ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਬਹਾਦਰੀ ਅਤੇ ਤਿਆਗ ਦੀ ਮੂਰਤ-ਮੋਹਨਜੀਤ ਸਿੰਘ
ਮੋਹਨਜੀਤ ਸਿੰਘ/ 5 ਜਨਵਰੀ, 2024
ਸਾਹਿਬ- ਏ- ਕਮਾਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਪਟਨਾ ਸਾਹਿਬ, ਮੁਗ਼ਲ ਸਲਤਨਤ ਵਿਖੇ ਹੋਇਆ। ਦਸਵੇਂ ਗੁਰੂ ਨਾਨਕ ਦੇ ਜੀਵਣ ਕਾਲ ਨੂੰ ਦੱਸਣਾ ਬਹੁਤ ਕਠਿਨ ਹੈ। ਆਪ ਜੀ ਨੇ ਆਪਣੇ ਜੀਵਣ ਕਾਲ ਵਿੱਚ ਛੋਟੀ ਉਮਰ ਤੋਂ ਹੀ ਸਿੱਖੀ ਸਿਧਾਂਤ ਨੂੰ ਪਹਿਲ ਦਿੱਤੀ ਅਤੇ ਉਸ ਅਕਾਲ ਪੁਰਖ ਜੌ ਕਿ ਕਾਲ ਤੋਂ ਰਹਿਤ ਹੈ ਦੇ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕੀਤਾ। ਆਪ ਜੀ ਨੇ ਆਪਣੇ ਜੀਵਨ ਨੂੰ ਦੋ ਸਿਧਾਤਾਂ ਮੂਲ ਰੂਪ ਵਿੱਚ ਸ਼ਾਮਿਲ ਕੀਤਾ । ਉਹ ਦੋ ਚੀਜਾਂ ਸੰਤ ਅਤੇ ਸਿਪਾਹੀ ਦਾ ਰੂਪ ਲੈ ਅੱਗੇ ਆਇਆ। ਇਸ ਵਿੱਚ ਸੰਤ ਸ਼ਬਦ ਜਿਹੜਾ ਕਿ ਦੋ ਅੱਖਰਾ ਦੇ ਸੁਮੇਲ ਨਾਲ ਸ: ਸਾਂਤ ਸੁਭਾਅ, ਤ: ਤਿਆਗ ਦੀ ਮੂਰਤ ਤੋਂ ਬਣਿਆ ਹੈ। ਆਪ ਜੀ ਦੇ ਸੁਭਾਅ ਵਿੱਚ ਸੰਤ ਬਿਰਤੀ ਦਾ ਉਦਾਹਰਣ ਆਪ ਜੀ ਦੁਆਰਾ ਊਚਾਰੀਆ ਬਾਣੀਆ ਹਨ। ਸਿਪਾਹੀ ਸ਼ਬਦ ਤਿੰਨ ਅੱਖਰਾ ਦਾ ਸੁਮੇਲ ਜਿਸ ਵਿੱਚ ਸ: ਸ਼ਕਤੀ ਦਾ ਪ੍ਰਤੀਕ, ਪ: ਪਰਮਵੀਰ ਹ: ਹਰ ਪਲ ਤਿਆਰ ਬਰ ਤਿਆਰ ਹੈ। ਆਪ ਜੀ ਨੇ ਵਿਲੱਖਣ ਫੌਜ ਦੀ ਸਥਾਪਨਾ ਕੀਤੀ। ਇਹਨਾਂ ਵਿੱਚ ਪੰਜ ਵਿਕਾਰਾ ਤੋਂ ਰਹਿਤ ਦਇਆ, ਧਰਮ, ਹਿੰਮਤ, ਮੌਹਕਮ ਅਤੇ ਸਾਹਿਬ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਨੂੰ ਨਿਰਭਉਤਾ ਅਤੇ ਨਿਰਵੈਰਤਾ ਦੀ ਸਿੱਖਿਆ ਦਿੱਤੀ।
ਅਕਾਲ ਪੁਰਖ ਦਾ ਹਰ ਵੇਲੇ ਸ਼ੁਕਰ ਅਦਾ ਕਰਦੇ ਰਹਿਣਾ ਅਤੇ ਉਸ ਦੀ ਰਜ਼ਾ ਵਿੱਚ ਰਹਿਣਾ ਅਤੇ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੇ ਸਨ। ਅਪਣੇ ਜੀਵਨ ਕਾਲ ਵਿੱਚ ਸਮੇਂ ਦੇ ਮੁਤਾਜਿਕ ਚਲਣ ਦਾ ਸੁਨੇਹਾ ਦਿੱਤਾ | ਆਪ ਜਦੋਂ ਮਹਿਲ ਵਿੱਚ ਰਹਿੰਦੇ ਸਨ ਉਸ ਵੇਲੇ ਮਾਲਕ ਦਾ ਸ਼ੁਕਰਾਨਾ ਅਤੇ ਪਰਿਵਾਰ ਵਿਛੋੜੇ ਤੋਂ ਬਾਅਦ ਮਾਛੀਵਾੜੇ ਦੀ ਜੰਗਲਾ ਵਿੱਚ ( ਉਸ ਹਲਾਤ ਵਿੱਚ) ਵੀ ਅਕਾਲ ਪੁਰਖ ਦੇ ਭਾਣੇ ਵਿੱਚ ਹੀ ਗੁਜ਼ਾਰਿਆ।
“ਮਿਤਰ ਪਿਆਰੇ ਨੂੰ, ਹਾਲ ਮੁਰੀਦਾ ਦਾ ਕਹਿਣਾ
ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਿਣਾ”
ਸਿਖਾਂ ਨੂੰ ਕਰਮਕਾਂਡਾਂ, ਵਹਿਮ-ਭਰਮਾ, ਛੁਆ- ਛੂਤ, ਜਾਤ-ਪਾਤ, ਉਂਚ -ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ, ਜੋ ਉਸਦੇ ਆਪਣੇ ਮਨ- ਮੰਦਿਰ ਵਿਚ ਹੈ।
ਰੇ ਮਨ ਐਸੋ ਕਰ ਸਨਿਆਸਾ।।
ਬਨ ਸੇ ਸਦਨ ਸਭੈ ਕਰਿ ਸਮਝਹੁ
ਮਨ ਹੀ ਮਾਹਿ ਉਦਾਸਾ।।
ਉਨ੍ਹਾ ਦਾ ਇਕ ਦੇਸ਼ ਨਹੀ ਸੀ, ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਨਾ ਦੇ ਸੀ। ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ। ਪ੍ਰੋਫੈਸਰ. ਸਤਬੀਰ ਸਿੰਘ ਜੀ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਖ੍ਸ਼ੀਅਤ ਦਾ ਜਾਇਜਾ ਲਗਾਣਾ ਮੁਸ਼ਕਿਲ ਹੀ ਨਹੀਂ ਬਲਿਕ ਨਾਮੁਮਕਿਨ ਹੈ। 42 ਵਰਿਆਂ ਤੋਂ ਵੀ ਘਟ ਉਮਰ ਵਿਚ ਜੋ ਕਰਤਵ, ਬਖਸ਼ਿਸ਼ਾਂ ਅਤੇ ਯੁਧ ਓਹ ਕਰ ਗਏ ਹਨ ਉਨ੍ਹਾ ਦਾ ਤੋਲ-ਮੋਲ ਕਰਨਾ ਬਹੁਤ ਕਠਣ ਹੈ। ਇਤਨੀ ਛੋਟੀ ਉਮਰ ਵਿਚ ਇਤਨੇ ਮਹਾਨ ਕਾਰਜ ਕਰ ਜਾਣੇ ਇਹ ਕਰਾਮਾਤ ਤੋਂ ਘਟ ਨਹੀਂ ਤੇ ਫਿਰ ਇਕ ਸ਼ਖਸ਼ੀਅਤ ਵਿਚ ਇਤਨੇ ਗੁਣ ਇਕ ਥਾਂ ਮਿਲਣੇ ਅਸੰਭਵ ਜਹੀ ਗਲ ਲਗਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ। ਉਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ ਰੂਪੀ ਹਨੇਰੇ ਵਿੱਚੋਂ ਬਾਹਰ ਕੱਢ ਕੇ ਜੀਵਨ ਦੀ ਅਸਲ ਸਚਾਈ ਦੇ ਰੂਬਰੂ ਕੀਤਾ। ਆਪ ਜੀ ਦੇ ਪ੍ਰਕਾਸ਼ ਪੁਰਬ ’ਤੇ ਸਾਡਾ ਫ਼ਰਜ਼ ਹੈ ਕਿ ਜਿੱਥੇ ਅਸੀਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨਾ ਹੈ, ਉੱਥੇ ਉਨ੍ਹਾਂ ਦੇ ਦਰਸਾਏ ਮਾਰਗ ਦੇ ਪਾਂਧੀ ਵੀ ਬਣੀਏ।
ਨੋਟ : ਲੇਖ ਦੁਆਰਾ ਪ੍ਰਗਟਾਏ ਵਿਚਾਰ ਨਿੱਜੀ ਹਨ