ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਟੀ ਵਿਖੇ “ਗੁਰਬਾਣੀ ਵਿਆਕਰਣ: ਜਾਣ ਪਛਾਣ” ਵਿਸ਼ੇ ਤੇ ਵਿਸ਼ੇਸ਼ ਭਾਸ਼ਣ

94

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਟੀ ਵਿਖੇ “ਗੁਰਬਾਣੀ ਵਿਆਕਰਣ: ਜਾਣ ਪਛਾਣ” ਵਿਸ਼ੇ ਤੇ ਵਿਸ਼ੇਸ਼ ਭਾਸ਼ਣ

ਫਤਿਹਗੜ੍ਹ ਸਾਹਿਬ /ਅਗਸਤ 24, 2024

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ “ਗੁਰਬਾਣੀ ਵਿਆਕਰਣ: ਜਾਣ ਪਛਾਣ” ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਭਾਸ਼ਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ੇਸ਼ ਭਾਸ਼ਣ ਲੜੀ ਤਹਿਤ ਕਰਵਾਏ ਜਾਣ ਵਾਲੇ ਸੌ ਭਾਸ਼ਣਾਂ ਦੀ ਲੜੀ ਦਾ ਸੱਤਵਾਂ ਭਾਸ਼ਣ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਅਤੇ ਅਰਥ ਸਬੰਧੀ ਗੁਰਬਾਣੀ ਵਿਆਕਰਣ ਦਾ ਮਹੱਤਵਪੂਰਨ ਸਥਾਨ ਹੈ। ਉਹਨਾਂ ਨੇ ਧਰਮ ਅਧਿਐਨ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਭਾਸ਼ਣ ਲੜੀ ਦੀ ਸਲਾਘਾ ਕਰਦਿਆਂ ਆਸ ਪ੍ਰਗਟਾਈ ਕੇ ਦੇਸ਼ ਵਿਦੇਸ਼ ਵਿੱਚ ਵਸਦੇ ਗੁਰਬਾਣੀ ਦੇ ਖੋਜੀ ਅਤੇ ਸਿੱਖ ਸੰਗਤਾਂ ਇਹਨਾਂ ਭਾਸ਼ਣਾਂ ਦਾ ਯੂਟੀਊਬ ਰਾਹੀਂ ਭਰਪੂਰ ਲਾਭ ਲੈਣਗੇ।

ਮੁੱਖ ਵਕਤਾ ਡਾ. ਸੇਵਕ ਸਿੰਘ ਨੇ ਦੱਸਿਆ ਕਿ ਗੁਰਬਾਣੀ ਵਿਆਕਰਣ ਸਬੰਧੀ ਪ੍ਰਚਲਤ ਧਾਰਨਾਵਾਂ ਬਹੁਤਾ ਕਰਕੇ ਅਰਨਸਟ ਟਰੰਪ ਵੱਲੋਂ ਦਿੱਤੀਆਂ ਧਾਰਨਾਵਾਂ ਤੋਂ ਪ੍ਰੇਰਿਤ ਹਨ, ਜੋ ਕਿ ਕਿਸੇ ਵੀ ਢੰਗ ਨਾਲ ਗੁਰਬਾਣੀ ਨਾਲ ਨਿਆਂ ਨਹੀਂ ਕਰਦੀਆਂ। ਉਹਨਾਂ ਆਖਿਆ ਕਿ ਗੁਰਬਾਣੀ ਦਾ ਸਰੂਪ ਅਤੇ ਵਿਆਕਰਣ ਕਿਸੇ ਹੋਰ ਭਾਸ਼ਾ ਦੀ ਵਿਆਕਰਣ ਤੋਂ ਅਸਲੋ ਵਿਲੱਖਣ ਹੈ ਅਤੇ ਇਸ ਪਾਸੇ ਡੂੰਘੇ ਅਧਿਐਨ ਅਤੇ ਮੌਲਿਕ ਖੋਜ ਦੀ ਵੱਡੀ ਲੋੜ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਟੀ ਵਿਖੇ "ਗੁਰਬਾਣੀ ਵਿਆਕਰਣ: ਜਾਣ ਪਛਾਣ" ਵਿਸ਼ੇ ਤੇ ਵਿਸ਼ੇਸ਼ ਭਾਸ਼ਣ

ਸਮਾਗਮ ਦੇ ਅਖੀਰ ਵਿੱਚ ਧੰਨਵਾਦ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ ਹਰਦੇਵ ਸਿੰਘ ਨੇ ਆਖਿਆ ਕਿ ਗੁਰਬਾਣੀ ਵਿਆਕਰਣ ਵਿਸ਼ੇ ਤੇ ਵੱਖੋ ਵੱਖ ਪੱਖਾਂ ਨੂੰ ਉਜਾਗਰ ਕਰਨ ਲਈ ਚਾਰ ਭਾਸ਼ਣ ਕਰਵਾਏ ਜਾਣਗੇ। ਉਹਨਾਂ ਨੇ ਅੱਜ ਵਿਦਵਾਨ ਵਕਤਾ ਵੱਲੋਂ ਗੁਰਬਾਣੀ ਵਿਆਕਰਣ ਦੀ ਕਰਵਾਈ ਜਾਣ-ਪਛਾਣ ਉੱਪਰ ਤਸੱਲੀ ਸਾਡੇ ਪ੍ਰਗਟ ਕਰਦਿਆਂ ਵਿਦਵਾਨ ਵਕਤਾ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਡਾ ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਅਤੇ ਵੱਖ-ਵੱਖ ਵਿਭਾਗ ਵਿਭਾਗਾਂ ਦੇ ਮੁਖੀ ਅਤੇ ਸਟਾਫ ਮੈਂਬਰ ਸ਼ਾਮਿਲ ਹੋਏ।