ਸ਼ੋ੍ਰਮਣੀ ਕਮੇਟੀ ਅਜੌਕੀ ਪੀੜ੍ਹੀ ਨੂੰ ਕਰਵਾਏਗੀ ਗੁਰਮੁੱਖੀ ਟੀਚਰ ਟ੍ਰੇਨਿੰਗ ਕੋਰਸ : ਐਡਵੋਕੇਟ ਜਥੇ. ਹਰਜਿੰਦਰ ਸਿੰਘ ਧਾਮੀ

145

ਸ਼ੋ੍ਰਮਣੀ ਕਮੇਟੀ ਅਜੌਕੀ ਪੀੜ੍ਹੀ ਨੂੰ ਕਰਵਾਏਗੀ ਗੁਰਮੁੱਖੀ ਟੀਚਰ ਟ੍ਰੇਨਿੰਗ ਕੋਰਸ : ਐਡਵੋਕੇਟ ਜਥੇ. ਹਰਜਿੰਦਰ ਸਿੰਘ ਧਾਮੀ

ਬਹਾਦਰਗੜ੍ਹ/ਪਟਿਆਲਾ 3 ਮਾਰਚ,2022 ()
ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੱਜ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਅਕਾਦਮਿਕ ਕਾਰਜ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕੱਤਰਤਾ ਕੀਤੀ ਗਈ। ਇਕੱਤਰਤਾ ਦੌਰਾਨ ਦੀਰਘ ਵਿਚਾਰਾਂ ਕਰਦਿਆਂ ਫੈਸਲਾ ਕੀਤਾ ਗਿਆ ਕਿ ਸ਼ੋ੍ਰਮਣੀ ਕਮੇਟੀ ਅਜੌਕੀ ਪੀੜ੍ਹੀ ਨੂੰ ਗੁਰਮੁਖੀ ’ਚ ਸਮਰਥ ਬਣਾਉਣ ਲਈ ਗੁਰਮੁਖੀ ਟੀਚਰ ਟ੍ਰੇਨਿੰਗ ਕੋਰਸ ਕਰਵਾਏਗੀ।

ਇਸ ਮੌਕੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ  ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ’ਚ  ਫੈਸਲਾ ਕੀਤਾ ਗਿਆ ਕਿ ਇੰਸਟੀਚਿਊਟ ਵਿਚ ‘ਗੁਰਮੁਖੀ ਟੀਚਰ ਟ੍ਰੇਨਿੰਗ ਕੋਰਸ’ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਜੋ ਤਿਆਰ ਕੀਤੇ ਟੀਚਰ, ਦੇਸ਼-ਵਿਦੇਸ਼ ਵਿਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਗੁਰਬਾਣੀ ਅਤੇ ਪੰਜਾਬੀ ਸਿਖਾਉਣ ਦੇ ਸਮਰੱਥ ਹੋ ਸਕਣ। ਫੈਸਲਾ ਕੀਤਾ ਗਿਆ ਇਸ ਕੋਰਸ ਦੇ ਨਾਲ ਨਾਲ ਗੁਰਮੁਖੀ ਸਿਖਾਉਣ ਲਈ ਇਕ ਤਿੰਨ ਮਹੀਨੇ ਦਾ ਸਰਟੀਫਿਕੇਟ ਕੋਰਸ ਵੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਕੋਰਸਾਂ ਦੀ ਸਰਟੀਫਿਕੇਸ਼ਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ’, ਫਤਿਹਗੜ੍ਹ ਵਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਾਲ 2019 ਵਿਚ ਸ਼ੁਰੂ ਕੀਤੇ ‘ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)’ ਦੇ  ਵਿਦਿਆਰਥੀਆਂ ਦਾ ਪਹਿਲਾ ਬੈਚ ਇਸ ਵਰ੍ਹੇ ਪਾਸਆਊਟ ਹੋ ਰਿਹਾ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਵਿਭਾਗਾਂ ਅਤੇ ਗੁਰਦੁਆਰਾ ਸਾਹਿਬਾਨ ਵਿਚ ਯਕੀਨਨ ਨਿਯੁਕਤ ਕੀਤਾ ਜਾਵੇਗਾ। ਇੰਸਟੀਚਿਊਟ ਵਿਚ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ਚਲਦੇ ਰਹੇ ਰਿਫਰੈਸ਼ਰ ਕੋਰਸ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਨਵੇਂ ਭਰਤੀ ਹੋਏ ਮੁਲਾਜ਼ਮ, ਪ੍ਰਬੰਧਕੀ ਮੁਲਾਜ਼ਮ ਅਤੇ ਸੀਨੀਅਰ ਅਧਿਕਾਰੀ, ਰਿਫਰੈਸ਼ਰ/ਸਿਖਲਾਈ ਕੋਰਸ ਕਰਨਗੇ।

ਸ਼ੋ੍ਰਮਣੀ ਕਮੇਟੀ ਅਜੌਕੀ ਪੀੜ੍ਹੀ ਨੂੰ ਕਰਵਾਏਗੀ ਗੁਰਮੁੱਖੀ ਟੀਚਰ ਟ੍ਰੇਨਿੰਗ ਕੋਰਸ : ਐਡਵੋਕੇਟ ਜਥੇ. ਹਰਜਿੰਦਰ ਸਿੰਘ ਧਾਮੀ

ਇਕੱਤਰਤਾ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਧਰਮ ਪ੍ਰਚਾਰ ਕਮੇਟੀ ਮੈਂਬਰ ਸੁਖਵਰਸ਼ ਸਿੰਘ ਪੰਨੂੰ, ਸਕੱਤਰ ਮਹਿੰਦਰ ਸਿੰਘ ਆਹਲੀ, ਐਡੀ. ਸਕੱਤਰ ਪਰਮਜੀਤ ਸਿੰਘ ਸਰੋਆ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲੱਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ, ਸਾਬਕਾ ਪ੍ਰਫੈਸਰ ਡਾ. ਬਿ੍ਰਜਪਾਲ ਸਿੰਘ, ਡਾ. ਗੁਰਮੇਲ ਸਿੰਘ ਸ/ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਚਮਕੌਰ ਸਿੰਘ ਡਾਇਰੈਕਟਰ ਟੌਹੜਾ ਇੰਸਟੀਚਿਊਟ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ  ਭਗਵੰਤ ਸਿੰਘ, ਸਾਬਕਾ ਸਕੱਤਰ  ਗੁਰਦਰਸ਼ਨ ਸਿੰਘ ਸਮੇਤ ਸਮੂਹ ਸਟਾਫ ਤੇ ਪਤਵੰਤੇ ਸੱਜਣ ਹਾਜ਼ਰ ਸਨ।