਜੀ ਅਗਵਾਈ ਹੇਠ ਹਮੇਸ਼ਾ ਕਲੋਨੀ ਦੀ ਬਿਹਤਰੀ ਲਈ ਸਰਗਰਮ ਰਹਿੰਦੀ ਹੈ।
ਜਿਸ ਕੜੀ ਤਹਿਤ ਕਲੋਨੀ ਦੇ ਛੋਟੇ ਪਾਰਕ ਵਿਖੇ ਕਲੋਨੀ ਦੇ ਬੱਚਿਆਂ ਲਈ ਦੋ ਝੂਲਿਆਂ ਨੂੰ ਲੋਕ ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਰੂਪਨਗਰ ਵੱਲੋਂ ਪਹਿਲਾਂ ਹੀ ਆਯੋਜਿਤ ਪ੍ਰੋਗਰਾਮ ਤਹਿਤ ਰੂਪਨਗਰ ਜ਼ਿਲ੍ਹੇ ਲਈ ਸਾਈਕਲਿੰਗ ਦੇ ਖੇਤਰ ਅੰਦਰ ਪਲੇਠੇ ਰਾਜ ਪੱਧਰੀ ਦੋ ਸੋਨ ਤਮਗੇ ਜਿੱਤਣ ਵਾਲੇ ਹੌਲੀ ਫੈਮਿਲੀ ਕਾਨਵੈਂਟ ਸਕੂਲ ਦੇ ਖਿਡਾਰੀ ਅਖਿਲੇਸ਼ ਵਰਮਾ ਦਾ ਵੀ ਵਰਮਾ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ, ਨਗਰ ਕੌਂਸਲ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਜਿੱਥੇ ਜ਼ਿਲ੍ਹਾ ਰੂਪਨਗਰ ਲਈ ਸਾਈਕਲਿੰਗ ਦੇ ਖੇਤਰ ਵਿੱਚ ਪਲੇਠਾ ਸੋਨ ਤਗਮਾ ਜ਼ਿਲ੍ਹਾ ਰੂਪਨਗਰ ਦੀ ਝੋਲੀ ਪਾਉਣ ਲਈ ਅਖਿਲੇਸ਼ ਵਰਗਾ ਨੁੰ ਮੁਬਾਰਕਬਾਦ ਦਿੱਤੀ, ਉੱਥੇ ਸਮੂਹ ਸ਼ਹਿਰ ਵਾਸੀਆਂ ਨੂੰ ਸੰਨਸਿਟੀ ਕਲੋਨੀ ਕਮੇਟੀ ਵਾਂਗ ਆਪਣੇ ਚੌਗਿਰਦੇ ਦੀ ਸੰਭਾਲ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਜਿੱਥੇ ਖਿਡਾਰੀ ਅਖਿਲੇਸ਼ ਵਰਮਾ ਦੇ ਮਾਤਾ ਪਿਤਾ ਕਵਿਤਾ ਤੇ ਅਵਤਾਰ ਕ੍ਰਿਸ਼ਨ ਵੱਲੋਂ ਕਲੌਨੀ ਕਮੇਟੀ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ, ਉੱਥੇ ਸੰਨੀ ਸਿਟੀ -2 ਕਲੋਨੀ ਕਮੇਟੀ ਵੱਲੋਂ ਕਲੋਨੀ ਦੇ ਸੀਨੀਅਰ ਮੈਬਰਾਂ ਸਾਬਕਾ ਡਿਪਟੀ ਡਾਇਰੈਕਟਰ ਖੇਡਾਂ ਸੁਰਜੀਤ ਸਿੰਘ ਸੰਧੂ,ਤੇ ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਡਾਕਟਰ ਸੰਤ ਸੁਰਿੰਦਰਪਾਲ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ, ਲੈਕਚਰਾਰ ਸੁਖਦੇਵ ਸਿੰਘ, ਮਨਦੀਪ ਕੁਮਾਰ, ਹਰਜੀਤ ਸਿੰਘ ਮਨਸੂਹਾ ਕਲਾਂ, ਅਮਰਜੀਤ ਸਿੰਘ ਤੇਜੀ, ਕਮਲ ਸ਼ੀਲ, ਦਰਬਾਰਾ ਸਿੰਘ, ਗਜਿੰਦਰ ਸਿੰਘ ਨੇਗੀ, ਸਮਰ, ਇੰਦਰਜੀਤ ਸਿੰਘ, ਨਰਿੰਦਰ ਸਿੰਘ, ਨਰਿੰਦਰ ਸਿੰਘ ਬਿੱਲਾ, ਅੰਗਰੇਜ਼ ਸਿੰਘ, ਅਮ੍ਰਿਤ ਲਾਲ ਸ਼ਰਮਾ, ਰਜਿੰਦਰ ਸਿੰਘ, ਅਮ੍ਰਿਤਪਾਲ ਭਰਤਬਾਜ, ਸੁਰਜੀਤ ਸਿੰਘ,ਪਾਬਲਾ ਜੀ ਆਦਿ ਕਲੋਨੀ ਨਿਵਾਸੀ ਹਾਜ਼ਰ ਸਨ।











